ਪਟਿਆਲਾ’ ਚ ਰਿੰਕੀ ਨਾਮ ਦੀ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਬੁਲਡੋਜ਼ਰ,ਪੁਲਿਸ ਬਲ ਤੈਨਾਤ
ਨਿਊਜ਼ ਪੰਜਾਬ
ਪਟਿਆਲਾ,28 ਫਰਵਰੀ 2025
ਪੰਜਾਬ ਸਰਕਾਰ ਯੂਪੀ ਸਰਕਾਰ ਦੀ ਤਰਜ਼ ‘ਤੇ ਨਸ਼ਾ ਤਸਕਰਾਂ ਵਿਰੁੱਧ ਬੁਲਡੋਜ਼ਰ ਕਾਰਵਾਈ ਕਰ ਰਹੀ ਹੈ। ਇਸ ਸਬੰਧ ਵਿੱਚ ਪਟਿਆਲਾ ਵਿੱਚ ਰਿੰਕੀ ਨਾਮ ਦੀ ਇੱਕ ਮਹਿਲਾ ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ JCB ਤੇ ਹੋਰ ਮਸ਼ੀਨਾਂ ਨਾਲ ਪਹੁੰਚ ਗਈਆਂ ਹਨ।ਪਟਿਆਲਾ ਦੇ SSP ਨਾਨਕ ਸਿੰਘ ਖੁਦ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਔਰਤ 2016 ਤੋਂ 2023 ਤੱਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸੀ। ਉਸ ਵਿਰੁੱਧ ਦਸ ਤੋਂ ਵੱਧ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਉਸਨੇ ਇਹ ਸਾਰੀ ਜਾਇਦਾਦ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਏ ਪੈਸੇ ਨਾਲ ਹਾਸਲ ਕੀਤੀ ਹੈ।