ਦੀਪਕ ਮਨਮੋਹਨ ਸਿੰਘ ਪ੍ਰਧਾਨ, ਸਹਿਜਪ੍ਰੀਤ ਸਿੰਘ ਮਾਂਗਟ ਨੂੰ ਸਕੱਤਰ ਜਨਰਲ, ਪ੍ਰੋ ਗੁਰਭਜਨ ਗਿੱਲ ਤੇ ਡਾ ਸ਼ਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਬਣੇ
ਨਿਊਜ਼ ਪੰਜਾਬ
ਲੁਧਿਆਣਾ, 8 ਫਰਵਰੀ 2025
ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦੇ ਭਾਰਤੀ ਚੈਪਟਰ ਦਾ ਐਲਾਨ ਕਰਦਿਆਂ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਡਾ ਦੀਪਕ ਮਨਮੋਹਨ ਸਿੰਘ ਨੂੰ ਪ੍ਰਧਾਨ, ਸਹਿਜਪ੍ਰੀਤ ਸਿੰਘ ਮਾਂਗਟ ਨੂੰ ਸਕੱਤਰ ਜਨਰਲ, ਪ੍ਰੋ ਗੁਰਭਜਨ ਗਿੱਲ ਤੇ ਡਾ ਸ਼ਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਗਿਆ ਹੈ।
ਵਿਸ਼ਵ ਪੰਜਾਬੀ ਕਾਂਗਰਸ ਲਾਹੌਰ ਦਾ ਪੁਨਰਗਠਨ ਕਰਦਿਆਂ ਚੇਅਰਮੈਨ ਜਨਾਬ ਫ਼ਖ਼ਰ ਜ਼ਮਾਨ ਨੇ ਡਾ.ਦੀਪਕ ਮਨਮੋਹਨ ਸਿੰਘ ਨੂੰ ਭਾਰਤੀ ਚੈਪਟਰ ਦਾ ਪ੍ਰਧਾਨ ਅਤੇ ਉੱਘੇ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਸਕੱਤਰ ਜਨਰਲ ਅਤੇ ਚੀਫ਼ ਕੋਆਰਡੀਨੇਟਰ ਬਣਾਇਆ ਸੀ। ਉਨ੍ਹਾਂ ਬਾਕੀ ਅਹੁਦੇਦਾਰਾਂ ਨੂੰ ਨਿਯੁਕਤ ਕਰਨ ਦੇ ਅਧਿਕਾਰ ਪ੍ਰਧਾਨ ਅਤੇ ਸਕੱਤਰ ਜਨਰਲ ਨੂੰ ਦੇ ਦਿੱਤੇ ਸਨ।
ਭਾਰਤੀ ਚੈਪਟਰ ਦੇ ਪ੍ਰਧਾਨ ਤੇ ਸਕੱਤਰ ਜਨਰਲ ਵੱਲੋਂ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਭਾਰਤੀ ਇਕਾਈ ਦਾ ਮੁਕੰਮਲ ਗਠਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਉੱਘੇ ਕਵੀ ਗੁਰਭਜਨ ਗਿੱਲ ਅਤੇ ਸਾਬਕਾ ਰਜਿਸਟਰਾਰ ਡਾ ਸ਼ਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਪੰਜਾਬੀ ਕਾਵਿ ਦਰਸ਼ਨ ਸਿੰਘ ਬੁੱਟਰ, ਪ੍ਰਿੰਸੀਪਲ ਡਾ ਤਰਲੋਕ ਬੰਧੂ, ਪੰਜਾਬ ਯੂਨੀਵਰਸਟੀ ਤੋਂ ਸੀਨੀਅਰ ਪ੍ਰੋਫੈਸਰ ਤੇ ਉੱਘੇ ਚਿੰਤਕ ਡਾ ਖਾਲਿਦ ਮੁਹੰਮਦ ਅਤੇ ਜਲੰਧਰ ਤੋਂ ਡਾ ਨਵਰੂਪ ਕੌਰ ਨੂੰ ਸੰਸਥਾ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਲੁਧਿਆਣਾ ਵਿਖੇ ਨਗਰ ਨਿਗਮ ਵਿਚ ਤਾਇਨਾਤ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਖ਼ਜਾਨਚੀ ਹੋਣਗੇ ਅਤੇ ਸੀਮਾ ਗਰੇਵਾਲ ਉਨ੍ਹਾਂ ਦੇ ਸਹਾਇਕ ਹੋਣਗੇ।
ਇਸੇ ਤਰ੍ਹਾਂ ਪ੍ਰਿੰਸੀਪਲ ਡਾ ਸੁਰਿੰਦਰ ਸਿੰਘ ਸੰਘਾ, ਕਮਲਪ੍ਰੀਤ ਕੌਰ ਦੋਸਾਂਝ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਤੋਂ ਡਾਃ ਪਰਮਜੀਤ ਕੌਰ ਸਿੱਧੂ ਜਥੇਬੰਦਕ ਸਕੱਤਰ ਹੋਣਗੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਭੀਮਇੰਦਰ ਸਿੰਘ, ਗੁਰਪ੍ਰਵੀਨ ਕੌਰ ਅਤੇ ਡਾ ਜਸਵਿੰਦਰ ਸਿੰਘ ਖੁਣ ਖੁਣ ਸਕੱਤਰ ਹੋਣਗੇ। ਉੱਘੇ ਵਕੀਲ ਮਨਜੀਤ ਸਿੰਘ ਖ਼ੈਰਾ, ਗੁਰਭੇਜ ਸਿੰਘ ਗੁਰਾਇਆ, ਪਰਮਿੰਦਰ ਸਿੰਘ ਗਿੱਲ ਅਤੇ ਦਲਜੀਤ ਸਿੰਘ ਸ਼ਾਹੀ ਨੂੰ ਕਾਨੂੰਨੀ ਸਲਾਹਕਾਰ, ਨਵਦੀਪ ਸਿੰਘ ਗਿੱਲ, ਡਾ ਜਗਤਾਰ ਧੀਮਾਨ, ਜਗਤਾਰ ਸਿੰਘ ਭੁੱਲਰ ਅਤੇ ਸ਼ਾਇਦਾ ਬਾਨੋ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ।
ਇਸ ਤੋਂ ਇਲਾਵਾ ਡਾ ਸੁਖਬੀਰ ਕੌਰ ਮਾਹਲ, ਡਾ ਸੁਨੀਤਾ ਧੀਰ, ਡੌਲੀ ਗੁਲੇਰੀਆ, ਡਾ ਪਾਲ ਕੌਰ, ਡਾ ਰਵੀ ਰਵਿੰਦਰ, ਖਾਲਿਦ ਹੁਸੈਨ ਕੰਵਰ, ਜਸਵਿੰਦਰਪਾਲ ਸਿੰਘ, ਡਾ ਗੁਰਇਕਬਾਲ ਸਿੰਘ, ਸਤੀਸ਼ ਗੁਲਾਟੀ, ਗੁਰਰਾਜ ਸਿੰਘ ਚਾਹਲ, ਬੀਬਾ ਬਲਵੰਤ, ਸੁਨੀਲ ਕਟਾਰੀਆ, ਡਾ.ਸਰਘੀ, ਗੁਰਬੀਰ ਬਰਾੜ, ਤ੍ਰੈਲੋਚਨ ਲੋਚੀ ਅਤੇ ਗੁਰਚਰਨ ਕੌਰ ਕੋਚਰ ਕਾਰਜਕਾਰਨੀ ਦੇ ਮੈਂਬਰ ਹੋਣਗੇ। ਸੰਸਥਾ ਨੂੰ ਸਹਿਯੋਗ ਅਤੇ ਸਲਾਹ ਦੇਣ ਲਈ ਇੱਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਮਨਮੋਹਨ, ਅਸ਼ੋਕ ਗੁਪਤਾ, ਡੀ ਐਸ ਸਰੋਇਆ, ਕਾਹਨ ਸਿੰਘ ਪੰਨੂ, ਸਤਨਾਮ ਮਾਣਕ, ਡਾ ਸਰਬਜਿੰਦਰ ਸਿੰਘ, ਅੰਮ੍ਰਿਤ ਕੌਰ ਗਿੱਲ,ਪੰਮੀ ਬਾਈ, ਸੁੱਖੀ ਬਰਾੜ, ਜੇ ਬੀ ਗੋਇਲ, ਗੁਰਪ੍ਰੀਤ ਸਿੰਘ ਤੂਰ, ਮਾਧਵੀ ਕਟਾਰੀਆ ਅਤੇ ਜਸਵੰਤ ਸਿੰਘ ਜ਼ਫਰ ਸਲਾਹਕਾਰ ਹੋਣਗੇ।
ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕੇ ਉਪਰੋਕਤ ਅਹੁਦੇਦਾਰਾਂ ਦਾ ਕਾਰਜਕਾਲ 2 ਸਾਲ ਲਈ ਹੋਵੇਗਾ ਅਤੇ 2 ਸਾਲ ਬਾਅਦ ਨਵੀਂ ਟੀਮ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਚੈਪਟਰ ਦਾ ਮੁੱਖ ਦਫਤਰ ਲੁਧਿਆਣਾ ਵਿਖੇ ਹੋਵੇਗਾ।