ਭਾਰਤ

ਤਿਲਕ ਨਗਰ ਹਲਕੇ ਵਿੱਚ ਜਰਨੈਲ ਸਿੰਘ ਦਾ ਰੋਡ ਸ਼ੋਅ ਵਿਜੇ ਯਾਤਰਾ ਵਿੱਚ ਬਦਲਿਆ – ਜਰਨੈਲ ਸਿੰਘ ਨੇ ਕਿਹਾ ” ਵਿਸ਼ਵਾਸ ਨਹੀਂ ਟੁੱਟਣ ਦਿਆਂਗਾ

ਡਾ. ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ

 ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤਿਲਕ ਨਗਰ ਤੋਂ ਲਗਾਤਾਰ ਵਿਧਾਇਕ ਬਣ ਰਹੇ ਸ੍ਰ. ਜਰਨੈਲ ਸਿੰਘ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ  ਦਾ ਰੋਡ ਸ਼ੋਅ ਇਲਾਕੇ ਦੇ ਸਮਰਥਕਾਂ ਦੀ ਭਾਰੀ ਭੀੜ ਕਾਰਨ ਵਿਜੇ ਯਾਤਰਾ ਵਿੱਚ ਬਦਲ ਗਿਆ।ਇਲਾਕੇ ਵਿੱਚ ਭਾਰੀ ਸਮਰਥਨ ਮਿਲਣ ਤੋਂ ਬਾਅਦ, ਉਹ ਭਾਵੁਕ ਹੋ ਗਏ ਅਤੇ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ, ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡਾ ਹਾਂ। ਮੈਂ ਵਿਸ਼ਵਾਸ ਨੂੰ ਕਦੇ ਵੀ ਟੁੱਟਣ ਨਹੀਂ ਦਿਆਂ ਗਾ , ਉਹ ਇਸਨੂੰ ਮਜ਼ਬੂਤ ​​ਕਰੇਗਾ ਅਤੇ ਇਸਨੂੰ ਹੋਰ ਵਧਾਏਗਾ।