ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਨੂੰ ਕੀਤਾ ਸਸਪੈਂਡ: ਪੜ੍ਹੋ ਵੇਰਵੇ…..
ਨਿਊਜ਼ ਪੰਜਾਬ:1 ਫਰਵਰੀ 2025
ਪੰਜਾਬ ਦਾ ਇੱਕ ਅਨੋਖੇ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਜਦੋਂ ਤਹਸੀਲਦਾਰ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਦੋ ਤਹਿਸੀਲਾਂ ਦੇ ਚਾਰਜ ਹੁੰਦਿਆ ਇੱਕ ਥਾਂ ਬੈਠ ਕੇ ਦੂਜੀ ਤਹਿਸੀਲ ਦੇ ਪਲਾਟਾਂ ਦੀਆਂ ਰਜਿਸਟਰੀਆਂ ਕਰ ਦਿੱਤੀਆਂ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਿਆ ਉਸ ਤਹਸੀਲਦਾਰ ਨੂੰ ਸਸਪੈਂਡ ਕਰ ਦਿੱਤਾ ਹੈ।
ਜੀ ਹਾਂ ਇਹ ਮਾਮਲਾ ਲੁਧਿਆਣੇ ਜਿਲੇ ਨਾਲ ਸੰਬੰਧਿਤ ਹੈ ਜਿੱਥੇ ਕਿ ਇਹ ਅਨੋਖਾ ਕਾਰਨਾਮਾ ਵਾਪਰਿਆ !ਮਿਲੀ ਜਾਣਕਾਰੀ ਅਨੁਸਾਰ ਜਗਰਾਉਂ ਦੇ ਤਹਿਸੀਲਦਾਰ ਰਣਜੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਲੁਧਿਆਣਾ ਈਸਟ ਦਾ ਵੀ ਵਾਧੂ ਚਾਰਜ ਦਿੱਤਾ ਹੋਇਆ ਸੀ। ਉਸਨੇ ਲੁਧਿਆਣਾ ਵਿੱਚ ਬੈਠ ਕੇ ਇਹ ਜਗਰਾਉਂ ਦੀਆਂ ਰਜਿਸਟਰੀਆ ਕੀਤੀਆਂ । ਜਿਸ ਦੀ ਜਾਂਚ ਰੈਵਨਿਊ ਵਿਭਾਗ ਦੇ ਪ੍ਰਮੁੱਖ ਅਧਿਕਾਰੀ ਅਨੁਰਾਗ ਵਰਮਾ ਨੇ ਕਰਵਾਈ ਜਿਸ ਵਿੱਚ ਸਿੱਧ ਹੋਇਆ ਕਿ ਉਸਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਿਸੇ ਲਾਲਚ ਵਿੱਚ ਆ ਕੇ ਕੀਤੀ ਹੈ । ਜਿਸ ਤੇ ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਅਤੇ ਉਸਦਾ ਹੈਡ ਕੁਾਰਟਰ ਧਾਰਕਲਾਂ ਐਸਡੀਐਮ ਦਫਤਰ ਕਰ ਦਿੱਤਾ ਗਿਆ ਹੈ। ਪੜੋ ਹੁਕਮਾਂ ਦੀ ਕਾਪੀ-