ਲੁਧਿਆਣਾ

ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 34 ਚ ਗਲੀਆਂ ਦੇ 51.40 ਲੱਖ ਰੁਪਏਦੀ ਲਾਗਤ ਵਾਲੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਰਾਜਿੰਦਰ ਸਿੰਘ ਸਰਹਾਲੀ / ਨਿਊਜ਼ ਪੰਜਾਬ 

ਲੁਧਿਆਣਾ, 22 ਜਨਵਰੀ  – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 34 ਵਿੱਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ।ਵਿਧਾਇਕ ਛੀਨਾ ਨੇ ਦੱਸਿਆ ਕਿ ਵਾਰਡ ਨੰਬਰ 34 ਅਧੀਨ ਮਹਾਂ ਸਿੰਘ ਨਗਰ ਦੀ ਗਲੀ ਨੰ: 5, 11 ਅਤੇ ਗਲੀ ਨੰ: 5 ਦੀ ਲਿੰਕ ਸੜਕ ਤੇ 80 ਐਮ.ਐਮ. ਦੀਆਂ ਇੰਟਰਲਾਕ ਟਾਈਲਾਂ ਲਗਾਈਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 51.40 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਵਿਧਾਇਕ ਛੀਨਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਇਲਾਕੇ ਦੀਆਂ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਪਿਛਲੇ 30 ਸਾਲਾਂ ਤੋਂ ਇਹ ਸੜਕ ਨਹੀਂ ਬਣੀ ਅਤੇ ਹੁਣ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ।

ਇਸ ਮੌਕੇ ਜਗਦੇਵ ਸਿੰਘ ਧੁੰਨਾ ਅਤੇ ਵਾਰਡ ਨੰ.35 ਦੀ ਕੌਂਸਲਰ ਪ੍ਰਭਪ੍ਰੀਤ ਕੌਰ ਧੁੰਨਾ ਵੀ ਮੌਜੂਦ ਸਨ।

——-