ਖਤਰਨਾਕ — ਇੱਕੋ ਘਰ ਵਿੱਚ 1 ਮਰੀਜ਼ ਤੋਂ ਬਾਅਦ ਹੋਏ 41 ਮਰੀਜ਼ ਤਿਆਰ

   ਨਿਊਜ਼ ਪੰਜਾਬ

ਨਵੀ ਦਿੱਲ੍ਹੀ , 2 ਮਈ – ਦਿੱਲੀ ਸਰਕਾਰ ਦੀਆਂ ਕੋਰੋਨਾ ਕਾਰਨ ਪ੍ਰੇਸ਼ਾਨੀਆਂ ਵਧਦੀਆਂ ਹੀ ਜਾ ਰਹੀਆਂ ਹਨ | ਇਥੇ ਇੱਕ ਸੀਲ ਕੀਤੀ ਇੱਕ ਬਿਲਡਿੰਗ ਵਿੱਚੋ ਜਾਂਚ ਤੋਂ ਬਾਅਦ 41 ਮਰੀਜ਼ ਪੋਜ਼ੀਟਿਵ ਨਿਕਲੇ ਹਨ | ਦੱਖਣੀ-ਪੱਛਮੀ ਦਿੱਲ੍ਹੀ ਦੇ ਇਲਾਕਾ ਕਾਪਸਹੇੜਾ ਇਲਾਕੇ ਦੀ ਇੱਕ ਗਲੀ ਵਿਚਲੇ ਮਕਾਨ ਵਿੱਚੋ 18 ਅਪ੍ਰੈਲ ਨੂੰ ਕੋਰੋਨਾ ਪੋਜ਼ੀਟਿਵ ਇੱਕ ਮਰੀਜ਼ ਸਾਹਮਣੇ ਆਉਣ ਤੇ ਅਗਲੇ ਦਿਨ ਉਸ ਮਕਾਨ ਨੂੰ ਸੀਲ ਕਰ ਦਿੱਤਾ ਗਿਆ ਸੀ | ਪਰ ਖਤਰਨਾਕ ਸਥਿਤੀ ਉਸ ਸਮੇ ਸਾਹਮਣੇ ਆਈ ਜਦੋ ਉਸ ਘਰ ਵਿਚ ਰਹਿੰਦੇ 67 ਵਿਅਕਤੀਆਂ ਦੀਆਂ ਟੈਸਟ ਰਿਪੋਰਟ ਵਿੱਚੋ ਆਈਆਂ 41 ਵਿਅਕਤੀ ਪੋਜ਼ੀਟਿਵ ਨਿਕਲੇ ਹਨ ਬਾਕੀ ਦੇ 26 ਵਿਅਕਤੀਆਂ ਦੀਆਂ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ |