ਲੁਧਿਆਣਾ ਵਿੱਚ ਕੁਝ ਦੁਕਾਨਾਂ ਹੀ ਖੁਲਣਗੀਆਂ – ਕਾਰ-ਸਕੂਟਰ ਤੋਂ ਬਿਨਾ ਪੈਦਲ ਜਾਣਾ ਪਵੇਗਾ
ਲੁਧਿਆਣਾ , 29 ਅਪ੍ਰੈਲ ( ਨਿਊਜ਼ ਪੰਜਾਬ ) -ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲੁਧਿਆਣਾ ਵਿੱਚ ਹਰ ਤਰ੍ਹਾਂ ਦੀਆਂ ਦੁਕਾਨਾਂ ਖੁਲਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ , ਸੀਲ ਕੀਤੇ ਇਲਾਕਿਆਂ ਨੂੰ ਛੱਡ ਕੇ ਬਾਕੀ ਇਲਾਕਿਆਂ ਵਿੱਚ ਸਵੇਰੇ 7 ਵਜੇ ਤੋਂ 11 ਵਜੇ ਤੱਕ ਸਿਰਫ ਕਰਿਆਨਾ , ਡੇਅਰੀ , ਬੇਕਰੀ ,ਮੈਡੀਕਲ ਸਟੋਰ ,ਫਰੂਟ ,ਸਬਜ਼ੀ ਅਤੇ ਸਾਇਕਲ ਰਿਪੇਅਰ ਦੀਆਂ ਦੁਕਾਨਾਂ ਖੁਲ੍ਹ ਸਕਦੀਆਂ ਹਨ | ਛੋਟ ਦੌਰਾਨ ਕੋਈ ਵੀ ਵਹੀਕਲ / ਵਾਹਨ ਨਹੀਂ ਵਰਤਿਆ ਜਾ ਸਕਦਾ ,ਮਾਸਕ ਪਾ ਕੇ ਦੁਕਾਨ ਤੇ ਜਾਣ ਲਈ ਨਿਯਮਾਂ ਅਨੁਸਾਰ ਪੈਦਲ ਹੀ ਜਾਇਆ ਜਾ ਸਕਦਾ ਹੈ, ਪਰਿਵਾਰ ਦਾ ਇੱਕ ਮੈਂਬਰ ਹੀ ਜਾ ਸਕਦਾ ਹੈ ਅਤੇ ਦੁਕਾਨ ਤੇ 3 ਫੁੱਟ ਦੇ ਵਖਵੇ ਤੇ ਹੀ ਖੜੇਗਾ ,ਦੁਕਾਨਦਾਰ ਨੂੰ ਵੀ ਸਰਕਾਰ ਵਲੋਂ ਦੱਸੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ | 10 .30 ਵਜੇ ਦੁਕਾਨਾਂ ਬੰਦ ਹੋਣੀਆਂ ਸ਼ੁਰੂ ਹੋ ਜਾਣਗੀਆਂ | ਆਨ-ਲਾਈਨ ਸਪਲਾਈ ਪਹਿਲਾਂ ਵਾਂਗ ਹੀ ਜਾਰੀ ਰਹੇਗੀ |