ਕੈਨੇਡਾ ਸਰਕਾਰ ਵੱਲੋਂ LMIA ਦੇ ਪੁਆਇੰਟ ਬੰਦ ਕਰਨ ਦਾ ਕੀਤਾ ਐਲਾਨ, ਬਾਰਡਰ ‘ਤੇ ਫਲੈਗ ਪੁਲਿੰਗ ਵੀ ਖ਼ਤਮ
ਕੈਨੇਡਾ,19 ਦਿਸੰਬਰ 2024
ਕੈਨੇਡਾ ਦੀ ਫੈਡਰਲ ਸਰਕਾਰ ਨੇ ਐਕਸਪ੍ਰੈਸ ਐਂਟਰੀ ‘ਚ LMIA ਦੇ ਮਿਲਦੇ ਵਾਧੂ 50 ਪੁਆਇੰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਕੈਨੇਡਾ ਤੇ ਅਮਰੀਕਾ ਬਾਰਡਰ ‘ਤੇ ਫਲੈਗ ਪੋਲਿੰਗ ਨੂੰ ਵੀ ਖ਼ਤਮ ਕਰਨ ਦੀ ਕਹੀ ਗੱਲ ਹੈ। ਇਸ ਐਲਾਨ ਨਾਲ ਹੋਰਨਾਂ ਦੇਸ਼ਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਪੰਜਾਬੀਆਂ ਨੂੰ ਸੱਟ ਵੱਜੇਗੀ।
ਮਾਹਿਰਾਂ ਦਾ ਕਹਿਣਾ ਹੈ ਕਿ ਪੀਆਰ ਦੇ ਮੌਕੇ ਹੌਲੀ-ਹੌਲੀ ਘੱਟ ਰਹੇ ਹਨ। ਇਸ ਲਈ ਜਿਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿਣ ਲਈ PR ਦੀ ਲੋੜ ਹੈ, ਉਨ੍ਹਾਂ ਨੂੰ ਹੁਣ LMIA ਰੂਟ ਦਾ ਲਾਭ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। LMIA ਸਮਰਥਿਤ ਨੌਕਰੀ ਨਾ ਸਿਰਫ਼ ਇਕ ਭਾਰਤੀ ਵਿਦਿਆਰਥੀ ਨੂੰ ਕੈਨੇਡਾ ‘ਚ ਰਹਿਣ ਦੀ ਇਜਾਜ਼ਤ ਦਿੰਦੀ ਹੈ ਬਲਕਿ ਉਸਨੂੰ ਕੈਨੇਡੀਅਨ ਕੰਮ ਦਾ ਜ਼ਰੂਰੀ ਤਜਰਬਾ ਵੀ ਮਿਲ ਜਾਂਦਾ ਹੈ। ਇਸ ਨਾਲ ਉਸ ਦੇ ਪੀਆਰ ਐਪਲੀਕੇਸ਼ਨ ਅਪਰੂਵਲ ਨੂੰ ਬੂਸਟ ਮਿਲ ਜਾਂਦਾ ਹੈ।