ਵਰਤੇ ਹੋਏ ਮਾਸਕ ਅਤੇ ਦਸਤਾਨਿਆਂ ਦਾ ਸਹੀ ਨਿਪਟਾਰਾ ਯਕੀਨੀ ਬਣਾਇਆ ਜਾਵੇ-ਕਮਿਸ਼ਨਰ ਨਗਰ ਨਿਗਮ
ਨਿਊਜ਼ ਪੰਜਾਬ
ਲੁਧਿਆਣਾ, 27 ਅਪ੍ਰੈਲ -ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਜ਼ਾਨਾ ਵਰਤੇ ਜਾ ਰਹੇ ਮਾਸਕਾਂ ਅਤੇ ਦਸਤਾਨਿਆਂ ਨੂੰ ਵਰਤਣ ਉਪਰੰਤ ਬਕਾਇਦਾ ਨਸ਼ਟ ਕਰਕੇ ਅਲੱਗ ਹੀ ਰੱਖਣ ਅਤੇ ਕੂੜਾ ਚੁੱਕਣ ਆਉਣ ਵਾਲੇ ਸਟਾਫ਼ ਨੂੰ ਵੱਖਰੇ ਤੌਰ ‘ਤੇ ਦੇਣ ਤਾਂ ਜੋ ਇਸ ਨਾਲ ਪੈਣ ਵਾਲੇ ਕਿਸੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕੇ।
ਉਨ•ਾਂ ਦੱਸਿਆ ਕਿ ਇਸ ਸਮੇਂ ਸਾਰੀ ਦੁਨੀਆ ਕੋਵਿਡ 19 ਦੀ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੀ ਹੈ। ਇਸ ਮਹਾਂਮਾਰੀ ਤੋਂ ਬਚਣ ਲਈ ਸ਼ਹਿਰਵਾਸੀਆਂ ਵੱਲੋਂ ਵੱਡੀ ਮਾਤਰਾ ਵਿੱਚ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਵਰਤੇ ਹੋਏ ਮਾਸਕ ਅਤੇ ਦਸਤਾਨੇ ਇਧਰ ਉਧਰ ਸੁੱਟਣ ਦੀ ਬਿਜਾਏ ਇਨ•ਾਂ ਉਪਰ ਸੈਨੀਟਾਈਜ਼ਰ ਛਿੜਕ ਦਿੱਤਾ ਜਾਵੇ ਅਤੇ ਫਿਰ ਕੈਂਚੀ ਨਾਲ ਕੱਟ ਕੇ ਇਸਦੇ ਟੁਕੜੇ ਵੱਖਰੇ ਲਿਫ਼ਾਫੇ ਵਿੱਚ ਰੱਖੇ ਜਾਣ। ਘਰੋਂ ਕੂੜਾ ਚੁੱਕਣ ਵਾਲੇ ਸਟਾਫ਼ ਨੂੰ ਇਹ ਲਿਫ਼ਾਫੇ ਵੱਖਰੇ ਤੌਰ ‘ਤੇ ਦਿੱਤੇ ਜਾਣ ਤਾਂ ਜੋ ਇਨ•ਾਂ ਦਾ ਸਹੀ ਤਰੀਕੇ ਨਾਲ ਨਿਪਟਾਰਾ ਹੋ ਸਕੇ। ਅਜਿਹਾ ਕਰਕੇ ਜਿੱਥੇ ਇਨ•ਾਂ ਵਰਤੇ ਹੋਏ ਮਾਸਕਾਂ ਅਤੇ ਦਸਤਾਨਿਆਂ ਦੀ ਦੁਰਵਰਤੋਂ ਨਹੀਂ ਹੋਵੇਗੀ। ਉਥੇ ਹੀ ਵਾਤਾਵਰਣ ਦਾ ਵੀ ਖਿਆਲ ਰੱਖਿਆ ਜਾ ਸਕੇਗਾ।
ਸ੍ਰੀਮਤੀ ਬਰਾੜ ਨੇ ਕਿਹਾ ਕਿ ਇਸ ਕੋਵਿਡ 19 ਬਿਮਾਰੀ ਦੇ ਚੱਲਦਿਆਂ ਨਗਰ ਨਿਗਮ ਲੁਧਿਆਣਾ ਸਮੁੱਚੇ ਸ਼ਹਿਰਵਾਸੀਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਤਤਪਰ ਹੈ। ਉਨ•ਾਂ ਲੋਕਾਂ ਤੋਂ ਵੀ ਇਸ ਦਿਸ਼ਾ ਵਿੱਚ ਭਰਪੂਰ ਸਹਿਯੋਗ ਦੀ ਮੰਗ ਕੀਤੀ।