ਬੰਗਲਾਦੇਸ਼ ਛੱਡਣ ਤੋਂ ਬਾਅਦ ਸ਼ੇਖ ਹਸੀਨਾ ਨੇ ਪਹਿਲਾ ਬਿਆਨ ਜਾਰੀ ਕੀਤਾ,ਉਨ੍ਹਾਂ ਕਿਹਾ:ਮੇਰੇ ਪਿਤਾ ਦਾ ਅਪਮਾਨ ਹੋਇਆ, ਦੇਸ਼ਵਾਸੀਆਂ ਤੋਂ ਕੀਤੀ ਇਨਸਾਫ਼ ਦੀ ਮੰਗ

ਬੰਗਲਾਦੇਸ਼,14 ਅਗਸਤ 2024

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੇਸ਼ ਛੱਡਣ ਤੋਂ ਬਾਅਦ ਮੰਗਲਵਾਰ ਨੂੰ ਆਪਣਾ ਪਹਿਲਾ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ, ‘ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ, ਜਿਨ੍ਹਾਂ ਦੀ ਅਗਵਾਈ ‘ਚ ਦੇਸ਼ ਨੇ ਆਜ਼ਾਦੀ ਹਾਸਲ ਕੀਤੀ, ਦਾ ਅਪਮਾਨ ਕੀਤਾ ਗਿਆ ਹੈ।’

‘ਉਨ੍ਹਾਂ (ਪ੍ਰਦਰਸ਼ਨਕਾਰੀਆਂ) ਨੇ ਮੇਰੇ ਪਿਤਾ ਦਾ ਅਪਮਾਨ ਕੀਤਾ ਹੈ, ਮੈਂ ਦੇਸ਼ ਵਾਸੀਆਂ ਤੋਂ ਇਨਸਾਫ਼ ਦੀ ਮੰਗ ਕਰਦਾ ਹਾਂ।’ ਸ਼ੇਖ ਹਸੀਨਾ ਬੰਗਲਾਦੇਸ਼ ਛੱਡ ਕੇ 5 ਅਗਸਤ ਨੂੰ ਭਾਰਤ ਆਈ ਸੀ, ਉਦੋਂ ਤੋਂ ਉਹ ਇੱਥੇ ਹੈ। ਸ਼ੇਖ ਹਸੀਨਾ ਦਾ ਇਹ ਬਿਆਨ ਉਨ੍ਹਾਂ ਦੇ ਬੇਟੇ ਸਾਜੀਬ ਵਾਜਿਦ ਜੋਏ ਦੇ ਹਵਾਲੇ ਨਾਲ ਸਾਹਮਣੇ ਆਇਆ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ।

ਸ਼ੇਖ ਹਸੀਨਾ ਨੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਆਪਣੇ ਪਿਤਾ ਸ਼ੇਖ ਮੁਜੀਬ-ਉਰ-ਰਹਿਮਾਨ ਦੀ ਬਰਸੀ ਮਨਾਉਣ। ਮੁਜੀਬ-ਉਰ-ਰਹਿਮਾਨ ਦੀ 15 ਅਗਸਤ 1975 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੂਜੇ ਪਾਸੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ 15 ਅਗਸਤ ਦੀ ਛੁੱਟੀ ਰੱਦ ਕਰ ਦਿੱਤੀ ਹੈ।ਹਸੀਨਾ ਨੇ ਬਿਆਨ ‘ਚ ਕਿਹਾ, ”ਜੁਲਾਈ ਤੋਂ ਲੈ ਕੇ ਹੁਣ ਤੱਕ ਅੰਦੋਲਨ ਦੇ ਨਾਂ ‘ਤੇ ਭੰਨਤੋੜ, ਅੱਗਜ਼ਨੀ ਅਤੇ ਹਿੰਸਾ ‘ਚ ਕਈ ਜਾਨਾਂ ਗਈਆਂ ਹਨ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹਾਂ। ਉਨ੍ਹਾਂ ਲਈ ਪ੍ਰਾਰਥਨਾ ਕਰੋ।” ਉਨ੍ਹਾਂ ਸਾਰਿਆਂ ਲਈ ਮੇਰੀ ਸੰਵੇਦਨਾ ਹੈ, ਜੋ ਮੇਰੇ ਵਰਗੇ, ਆਪਣੇ ਅਜ਼ੀਜ਼ਾਂ ਨੂੰ ਗੁਆਉਣ ਦੇ ਦਰਦ ਨਾਲ ਜੀ ਰਹੇ ਹਨ।”

ਪ੍ਰਦਰਸ਼ਨਾਂ ਵਿੱਚ ਬਹੁਤ ਸਾਰੇ ਵਿਦਿਆਰਥੀ, ਅਧਿਆਪਕ, ਪੁਲਿਸ ਕਰਮਚਾਰੀ, ਪੱਤਰਕਾਰ, ਅਵਾਮੀ ਲੀਗ ਦੇ ਆਗੂ ਅਤੇ ਸਮਾਜ ਸੇਵੀ ਮਾਰੇ ਗਏ ਸਨ। ਹਸੀਨਾ ਨੇ ਕਿਹਾ, “ਮੈਂ ਮੰਗ ਕਰਦੀ ਹਾਂ ਕਿ ਇਨ੍ਹਾਂ ਕਤਲਾਂ ਅਤੇ ਬਰਬਰਤਾਵਾਂ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।”