ਆਓ ਬਣਾਈਏ ਪ੍ਰੋਟੀਨ ਭਰਪੂਰ ਮੂੰਗ ਦੀ ਦਾਲ ਅਤੇ ਪਨੀਰ ਦਾ ਚਿਲਾ

ਕੋਰੋਨਾ ਵਾਇਰਸ ਦੇ ਬੰਦ ਹੋਣ ਕਾਰਨ ਹਰ ਕੋਈ ਆਪਣੇ ਘਰ ਰਹਿਣ ਲਈ ਮਜਬੂਰ ਹੈ | ਅਜਿਹੀ ਸਥਿਤੀ ਵਿੱਚ, ਨਿਊਜ਼ ਪੰਜਾਬ ਵਲੋਂ dietitian ਮਨਦੀਪ ਕੌਰ ਪਾਸੋ ਪੁੱਛਿਆ ਗਿਆ ਕਿ ਕਿਸ ਤਰਾਂ ਦੀ ਖੁਰਾਕ ਲੈਣੀ ਚਾਹੀਦੀ ਹੈ ? ਤਾਂ ਓਹਨਾ ਦਸਿਆ ਕਿ ਹਰੇਕ ਨੂੰ ਘਰ ਵਿੱਚ ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ | ਸਾਡੀ ਡਾਇਟ ਵਿੱਚ ਪ੍ਰੋਟੀਨ ਜਿਆਦਾ ਹੋਣੀ ਚਾਹੀਦੀ ਹੈ |
ਅਜਿਹਾ ਹੀ ਇਕ ਪ੍ਰੋਟੀਨ ਸਨੈਕਸ ਓਹਨਾ ਸਾਨੂੰ ਬਨਾਣਾ ਦਸਿਆ | ਇਸ ਸਨੈਕਸ ਦਾ ਨਾਮ ਹੈ ਮੂੰਗੀ ਦੀ ਦਾਲ ਅਤੇ ਪਨੀਰ ਚੀਲਾ |
ਇਹ ਬਣਾਉਣਾ ਵੀ ਬਹੁਤ ਅਸਾਨ ਹੈ | ਇਸ ਨੂੰ ਬਣਾ ਕੇ, ਤੁਸੀਂ ਆਪਣੇ ਭਾਰ ਨੂੰ ਵੀ ਕਾਫ਼ੀ ਹੱਦ ਤਕ ਘਟਾ ਸਕਦੇ ਹੋ | ਇਥੇ ਮੂੰਗੀ ਦੀ ਦਾਲ ਅਤੇ ਪਨੀਰ ਚੀਲਾ ਬਣਾਉਣ ਦਾ ਤਰੀਕਾ ਸਿੱਖੋ.

ਇਸ ਨੂੰ ਬਣਾਉਣ ਲਈ, ਤੁਹਾਡੇ ਕੋਲ ਪਹਿਲਾਂ ਪੀਲੀ ਮੂੰਗੀ ਦੀ ਦਾਲ – 1/2 ਕੱਪ, ਪਨੀਰ – 1 ਕਟੋਰੀ (ਪੀਸਿਆ ਹੋਇਆ) ਹਿੰਗ – ਚੂੰਡੀ, ਹਰੀ ਮਿਰਚ ਦਾ ਪੇਸਟ – 1 ਚੱਮਚ, , ਹਰਾ ਧਨੀਆ – 4 ਚਮਚ (ਬਾਰੀਕ ਕੱਟਿਆ ਹੋਇਆ), ਲੂਣ -ਸਵਾਦ ਅਨੁਸਾਰ , ਚਾਟ ਮਸਾਲਾ – 1 ਵ਼ੱਡਾ ਚੱਮਚ, ਅਦਰਕ ਦਾ ਪੇਸਟ 1 /2 ਚਮਚ ,ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ,sweet corns ਬਾਰੀਕ ਕੱਟੇ ਹੋਏ ਚਾਹੀਦੇ ਹਨ।
ਇਸ ਤੋਂ ਇਲਾਵਾ ਇਕ ਕਟੌਰੀ ਤੇਲ ਵੀ |

ਤਿਆਰ ਕਰਨ ਦੀ ਵਿਧੀ : ਇਸ ਨੂੰ ਬਣਾਉਣ ਲਈ ਮੂੰਗੀ ਦੀ ਦਾਲ ਨੂੰ ਭਿਗੋਣਾ ਪੈਂਦਾ ਹੈ | ਇਸ ਤੋਂ ਬਾਅਦ ਦਾਲ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਦਾਲ ਦੇ ਪੇਸਟ ਵਿਚ ਨਮਕ, , ਹੀਗ ਅਤੇ ਹਰੀ ਮਿਰਚ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ | ਹੁਣ ਦੂਜੇ ਪਾਸੇ ਫੀਲਿੰਗ ਤਿਆਰ ਕਰੋ,pan ਵਿਚ ਤੇਲ ਪਾ ਕੇ ਅਦਰਕ ਦਾ ਪੇਸਟ ਪਾਓ ਫਿਰ ਸ਼ਿਮਲਾ ਮਿਰਚ, sweet corn ,ਨਮਕ, ਚਾਟ ਮਸਾਲਾ, ਹਰਾ ਧਨੀਆ ਅਤੇ ਪਨੀਰ ਪਾ ਕੇ, ਫਿਲਿੰਗ ਨੂੰ ਤਿਆਰ ਕਰੋ,

ਤਵੇ ਨੂੰ ਗੈਸ ਵਿਚ ਰੱਖਣ ਤੋਂ ਬਾਅਦ ਮੂੰਗੀ ਦੀ ਦਾਲ ਦਾ ਪੇਸਟ ਉਸ ਤੇ ਪਾਓ ਅਤੇ ਘਿਓ ਨੂੰ ਉੱਪਰ ਲਗਾਓ। ਜਦੋਂ ਚਿਲਾ ਪਕਣਾ ਸ਼ੁਰੂ ਕਰਦਾ ਹੈ ਤਾਂ ਇਸ ਦੇ ਦੂਜੇ ਪਾਸੇ ਵੀ ਹਲਕਾ ਬਰਾਊਨ ਕਰੋ, ਪਨੀਰ ਦੀ ਫੀਲਿੰਗ ਪਾ ਕੇ ਉਸ ਨੂੰ ਫੈਲਾ ਦੀਓ | ਚਿਲਾ ਸੁਨਹਿਰੀ ਭੂਰਾ ਹੋਣ ਤੱਕ ਪਕਾਉ | ਦੋਵਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ, ਇਸ ਨੂੰ ਉਤਾਰੋ ਅਤੇ ਇਸ ਨੂੰ ਧਨੀਏ ਦੀ ਚਟਨੀ ਨਾਲ ਪਰੋਸੋ |