ਬਿਹਾਰ ‘ਚ ਅਚਾਨਕ ਪਾਣੀ ਦੇ ਤੇਜ਼ ਵਹਾਅ ਕਾਰਨ 70 ਮੀਟਰ ਦਾ ਪੁਲ ਦਾ ਪਿੱਲਰ ਡਿੱਗਿਆ,10 ਦਿਨਾਂ ‘ਚ ਚੌਥਾ ਪੁਲ ਡਿੱਗਣ ਦੀ ਘਟਨਾ

ਬਿਹਾਰ-28 ਜੂਨ 2024

ਬਿਹਾਰ ਵਿੱਚ ਇੱਕ ਹੋਰ ਪੁਲ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਪੁਲ ਸਾਲ 2011 ਵਿੱਚ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਵਿੱਚ ਮੜੀਆਨਦੀ ਉੱਤੇ ਬਣਾਇਆ ਗਿਆ ਸੀ। ਇਸ ਪੁਲ ਦੀ ਲੰਬਾਈ 70 ਮੀਟਰ ਅਤੇ ਚੌੜਾਈ 12 ਮੀਟਰ ਹੈ। ਵੀਰਵਾਰ ਨੂੰ ਇਸ ਪੁਲ ਦਾ ਪਿੱਲਰ ਡਿੱਗ ਗਿਆ। ਨੇਪਾਲ ਤੋਂ ਪਾਣੀ ਦੇ ਅਚਾਨਕ ਤੇਜ਼ ਵਹਾਅ ਕਾਰਨ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦਾ ਪਿੱਲਰ ਡਿੱਗ ਗਿਆ।

ਇਹ ਹਾਦਸਾ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦੇ ਬਹਾਦੁਰਗੰਜ ਬਲਾਕ ਦੇ ਬਾਂਸਬਾੜੀ ਸ਼ਰਵਣ ਚੌਕ ਨੇੜੇ ਮੜੀਆ ਨਦੀ ‘ਤੇ ਵਾਪਰਿਆ। ਪਿੱਲਰ ਡਿੱਗਣ ਦੇ ਨਾਲ ਹੀ ਪੁਲ ਨੂੰ ਜੋੜਨ ਵਾਲੀ ਸਰਵਿਸ ਰੋਡ ਨੂੰ ਵੀ ਨੁਕਸਾਨ ਪੁੱਜਾ ਹੈ। ਹਾਦਸੇ ਤੋਂ ਬਾਅਦ ਕਰ ਪ੍ਰਸ਼ਾਸਨ ਨੇ ਪੁਲ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ

ਬਿਹਾਰ ਵਿੱਚ 10 ਦਿਨਾਂ ਵਿੱਚ ਪੁਲ ਡਿੱਗਣ ਦੀ ਇਹ ਚੌਥੀ ਘਟਨਾ ਹੈ। ਬਿਹਾਰ ‘ਚ 18 ਜੂਨ ਨੂੰ ਅਰਰੀਆ ਜ਼ਿਲੇ ਦੇ ਸਿੱਕਤੀ ‘ਚ ਬਕਰਾ ਨਦੀ ‘ਤੇ ਬਣੇ ਪੁਲ ਦਾ ਇਕ ਹਿੱਸਾ ਡਿੱਗ ਗਿਆ ਸੀ। ਚਾਰ ਦਿਨ ਬਾਅਦ 22 ਜੂਨ ਨੂੰ ਸੀਵਾਨ ਜ਼ਿਲ੍ਹੇ ਦੇ ਦਾਰੁੰਡਾ ਅਤੇ ਮਹਾਰਾਜਗੰਜ ਨੂੰ ਜੋੜਨ ਵਾਲੀ ਨਹਿਰ ‘ਤੇ ਬਣਿਆ ਪੁਲ ਢਹਿ ਗਿਆ ਸੀ।ਪੁਲ ਡਿੱਗਣ ਦੀ ਤੀਜੀ ਘਟਨਾ ਮੋਤੀਹਾਰੀ ਜ਼ਿਲ੍ਹੇ ਦੀ ਹੈ। ਜਿੱਥੇ 23 ਜੂਨ ਨੂੰ ਘੋੜਾ ਸਾਹਨ ਇਲਾਕੇ ‘ਚ ਪੁਲ ਦਾ ਨਿਰਮਾਣ ਚੱਲ ਰਿਹਾ ਸੀ ਤਾਂ ਇਹ ਡਿੱਗ ਗਿਆ। ਇਸ ਦੇ ਨਾਲ ਹੀ ਹੁਣ ਕਿਸ਼ਨਗੰਜ ਜ਼ਿਲ੍ਹੇ ਵਿੱਚ 10 ਦਿਨਾਂ ਦੇ ਅੰਦਰ ਪੁਲ ਡਿੱਗਣ ਦੀ ਚੌਥੀ ਘਟਨਾ ਸਾਹਮਣੇ ਆਈ ਹੈ।