ਦਿੱਲ੍ਹੀ – ਮੰਗਦੇ ਸੀ ਪਾਣੀ ਆ ਗਿਆ ਹੜ੍ਹ – ਦਿੱਲੀ ਏਅਰਪੋਰਟ ਦੇ ਟਰਮੀਨਲ-1 ‘ਤੇ ਛੱਤ ਡਿੱਗੀ – ਮੀਂਹ ਵਿੱਚ ਲੋਕ ਵਾਹਨਾਂ ਸਮੇਤ ਫਸੇ
ਨਿਊਜ਼ ਪੰਜਾਬ
ਦਿੱਲੀ-ਐਨਸੀਆਰ ਵਿੱਚ ਅੱਜ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਦਿੱਲੀ ਏਅਰਪੋਰਟ ਦੇ ਟਰਮੀਨਲ-1 ‘ਤੇ ਛੱਤ ਡਿੱਗ ਗਈ ਹੈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਬਹੁਤੇ ਇਲਾਕਿਆਂ ਦੇ ਘਰਾਂ ‘ਚ ਪਾਣੀ ਭਰ ਗਿਆ ਹੈ।
ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਹਵਾਈ ਅੱਡੇ ਦੇ ਟਰਮਿਨਸ 1 ‘ਤੇ ਮੀਂਹ ਕਾਰਨ ਛੱਤ ਡਿੱਗਣ ਕਾਰਨ ਉਥੇ ਮੌਜੂਦ ਕਈ ਕਾਰਾਂ ਦੱਬ ਗਈਆਂ। ਇਸ ਹਾਦਸੇ ‘ਚ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦਾ ਹਾਲੇ ਅਧਿਕਾਰਤ ਤੋਰ ਤੇ ਐਲਾਨ ਨਹੀਂ ਹੋਇਆ l
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਤੋਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਚੈੱਕ-ਇਨ ਕਾਊਂਟਰ ਬੰਦ ਕਰ ਦਿੱਤੇ ਗਏ ਹਨ।
ਕੇਂਦਰੀ ਮੰਤਰੀ
ਤਸਵੀਰ ਸ਼ੋਸ਼ਲ ਮੀਡੀਆ/ PIB