ਲੋਕ ਭਲਾਈ ਵਿੱਚ ਆਰਥਿਕ ਸਹਾਇਤਾ ਦੇਣੀ ਹੈ ਤਾਂ——-

ਮੋਬਾਈਲ ਰਾਹੀਂ ਇੱਕ ਕਲਿੱਕ ਨਾਲ ਦਾਨ ਕਰਨ ਲਈ ਆਨਲਾਈਨ ‘ਲਿੰਕ’ ਜਾਰੀ
-ਲੋਕ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇਣ ਲਈ ਅੱਗੇ ਆਉਣ-ਡਿਪਟੀ ਕਮਿਸ਼ਨਰ

ਲੁਧਿਆਣਾ, 19 ਅਪ੍ਰੈੱਲ (ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਨੋਵੇਲ ਕੋਰੋਨਾ ਵਾਇਰਸ (ਕੋਵਿੰਡ 19) ਦੇ ਚੱਲਦਿਆਂ ਲੋਕ ਭਲਾਈ ਵਿੱਚ ਆਰਥਿਕ ਸਹਾਇਤਾ ਦੇਣੀ ਹੈ ਤਾਂ ਉਹ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਨਾਲ ਉਨ•ਾਂ ਦੇ ਸੰਪਰਕ ਨੰਬਰ 9417376655 ਜਾਂ ਈਮੇਲ redcrossldh0yahoo.com ‘ਤੇ ਸੰਪਰਕ ਕਰ ਸਕਦੇ ਹਨ। ਲੋਕਾਂ ਨੂੰ ਇਸ ਸਮਾਜਿਕ ਕਾਰਜ ਵਿੱਚ ਦਾਨ ਕਰਨ ਦੀ ਪ੍ਰਕਿਰਿਆ ਹੋਰ ਸੌਖੀ ਕਰਨ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਆਨਲਾਈਨ ਲਿੰਕ ਵੀ ਜਾਰੀ ਕੀਤਾ ਗਿਆ ਹੈ।
ਉਨ•ਾਂ ਦੱਸਿਆ ਕਿ ਹੁਣ ਲੋਕ ਦਾਨ ਕਰਨ ਲਈ ਆਨਲਾਈਨ ਲਿੰਕ  https://ircsl.getekart.com/ircsl/ircslpay/payment/zi1QSRVaAMQla7CJyWn2KA==  ‘ਤੇ ਕਲਿੱਕ ਕਰ ਸਕਦੇ ਹਨ। ਜਿਸ ਨਾਲ ਤੁਰੰਤ ਦਾਨ ਕੀਤੀ ਜਾਣ ਵਾਲੀ ਰਾਸ਼ੀ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਦੇ ਖ਼ਾਤੇ ਵਿੱਚ ਤਬਦੀਲ ਹੋ ਜਾਂਦੀ ਹੈ। ਦਾਨ ਕਰਨ ਵਾਲੇ ਨੂੰ ਆਪਣਾ ਨਾਮ, ਈਮੇਲ, ਮੋਬਾਈਲ ਨੰਬਰ ਅਤੇ ਪੈਨ ਨੰਬਰ ਹੀ ਭਰਨਾ ਪਵੇਗਾ। ਇਸ ਤੋਂ ਇਲਾਵਾ ਇਸ ਆਨਲਾਈਨ ਵਿਧੀ ਰਾਹੀਂ 500 ਰੁਪਏ ਤੋਂ 50 ਲੱਖ ਰੁਪਏ ਤੱਕ ਦੀ ਰਾਸ਼ੀ ਦਾਨ ਕੀਤੀ ਜਾ ਸਕਦੀ ਹੈ।
ਸ੍ਰੀ ਅਗਰਵਾਲ ਨੇ ਸੁਸਾਇਟੀ ਦੇ ਬੈਂਕ ਖਾਤੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਐੱਚ. ਡੀ. ਐੱਫ. ਸੀ. ਬੈਂਕ ਖਾਤਾ ਨੰਬਰ 50100330412872, ਆਈ. ਐੱਫ. ਐੱਸ. ਸੀ. ਕੋਡ ਐੱਚ. ਡੀ. ਐੱਫ. ਸੀ. 0001320 ਹੈ, ਜਿੱਥੇ ਲੋਕ ਦੂਜੇ ਮਾਧਿਅਮਾਂ ਰਾਹੀਂ ਵੀ ਸਹਾਇਤਾ ਰਾਸ਼ੀ ਭੇਜ ਸਕਦੇ ਹਨ।
ਉਨ•ਾਂ ਦੱਸਿਆ ਕਿ ਇਸ ਮੁਸ਼ਕਿਲ ਘੜੀ ਵਿੱਚ ਆਮ ਲੋਕ, ਜੋ ਕਿ ਨਿੱਤ ਦਿਨ ਦਾ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ, ਨੂੰ ਤਿਆਰ ਭੋਜਨ ਅਤੇ ਸੁੱਕਾ ਰਾਸ਼ਨ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਅਤੇ ਆਪਣੇ ਪੱਧਰ ‘ਤੇ ਇਹ ਕੰਮ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਹਰ ਤਰ•ਾਂ ਦੀ ਵਾਜ਼ਿਬ ਸਹਾਇਤਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ•ਾਂ ਲੋਕਾਂ ਨੂੰ ਵੱਧ ਤੋਂ ਵੱਧ ਦਾਨ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਨੂੰ ਦੇਣ ਦੀ ਅਪੀਲ ਕੀਤੀ।