ਮੁੱਖ ਖ਼ਬਰਾਂਪੰਜਾਬਭਾਰਤਸਿਹਤ ਸੰਭਾਲ

ਕੋਰੋਨਾ ਵਾਇਰਸ ਨੂੰ ਮਾਰਨ ਲਈ ਰਸਾਇਣਕ ਘੋਲ ਦਾ ਛਿੜਕਾਅ ਮਨੁੱਖੀ ਸਰੀਰ ਲਈ ਖਤਰਨਾਕ – ਪੜ੍ਹੋ ਕੇਂਦਰੀ ਮੰਤਰਾਲੇ ਦੀ ਰਿਪੋਰਟ

 ਨਿਊਜ਼ ਪੰਜਾਬ

 ਨਵੀ ਦਿੱਲ੍ਹੀ ,19 ਅਪ੍ਰੈਲ – ਕੋਰੋਨਾ ਵਾਇਰਸ ਦੇ ਖਾਤਮੇ ਲਈ ਸੋਡੀਅਮ ਹਾਈਪੋਕਲੋਰਾਈਟ ਦਾ ਇਨਸਾਨਾਂ ਉਤੇ ਛਿੜਕਾਅ ਕਰਨਾ ਸਿਹਤ ਲਈ ਹਾਨੀਕਾਰਕ ਹੈ | ਇੱਹ ਪ੍ਰਗਟਾਵਾ ਭਾਰਤ ਸਰਕਾਰ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਲੋਕਾਂ ਲਈ ਜਾਰੀ ਹਦਾਇਤਨਾਮੇ ਵਿਚ ਕੀਤੀ ਗਈ ਹੈ |                                                                                                                                                                                                                                ਮੰਤਰਾਲੇ ਦੇ  ਸਿਹਤ ਸੇਵਾਵਾਂ ਦੇ ਡਰੈਕਟਰ ਜਨਰਲ ਨੇ ਪੱਤਰ ਵਿਚ ਸਪਸ਼ਟ ਕੀਤਾ ਕਿ ਸੋਡੀਅਮ ਹਾਈਪੋਕਲੋਰਾਈਟ ਨੂੰ ਨਿਰਜੀਵ ਵਸਤੂਆਂ ਉਤੇ ਰੋਗਾਣੂ ਮੁਕਤ ਕਰਨ ਲਈ ਕੀਤਾ ਜਾ ਸਕਦਾ ਹੈ ਪਰ ਇਨਸਾਨੀ ਸਰੀਰ ਉਤੇ ਇਸ ਦਾ ਛਿੜਕਾਅ ਕਰਨਾ ਹਾਨੀਕਾਰਕ ਹੋ ਸਕਦਾ ਹੈ | ਮਨੁੱਖੀ ਸਰੀਰ ਉਤੇ ਛਿੜਕਾਅ ਕਰਨ ਨਾਲ ਅੱਖਾਂ ਅਤੇ ਚਮੜੀ ਨੂੰ ਨੁਕਸਾਨ ਹੋ ਸਕਦਾ ਅਤੇ ਸਾਹ ਰਾਹੀਂ ਸਰੀਰ ਦੇ ਅੰਦਰ ਜਾਣ ਤੇ ਉਲਟੀਆਂ , ਜੀਅ ਮਚਲਾਣਾ ,ਨੱਕ ਦੀ ਝਿਲੀ ਵਿਚ ਜਲਣ ਅਤੇ ਸਾਹ ਨਾਲੀ ਲਈ ਤਕਲੀਫ ਦਾਇਕ ਹੋ ਸਕਦਾ ਹੈ | ਦਿਸ਼ਾ -ਨਿਰਦੇਸ਼ ਅਨੁਸਾਰ ਇਸ ਘੋਲ ਦੀ ਵਰਤੋਂ ਨਿਰਜੀਵ ਵਸਤੂਆਂ ਦੀ ਸਤਹ ਨੂੰ ਸਾਫ ਅਤੇ ਕਟਾਣੂ ਮੁਕਤ ਕਰਨ ਲਈ ਕੀਤੀ ਜਾ ਸਕਦੀ ਹੈ | ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਪਹਿਲਾ ਹੀ 13 ਅਪ੍ਰੈਲ ਨੂੰ ਇਕ ਪੱਤਰ ਜਾਰੀ ਕਰਕੇ ਉਨ੍ਹਾਂ ਸਪਰੇ ਟਿਊਨਲਜ਼ ਉਤੇ ਰੋਕ ਲਾ ਚੁੱਕੀ ਹੈ ਜਿਨ੍ਹਾਂ ਵਿੱਚੋ ਮਨੁੱਖਾ ਨੂੰ ਰੋਂਗਾਣੂ ਮੁਕਤ ਕਰਨ ਲਈ  ਛਿੜਕਾਅ ਦੌਰਾਨ ਲੰਘਾਇਆ ਜਾਂਦਾ ਹੈ |

ਮੰਤਰਾਲੇ ਵਲੋਂ ਜਾਰੀ ਪੱਤਰ ਦੀ ਕਾਪੀ