ਝਾਰਖੰਡ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਕਾਰ’ ਚੋ 45 ਲੱਖ 90 ਹਜ਼ਾਰ 500 ਰੁਪਏ ਨਕਦੀ ਬਰਾਮਦ

9 ਮਈ 2024

ਝਾਰਖੰਡ ਦੇ ਰਾਮਗੜ੍ਹ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਅਧਿਕਾਰੀ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਇਕ ਕਾਰ ‘ਚੋਂ 45 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ। ਦਰਅਸਲ ਲੋਕ ਸਭਾ ਚੋਣਾਂ ਨੂੰ ਲੈ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਕ ਕਾਰ ‘ਚੋਂ ਇੰਨੀ 45 ਲੱਖ 90 ਹਜ਼ਾਰ 500 ਰੁਪਏ ਨਕਦੀ ਬਰਾਮਦ ਹੋਈ। ਇਨਕਮ ਟੈਕਸ ਦੀ ਟੀਮ ਨੂੰ ਨਕਦੀ ਦੀ ਸੂਚਨਾ ਦਿੱਤੀ ਗਈ। ਆਈਟੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਨਕਮ ਟੈਕਸ ਵਿਭਾਗ ਇਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟਿਆ ਹੋਇਆ ਹੈ

ਦੱਸ ਦਈਏ ਕਿ ਚੋਣ ਜ਼ਾਬਤੇ ਨੂੰ ਲੈ ਕੇ ਪੂਰੇ ਜ਼ਿਲ੍ਹੇ ‘ਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਰਾਮਗੜ੍ਹ ਦੇ ਓਰਮਾਂਝੀ ਟੋਲ ਪਲਾਜ਼ਾ ਨੇੜੇ ਐੱਸਐੱਸਟੀ ਚੈੱਕ ਪੋਸਟ ‘ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।ਵਾਹਨਾਂ ਦੀ ਚੈਕਿੰਗ ਦੌਰਾਨ ਇਕ ਇਨੋਵਾ ਕਾਰ ਵਿੱਚੋ ਤਲਾਸ਼ੀ ਲੈਣ ‘ਤੇ ਤਿੰਨ ਬੋਰੀਆਂ ‘ਚ 4590500 ਰੁਪਏ ਬਰਾਮਦ ਹੋਏ | ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ।

ਖਾਸ ਗੱਲ ਇਹ ਹੈ ਕਿ ਬੈਗ ‘ਚ 2000 ਰੁਪਏ ਦੇ 21 ਨੋਟ ਮਿਲੇ ਹਨ। ਕਾਰ ਵਿੱਚ ਮੌਜੂਦ ਲੋਕਾਂ ਨੇ ਟੀਮ ਨੂੰ ਦੱਸਿਆ ਕਿ ਇਹ ਨਕਦੀ ਇੱਕ ਨਿੱਜੀ ਕੰਪਨੀ ਦੀ ਹੈ, ਜਿਸ ਨੂੰ ਰਾਂਚੀ ਲਿਜਾਇਆ ਜਾ ਰਿਹਾ ਸੀ। ਹਾਲਾਂਕਿ ਇਹ ਸਾਰਾ ਮਾਮਲਾ ਆਪਣੇ ਸਟਾਫ਼ ਨੂੰ ਅਦਾਇਗੀ ਕਰਨ ਲਈ ਜਾਂਚ ਅਧੀਨ ਹੈ।