ਐਕਟਿਵਾ ਦੀ ਨਹੀਂ ਭਰੀ ਕਿਸ਼ਤ, ਰਿਕਵਰ ਕਰਨ ਗਏ ਏਜੰਟ ਨੇ ਰਾਹ ‘ਚ ਫੜ੍ਹ ਲਈ ਸਕੂਟੀ, ਦੋਵਾਂ ਧਿਰਾ ਵਿਚਕਾਰ ਜ਼ਬਰਦਸਤ ਲੜਾਈ ।

ਪੰਜਾਬ ਨਿਊਜ਼ : 1 ਮਈ 2024

ਜਲੰਧਰ ਦੇ ਲੰਬੀ ਪਿੰਡ ਚੌਕ ਨੇੜੇ ਐਕਟਿਵਾ ਦੀ ਰਿਕਵਰੀ ਕਰਨ ਆਏ ਰਿਕਵਰੀ ਏਜੰਟ ਅਤੇ ਐਕਟਿਵਾ ਸਵਾਰ ਵਿਚਕਾਰ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ। ਇੱਕ ਧਿਰ ਨੇ ਦੋਸ਼ ਲਾਇਆ ਹੈ ਕਿ ਨਿਹੰਗ ਬਾਣੇ ਵਿੱਚ ਵਸੂਲੀ ਲਈ ਆਏ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਐਕਟਿਵਾ ਖੋਹਣੀ ਸ਼ੁਰੂ ਕਰ ਦਿੱਤੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ।

ਜ਼ਖ਼ਮੀ ਹਾਲਤ ਵਿੱਚ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ। ਪਰ ਉਦੋਂ ਤੱਕ ਦੋਵੇਂ ਧਿਰਾਂ ਉਥੋਂ ਰਵਾਨਾ ਹੋ ਚੁੱਕੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਬਾਵਾ ਇਲਾਕੇ ਦਾ ਰਹਿਣ ਵਾਲਾ ਹੈ। ਜਿੱਥੇ ਪਰਿਵਾਰਕ ਮੈਂਬਰ ਹੰਗਾਮਾ ਕਰ ਰਹੇ ਹਨ। ਫਿਲਹਾਲ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਪਾਸਿਓਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ।