ਨਈਅਰ ਤੇ ਕਪਲਿਸ਼ ਹੋਣਗੇ ਵਧੀਕ ਸੀਈਓ, ਭਾਰਤੀ ਚੋਣ ਕਮਿਸ਼ਨਰ ਨੇ ਦਿੱਤੀ ਹਰੀ ਝੰਡੀ
ਭਾਰਤ ਦੇ ਚੋਣ ਕਮਿਸ਼ਨਰ ਨੇ 2009 ਬੈਚ ਦੇ ਆਈਏਐੱਸ ਅਧਿਕਾਰੀ ਹਰੀਸ਼ ਨਈਅਰ ਤੇ ਅਭੀਜੀਤ ਕਪਲਿਸ਼ (2015 ਬੈਚ) ਨੂੰ ਵਧੀਕ ਮੁੱਖ ਚੋਣ ਅਫ਼ਸਰ ਅਤੇ ਪੀਸੀਐੱਸ ਅਧਿਕਾਰੀ ਸਕੱਤਰ ਸਿੰਘ ਬੱਲ ਨੂੰ ਜੁਆਇੰਟ ਮੁੱਖ ਚੋਣ ਅਫ਼ਸਰ ਲਗਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਚੋਣ ਕਮਿਸ਼ਨਰ ਨੇ ਬਾਕਾਇਦਾ ਇਨ੍ਹਾਂ ਅਧਿਕਾਰੀਆਂ ਦਾ ਨਾਂ ਫਾਈਨਲ ਕਰਦਿਆਂ ਮੁੱਖ ਸਕੱਤਰ ਨੂੰ ਪੱਤਰ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਸੀ ਸਿੱਬਨ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਚੋਣ ਕਮਿਸ਼ਨ ਦੇ ਦਫ਼ਤਰ ’ਚ ਦੋ ਵਧੀਕ ਮੁੱਖ ਚੋਣ ਅਫ਼ਸਰਾਂ ਅਤੇ ਇਕ ਜੁਆਇੰਟ ਚੀਫ ਚੋਣ ਅਫ਼ਸਰ ਦੀ ਨਿਯੁਕਤੀ ਕਰਨ ਲਈ ਪੱਤਰ ਲਿਖਿਆ ਸੀ।