ਲੁਧਿਆਣਾ ਪੁਲਿਸ ਨੇ 12 ਘੰਟਿਆਂ ‘ਚ ਸੁਲਝਾਇਆ ਟ੍ਰਿਪਲ ਮਰਡਰ ਕੇਸ, ਗੁਆਂਢੀ ਹੀ ਨਿਕਲਿਆ ਕਾਤਲ
ਨਿਊਜ਼ ਪੰਜਾਬ, 8 ਜੁਲਾਈ
ਲੁਧਿਆਣਾ ਪੁਲਿਸ ਨੇ ਟ੍ਰਿਪਲ ਮਰਡਰ ਕੇਸ ਸੁਲਝਾ ਲਿਆ ਹੈ।ਸਲੇਮ ਟਾਬਰੀ ਸਥਿਤ ਨਿਊ ਜਨਕਪੁਰੀ ਵਿਚ ਹੋਏ ਤਿਹਰੇ ਕਤਲਕਾਂਡ ਨੂੰ ਜ਼ਿਲ੍ਹਾ ਪੁਲਿਸ ਨੇ 12 ਘੰਟਿਆਂ ਵਿਚ ਹੀ ਹੱਲ ਕਰ ਲਿਆ। ਇਹ ਜਾਣਕਾਰੀ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ। ਮਰਨ ਵਾਲਿਆਂ ਵਿਚ ਬਜ਼ੁਰਗ ਚਮਨ ਲਾਲ, ਸੁਰਿੰਦਰ ਕੌਰ ਤੇ ਬਚਨ ਕੌਰ ਹਨ। ਉਨ੍ਹਾਂ ਲਿਖਿਆ ਕਿ ਪੁਲਿਸ ਨੇ 3 ਹੱਤਿਆਵਾਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਤਿਆਰਿਆਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਤੇ ਲਾਸ਼ਾਂ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ। ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਕਾਤਲ ਕੋਈ ਬਾਹਰੀ ਨਹੀਂ ਮ੍ਰਿਤਕਾਂ ਦੇ ਗੁਆਂਢੀ ਹੀ ਹਨ।ਹਤਿਆਰਿਆਂ ਨਾਲ ਮਰਨ ਵਾਲਿਆਂ ਦੀ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਕਿਹਾ ਸੁਣੀ ਹੋਈ ਸੀ। ਇਸੇ ਰੰਜਿਸ਼ ਵਿਚ ਗੁਆਂਢੀਆਂ ਨੇ ਘਰ ਵਿਚ ਵੜ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਤੇ ਇਸ ਦੇ ਬਾਅਦ ਉਹ ਵਿਚ ਲੁੱਟ ਵੀ ਕਰਨਾ ਚਾਹੁੰਦੇ ਸਨ। ਸ਼ੁੱਕਰਵਾਰ ਸਵੇਰੇ ਜਦੋਂ ਦੁੱਧ ਦੇਣ ਆਏ ਵਿਅਕਤੀ ਨੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਦੇ ਬਾਅਦ ਮੁਹੱਲੇ ਵਿਚ ਰੌਲਾ ਪਾ ਦਿੱਤਾ। ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ 2 ਮਹਿਲਾਵਾਂ ਦੀਆਂ ਲਾਸ਼ਾਂ ਬੈੱਡ ‘ਤੇ ਤੇ ਇਕ ਵਿਅਕਤੀ ਦੀ ਲਾਸ਼ ਜ਼ਮੀਨ ‘ਤੇ ਪਈ ਸੀ।ਪੁਲਿਸ ਦੀ ਇਸ ਕਤਲਕਾਂਡ ਦੇ ਸ਼ੁਰੂਆਤ ਵਿਚ ਹੀ ਲੀਡ ਮਿਲ ਗਈ ਸੀ। ਗੁਆਂਢੀਆਂ ‘ਤੇ ਪੁਲਿਸ ਨੂੰ ਪਹਿਲਾਂ ਹੀ ਸ਼ੱਕ ਸੀ ਕਿਉਂਕਿ ਮਰਨ ਵਾਲਿਆਂ ਦੇ ਘਰ ਦੀ ਛੱਤ ਦੀਆਂ ਦੀਵਾਰਾਂ ਛੋਟੀਆਂ ਸਨ ਤੇ ਕੋਈ ਵੀ ਘਰ ਅੰਦਰ ਦਾਖਲ ਹੋ ਸਕਦਾ ਸੀ। ਇਸ ਕਾਰਨ ਪੁਲਿਸ ਗੁਆਂਢੀਆਂ ‘ਤੇ ਸ਼ੁਰੂ ਤੋਂ ਹੀ ਸ਼ੱਕ ਕਰ ਰਹੀ ਸੀ।