ਡਿਪਟੀ ਕਮਿਸ਼ਨਰ ਵੱਲੋਂ ‘ਕੋਰੋਨਾ ਡਿਸਇੰਫੈਕਸ਼ਨ ਟਨਲ’ ਦੀ ਸ਼ੁਰੂਆਤ
-ਵਧੇਰੀ ਆਮਦ ਵਾਲੇ ਹੋਰ ਦਫ਼ਤਰਾਂ ਵਿੱਚ ਵੀ ਸਥਾਪਤ ਕੀਤੀਆਂ ਜਾਣਗੀਆਂ ਇਹ ਟਨਲ
-ਗੈਰ ਸਰਕਾਰੀ ਸੰਸਥਾ ‘ਆਸ-ਅਹਿਸਾਸ’ ਵੱਲੋਂ ਕਰਵਾਈ ਗਈ ਹੈ ਸਥਾਪਤ
ਲੁਧਿਆਣਾ, 8 ਅਪ੍ਰੈੱਲ – (ਨਿਊਜ਼ ਪੰਜਾਬ)-ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਰੋਗਾਣੂਮੁਕਤ ਕਰਨ ਦੇ ਮਕਸਦ ਨਾਲ ਗੈਰ ਸਰਕਾਰੀ ਸੰਸਥਾ ‘ਆਸ-ਅਹਿਸਾਸ’ ਵੱਲੋਂ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ‘ਕੋਰੋਨਾ ਡਿਸਇੰਫੈਕਸ਼ਨ ਟਨਲ’ ਦੀ ਸਥਾਪਤੀ ਕਰਵਾਈ ਗਈ ਹੈ। ਇਸ ਟਨਲ ਦੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਆਪਣੇ ਆਪ ਫੁਹਾਰੇ ਦੀ ਤਰ•ਾਂ ਚੱਲਣ ਵਾਲੇ ਯੰਤਰ ਰਾਹੀਂ ਸੋਡੀਅਮ ਹਾਈਪੋਕਲੋਰਾਈਟ ਦੇ ਮਿਸ਼ਰਣ ਦਾ ਛਿੜਕਾਅ ਇਸ ਵਿੱਚੋਂ ਲੰਘਣ ਵਾਲੇ ਵਿਅਕਤੀ ਹੋ ਜਾਇਆ ਕਰੇਗਾ। ਜਦੋਂ ਕੋਈ ਵੀ ਵਿਅਕਤੀ ਇਸ ਵਿੱਚੋਂ ਗੁਜ਼ਰੇਗਾ ਤਾਂ ਇਹ ਛਿੜਕਾਅ ਆਪਣੇ ਆਪ ਹੋ ਜਾਵੇਗਾ। ਜਿਸ ਨਾਲ ਕਾਫੀ ਹੱਦ ਤੱਕ ਪੂਰਾ ਸਰੀਰ ਰੋਗਾਣੂ ਮੁਕਤ ਹੋ ਜਾਵੇਗਾ। ਸ੍ਰੀ ਅਗਰਵਾਲ ਨੇ ਇਸ ਉੱਦਮ ਲਈ ਗੈਰ ਸਰਕਾਰ ਸੰਸਥਾ ‘ਆਸ-ਅਹਿਸਾਸ’ ਦੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕੀਤਾ।
ਸੰਸਥਾ ਦੀ ਸੰਸਥਾਪਕ ਪ੍ਰਧਾਨ ਸ੍ਰੀਮਤੀ ਗੁਨਜੀਤ ਰੁਚੀ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ•ਾਂ ਦੀ ਸੰਸਥਾ ਵੱਲੋਂ ਜ਼ਿਲ•ਾ ਲੁਧਿਆਣਾ ਵਿੱਚ ਅਜਿਹੀਆਂ 4 ਟਨਲ ਸਥਾਪਤ ਕੀਤੀਆਂ ਜਾਣਗੀਆਂ। ਦੂਜੀ ਟਨਲ ਜਲਦ ਹੀ ਸਿਵਲ ਹਸਪਤਾਲ ਲੁਧਿਆਣਾ ਵਿੱਚ ਲਗਾਈ ਜਾਵੇਗੀ। ਜਦਕਿ ਬਾਕੀ ਰਹਿੰਦੀਆਂ ਦੋ ਟਨਲ ਵੀ ਜ਼ਿਲ•ਾ ਪ੍ਰਸਾਸ਼ਨ ਦੀ ਸਲਾਹ ਨਾਲ ਸਥਾਪਤ ਕੀਤੀਆਂ ਜਾਣਗੀਆਂ।
ਉਨ•ਾਂ ਦਾਅਵੇ ਨਾਲ ਕਿਹਾ ਕਿ ਜਦੋਂ ਇੱਕ ਵਿਅਕਤੀ ਇਸ ਟਨਲ ਵਿੱਚੋਂ ਗੁਜਰੇਗਾ ਤਾਂ ਉਹ 90-95 ਫੀਸਦੀ ਸੈਨੀਟਾਈਜ਼ ਹੋ ਜਾਵੇਗਾ। ਉਨ•ਾਂ ਦੱਸਿਆ ਕਿ ਸੰਸਥਾ ਵੱਲੋਂ ਡਾਕਟਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਮਰੀਜ਼ ਚੈੱਕ ਕਰਨ ਲਈ ਕਿਓਸਕ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਸ੍ਰ. ਅਮਰਿੰਦਰ ਸਿੰਘ ਮੱਲ•ੀ, ਸੰਸਥਾ ਦੇ ਮੈਂਬਰ ਸ੍ਰੀ ਮਿੰਕੂ ਬਾਵਾ, ਸ੍ਰ. ਮਨਮੀਤ ਸਿੰਘ, ਸ੍ਰੀ ਸੰਜੀਵ ਗੁਪਤਾ, ਸ੍ਰੀ ਸੰਦੀਪ ਗੁਪਤਾ ਅਤੇ ਹੋਰ ਹਾਜ਼ਰ ਸਨ।