ਕੁਦਰਤੀ ਆਫਤਾਂ ਨੇ ਦੋ ਹਜ਼ਾਰ ਭਾਰਤੀਆਂ ਦੀ ਲੈ ਲਈ ਜਾਨ – 30 ਹਜ਼ਾਰ ਤੋਂ ਵੱਧ ਪਸ਼ੂ ਵੀ ਮਾਰੇ ਗਏ
ਨਿਊਜ਼ ਪੰਜਾਬ
ਸਾਲ 2022-23 ਵਿੱਚ ਦੇਸ਼ ਵਿੱਚ ਕੁਦਰਤੀ ਆਫਤਾਂ ਕਾਰਨ ਕੁੱਲ 1997 ਲੋਕਾਂ ਦੀ ਜਾਨ ਚਲੀ ਗਈ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਕੁਦਰਤੀ ਆਫਤਾਂ ਕਾਰਨ ਜਿੱਥੇ ਦੇਸ਼ ਵਿੱਚ 1997 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ 30,615 ਪਸ਼ੂਆਂ ਦੀ ਵੀ ਮੌਤ ਹੋ ਚੁੱਕੀ ਹੈ। ਇਸ ਆਫਤ ਕਾਰਨ 18,54,901 ਹੈਕਟੇਅਰ ਫਸਲ ਵੀ ਤਬਾਹ ਹੋ ਗਈ ਹੈ।