ਨਸ਼ਿਆਂ ਦਾ ਰੁਖ ਬਦਲਿਆ – ਗੁਜਰਾਤ ਦੇ ਨੇੜੇ ਅਰਬ ਸਾਗਰ ਵਿੱਚੋਂ ਇਰਾਨੀ ਕਿਸ਼ਤੀ ਵਿੱਚੋਂ 425 ਕਰੋੜ ਰੁਪਏ ਦੀ 61 ਕਿਲੋ ਹੈਰੋਇਨ ਫੜੀ ਗਈ – ਵੇਖੋ ਪੰਜਾਬ ਤੋਂ ਬਾਹਰੋਂ ਡੇਢ ਸਾਲ ਵਿੱਚ ਕਿੰਨਾ ਨਸ਼ਾ ਫੜਿਆ ਗਿਆ

Gujarat ATS nabs 3 with meow-meow party drug worth Rs 90 lakh | Latest News India - Hindustan Times

ਪਿਛਲੇ 18 ਮਹੀਨਿਆਂ ਵਿੱਚ,
@IndiaCoastGuard
ATS ਨਾਲ ਤਾਲਮੇਲ ਕਰਕੇ ਗੁਜਰਾਤ ਤੱਟ ਤੋਂ 08 ਵਿਦੇਸ਼ੀ ਜਹਾਜ਼ਾਂ ਨੂੰ ਫੜਿਆ ਹੈ ਅਤੇ 2355 ਕਰੋੜ ਰੁਪਏ ਦੀ ਕੀਮਤ ਦੇ 407 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।
In the last 18 months,
@IndiaCoastGuard
in coordination with ATS has apprehended 08 foreign vessels and seized 407 Kgs narcotics worth ₹2355 Crore off Gujarat coast

ਨਿਊਜ਼ ਪੰਜਾਬ

ਨਸ਼ਿਆਂ ਦੇ ਅੰਤਰਰਾਸ਼ਟਰੀ ਸੁਦਾਗਰਾਂ ਨੇ ਸਪਲਾਈ ਦੇ ਰਸਤੇ ਬਦਲ ਲਏ ਜਾਪਦੇ ਹਨ। ਕਈ ਸਾਲ ਪੰਜਾਬ ਨੂੰ ਲਬੇੜਣ ਤੋਂ ਬਾਅਦ ਹੁਣ ਗੁਜਰਾਤ ਵੱਲ ਰੁੱਖ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਿੱਛਲੇ 18 ਮਹੀਨਿਆਂ ਵਿਚ ਗੁਜਰਾਤ ਏਟੀਐਸ ਨੇ ਭਾਰਤੀ ਕੋਸਟ ਗਾਰਡ ਦੇ ਨਾਲ ਸਾਂਝੇ ਆਪਰੇਸ਼ਨਾਂ ਵਿੱਚ ਹੁਣ ਤੱਕ ਗੁਜਰਾਤ ਤੱਟ ਤੋਂ 08 ਵਿਦੇਸ਼ੀ ਜਹਾਜ਼ਾਂ ਨੂੰ ਫੜਿਆ ਹੈ ਅਤੇ 2355 ਕਰੋੜ ਰੁਪਏ ਦੀ ਕੀਮਤ ਦੇ 407 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।
ਸੋਮਵਾਰ ਰਾਤ ਨੂੰ ਇੱਕ ਵੱਡੀ ਕਾਰਵਾਈ ਵਿਚ ਏਟੀਐਸ ਅਤੇ ਭਾਰਤੀ ਤੱਟ ਰੱਖਿਅਕ ਨੇ ਗੁਜਰਾਤ ਦੇ ਨੇੜੇ ਅਰਬ ਸਾਗਰ ਵਿੱਚ ਭਾਰਤੀ ਖੇਤਰ ਵਿੱਚ 5 ਚਾਲਕ ਦਲ ਅਤੇ 61 ਕਿਲੋ ਨਸ਼ੀਲੇ ਪਦਾਰਥ (425 ਕਰੋੜ ਰੁਪਏ) ਦੇ ਨਾਲ ਇੱਕ ਈਰਾਨੀ ਕਿਸ਼ਤੀ ਨੂੰ ਰੋਕਿਆ। ਕਿਸ਼ਤੀ ਨੂੰ ਅਗਲੇਰੀ ਜਾਂਚ ਲਈ ਓਖਾ ਲਿਆਂਦਾ ਜਾ ਰਿਹਾ ਹੈ।

ਸਰਕਾਰੀ ਅਧਿਕਾਰੀਆਂ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੁਆਰਾ ਸਾਂਝੀ ਕੀਤੀ ਗਈ ਗੁਪਤ ਸੂਚਨਾ ਦੇ ਆਧਾਰ ‘ਤੇ, ਭਾਰਤੀ ਤੱਟ ਰੱਖਿਅਕ ਨੇ ਆਪਣੇ ਦੋ ਗਸ਼ਤੀ ਜਹਾਜ਼ਾਂ ਨੂੰ ਇੱਥੇ ਗਸ਼ਤ ਲਈ ਤਾਇਨਾਤ ਕੀਤਾ ਸੀ । ਇਸ ਈਰਾਨੀ ਕਿਸ਼ਤੀ ਵਿਚੋਂ 425 ਕਰੋੜ ਰੁਪਏ ਦੀ ਕਰੀਬ 61 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ, ਜਿਸ ਦੀ ਕੀਮਤ ਲਗਭਗ 425 ਕਰੋੜ ਰੁਪਏ ਹੈ।

 

ਤਸਵੀਰਾਂ / ਟਵੀਟਰ ਸ਼ੋਸ਼ਲ ਮੀਡੀਆ