150 ਸਾਲ ਪਹਿਲਾਂ ਲਈ ਰਕਮ ਨਾ ਮੋੜਣ ਕਾਰਨ ਦੋ ਪਰਿਵਾਰਾਂ ਵਿੱਚ ਪਏ ਵਿਗਾੜ ਨੂੰ ਚੋਥੀ ਪੀੜੀ ਨੇ ਕੀਤਾ ਹਲ – ਪੜ੍ਹੋ ਚੋਥੀ ਪੀੜੀ ਨੂੰ ਕੀ ਕਰਨਾ ਪਿਆ
ਰਿਸਤੇਦਾਰੀਆਂ ਵਿੱਚ ਸਦੀਆਂ ਪਹਿਲਾਂ ਪਏ ਵਿਗਾੜ ਤੁਸੀਂ ਕਦੇ ਖਤਮ ਹੁੰਦੇ ਨਹੀਂ ਵੇਖੇ ਹੋਣਗੇ ਪਰ ਹਿਮਾਚਲ ਦੇ ਇੱਕ ਪਿੰਡ ਵਿੱਚ ਦੋ ਬ੍ਰਾਹਮਣ ਪਰਿਵਾਰਾਂ ਦੀ ਚੋਥੀ ਪੀੜੀ ਨੇ ਅਜਿਹਾ ਕਰ ਵਖਾਇਆ
ਮੀਡੀਆ ਰਿਪੋਰਟਾਂ ਅਨੁਸਾਰ ਕਰੀਬ 150 ਸਾਲ ਪੁਰਾਣੇ 60 ਰੁਪਏ ਦੇ ਲੈਣ-ਦੇਣ ਕਾਰਨ ਭਰਾਵਾਂ ਵਿੱਚ ਹੋਇਆ ਵਿਵਾਦ ਹੁਣ ਚੌਥੀ ਪੀੜ੍ਹੀ ਨੇ ਮੰਦਰ ਵਿੱਚ ਦੇਵੀ ਨੂੰ ਗਵਾਹ ਮੰਨ ਕੇ ਸੁਲਝਾ ਲਿਆ ਹੈ। ਸ਼ਿਮਲਾ ਜ਼ਿਲੇ ਦੇ ਥੀਓਗ ਦੇ ਸਾਂਬਰ ਪਿੰਡ ‘ਚ ਦੋ ਚਚੇਰੇ ਭਰਾਵਾਂ ‘ਚ 150 ਸਾਲ ਪਹਿਲਾਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਦੋਹਾਂ ਦੇ ਪਰਿਵਾਰਾਂ ਨੇ ਕੁਲਦੇਵੀ ਕਾਮਾਕਸ਼ਾ ਦੇ ਸਾਹਮਣੇ ਸਹੁੰ ਖਾਧੀ ਕਿ ਉਹ ਨਾ ਤਾਂ ਇੱਕੋ ਫਰਸ਼ ‘ਤੇ ਇਕੱਠੇ ਬੈਠਣਗੇ ਅਤੇ ਨਾ ਹੀ ਇਕ-ਦੂਜੇ ਨੂੰ ਛੂਹਣਗੇ।
ਚੌਥੀ ਪੀੜ੍ਹੀ ਨੇ ਸੂਝਬੂਝ ਤੋਂ ਕੰਮ ਲੈਂਦਿਆਂ ਇੱਕ ਧਿਰ ਦੇ ਵੰਸ਼ਜ ਨੇ ਮੰਨਿਆ ਕਿ ਉਸਦੇ ਪੁਰਖੇ 60 ਰੁਪਏ ਲਏ ਸਨ, ਜੋ ਵਾਪਸ ਨਹੀਂ ਕੀਤੇ ਗਏ। ਇਸ ਲਈ ਉਸ ਨੇ ਚਾਂਦੀ ਦੇ 60 ਸਿੱਕੇ ਬਣਾ ਕੇ ਦੇਵੀ ਦੇ ਸਾਹਮਣੇ ਦੂਜੇ ਪਾਸੇ ਮੋੜ ਦਿੱਤੇ ਅਤੇ ਸਾਰੇ ਝਗੜੇ ਖ਼ਤਮ ਹੋ ਗਏ। ਹੁਣ ਦੋਵਾਂ ਪਰਿਵਾਰਾਂ ਵਿੱਚ ਪੁਰਾਣੇ ਪਰਿਵਾਰਕ ਰਿਸ਼ਤੇ ਕਾਇਮ ਹੋ ਗਏ ਹਨ।