ਕੈਨੇਡਾ ਦੇ ਪ੍ਰਵਾਸੀ ਪੰਜਾਬੀ ਹਰਵਿੰਦਰ ਸਿੰਘ ਸਰਾਂ ਵੱਲੋਂ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ 11.08 ਲੱਖ ਰੁਪਏ ਦੀ ਵਿੱਤੀ ਮਦਦ
-ਮੁਸ਼ਕਿਲ ਘੜੀ ਵਿੱਚ ਦਾਨੀ ਲੋਕ ਅੱਗੇ ਆਉਣ-ਡਿਪਟੀ ਕਮਿਸ਼ਨਰ
-ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਖ਼ਾਤਾ ਨੰਬਰ ਜਾਰੀ
ਲੁਧਿਆਣਾ, 6 ਅਪ੍ਰੈੱਲ ( ਰਾਜਿੰਦਰ ਸਿੰਘ – ਨਿਊਜ਼ ਪੰਜਾਬ)-ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਆਰਥਿਕ ਮਦਦ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਅੱਗੇ ਆਉਣੇ ਸ਼ੁਰੂ ਹੋ ਗਏ ਹਨ। ਇਸੇ ਲੜੀ ਤਹਿਤ ਅੱਜ ਕੈਨੇਡਾ ਦੇ ਪ੍ਰਸਿੱਧ ਬਿਜਨਸਮੈਨ ਸ੍ਰ. ਹਰਵਿੰਦਰ ਸਿੰਘ ਸਰਾਂ (ਹਾਰਵੀ ਸਰਾਂ) ਨੇ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ 11 ਲੱਖ 8 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਿੱਤੀ ਹੈ। ਇਸ ਸੰਬੰਧੀ ਚੈੱਕ ਅੱਜ ਉਨ੍ਹਾਂ ਦੇ ਕਰੀਬੀ ਅਤੇ ਸੀਨੀਅਰ ਪੱਤਰਕਾਰ ਸ੍ਰੀ ਰਾਜੂ ਵਿਲੀਅਮ ਰਾਹੀਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੂੰ ਸੌਂਪਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਸ੍ਰ. ਹਾਰਵੀ ਸਰਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਮੁਸ਼ਕਿਲ ਘੜੀ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਹਰ ਸੰਭਵ ਹੋਰ ਸਹਾਇਤਾ ਕਰਨ ਦਾ ਵੀ ਭਰੋਸਾ ਦਿੱਤਾ। ਉਨ•ਾਂ ਵੱਲੋਂ ਭੇਜੀ ਗਈ ਰਾਸ਼ੀ ਵਿੱਚ 10 ਲੱਖ ਰੁਪਏ ਨਿੱਜੀ ਪਰਿਵਾਰ ਵੱਲੋਂ, 72 ਹਜ਼ਾਰ ਰੁਪਏ ਹਾਰਵੈਸਟ ਇੰਟਰਨੈਸ਼ਨਲ ਸਕੂਲ ਦੇ ਸਟਾਫ਼ ਵੱਲੋਂ ਅਤੇ 36 ਹਜ਼ਾਰ ਰੁਪਏ ਹਾਰਵੈਸਟ ਟੈਨਿਸ ਅਕਾਦਮੀ ਦੇ ਸਮੁੱਚੇ ਸਟਾਫ਼ ਵੱਲੋਂ ਭੇਜੇ ਗਏ ਹਨ।
ਦੱਸਣਯੋਗ ਹੈ ਕਿ ਸਰਾਂ ਪਰਿਵਾਰ ਵੱਲੋਂ ਆਪਣੇ ਜੱਦੀ ਪਿੰਡ ਜੱਸੋਵਾਲ ਕੁਲਾਰ (ਨੇੜੇ ਮੁੱਲਾਂਪੁਰ) ਵਿਖੇ ਅੰਤਰਰਾਸ਼ਟਰੀ ਪੱਧਰ ਦੀ ਟੈਨਿਸ ਅਕੈਡਮੀ ਅਤੇ ਸਕੂਲ ਚਲਾਇਆ ਜਾ ਰਿਹਾ ਹੈ। ਹਾਰਵੈਸਟ ਇੰਟਰਨੈਸ਼ਨਲ ਸਕੂਲ ਯੂ. ਕੇ. ਦੀ ਕੈਂਬਰਿਜ ਐਗਜ਼ਾਮੀਨੇਸ਼ਨ ਵੱਲੋਂ ਮਾਨਤਾ ਪ੍ਰਾਪਤ ਹੈ। ਇਨ•ਾਂ ਦੋਵਾਂ ਅਦਾਰਿਆਂ ਵਿੱਚ ਉਨ•ਾਂ ਵੱਲੋਂ 200 ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ ਹੈ। ਸ੍ਰੀ ਅਗਰਵਾਲ ਨੇ ਸ੍ਰ. ਸਰਾਂ ਵੱਲੋਂ ਦਿਖਾਈ ਇਸ ਫਿਰਾਖ਼ਦਿਲੀ ਲਈ ਉਨ•ਾਂ ਦਾ ਧੰਨਵਾਦ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੇ ਨੋਵੇਲ ਕੋਰੋਨਾ ਵਾਇਰਸ (ਕੋਵਿੰਡ 19) ਦੇ ਚੱਲਦਿਆਂ ਲੋਕ ਭਲਾਈ ਵਿੱਚ ਆਰਥਿਕ ਸਹਾਇਤਾ ਦੇਣੀ ਹੈ ਤਾਂ ਉਹ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਨਾਲ ਉਨ•ਾਂ ਦੇ ਸੰਪਰਕ ਨੰਬਰ 9417376655 ਜਾਂ ਈਮੇਲ redcrossldh0yahoo.com ‘ਤੇ ਸੰਪਰਕ ਕਰ ਸਕਦੇ ਹਨ। ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਐੱਚ. ਡੀ. ਐੱਫ. ਸੀ. ਬੈਂਕ ਖਾਤਾ ਨੰਬਰ 50100330412872, ਆਈ. ਐੱਫ. ਐੱਸ. ਸੀ. ਕੋਡ ਐੱਚ. ਡੀ. ਐੱਫ. ਸੀ. 0001320 ਹੈ, ਜਿੱਥੇ ਲੋਕ ਸਹਾਇਤਾ ਰਾਸ਼ੀ ਭੇਜ ਸਕਦੇ ਹਨ।
ਉਨ•ਾਂ ਦੱਸਿਆ ਕਿ ਇਸ ਮੁਸ਼ਕਿਲ ਘੜੀ ਵਿੱਚ ਆਮ ਲੋਕ, ਜੋ ਕਿ ਨਿੱਤ ਦਿਨ ਦਾ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ, ਨੂੰ ਤਿਆਰ ਭੋਜਨ ਅਤੇ ਸੁੱਕਾ ਰਾਸ਼ਨ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਅਤੇ ਆਪਣੇ ਪੱਧਰ ‘ਤੇ ਇਹ ਕੰਮ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਹਰ ਤਰ•ਾਂ ਦੀ ਵਾਜ਼ਿਬ ਸਹਾਇਤਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ•ਾਂ ਲੋਕਾਂ ਨੂੰ ਵੱਧ ਤੋਂ ਵੱਧ ਦਾਨ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਨੂੰ ਦੇਣ ਦੀ ਅਪੀਲ ਕੀਤੀ।