ਲੁਧਿਆਣਾ ‘ਚ ਕੋਰੋਨਾ ਵਾਇਰਸ ਕਾਰਨ ਹੋਈ ਦੂਸਰੀ ਮੌਤ

ਲੁਧਿਆਣਾ, 5 ਅਪ੍ਰੈਲ – ( ਤਰਵਿੰਦਰ ਸਿੰਘ- ਨਿਊਜ਼ ਪੰਜਾਬ )- ਲੁਧਿਆਣਾ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ 69 ਸਾਲ ਦੀ ਬਜ਼ੁਰਗ ਔਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਮੁਹਾਲੀ ਤੋ ਆਈ ਇਸ ਔਰਤ ਨੂੰ ਲੁਧਿਆਣਾ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇਹ ਬਜ਼ੁਰਗ ਔਰਤ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਸੀ। ਡਾਕਟਰਾਂ ਨੇ ਦਸਿਆ ਕਿ ਇਸ ਔਰਤ ਨੂੰ ਸ਼ੂਗਰ ਅਤੇ ਦਿਲ ਦੀ ਵੀ ਬਿਮਾਰੀ ਸੀ।