ਰਾਤੀ 9 ਵਜੇ ਲਾਈਟਾਂ ਬੰਦ ਕਰ ਰਹੇ ਹੋ ? ਤਾਂ —– ਇਹ ਰਿਪੋਰਟ ਜਰੂਰ ਪੜ੍ਹ ਲਓ ! , ਕਈ ਸ਼ੰਕੇ ਦੂਰ ਹੋ ਜਾਣਗੇ
ਨਿਊਜ਼ ਪੰਜਾਬ 5 ਅਪ੍ਰੈਲ —- ਦੇਸ਼ ਵਿੱਚ ਅੱਜ ਰਾਤ 9 ਵਜੇ 9 ਮਿੰਟ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਤੇ ਜਿੱਥੇ ਦੇਸ਼ ਵਾਸੀ ਉਤਸ਼ਾਹ ਵਿੱਚ ਨਜ਼ਰ ਆ ਰਹੇ ਹਨ ਉਥੇ ਦੇਸ਼ ਦੇ ਲੱਖਾਂ ਬਿਜਲੀ ਇੰਜਨੀਅਰ ਬਿਜਲੀ ਸਪਲਾਈ ਦੇਣ ਵਾਲੇ ਗਰਿਡਾਂ ਦੀ ਸੰਭਾਲ ਲਈ ਡਿਊਟੀਆਂ ਤੇ ਪਹੁੰਚ ਰਹੇ ਹਨ | 9 ਮਿੰਟ ਦੀ ‘ ਬਲੈਕ – ਆਉਟ ‘ ਨੂੰ ਲੈ ਕੇ ਕੇਂਦਰੀ ਬਿਜਲੀ ਮੰਤਰਾਲਾ ਅਤੇ ਸਾਰੇ ਰਾਜਾਂ ਦੇ ਬਿਜਲੀ ਪ੍ਰਬੰਧਕ ਅਦਾਰੇ ਪੱਬਾਂ ਭਾਰ ਹੋਏ ਬੈਠੇ ਹਨ | ਇੰਜੀਨੀਅਰ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਨੇ ਕਿ ਜੇ ਬਿਜਲੀ ਉਤਪਾਦਨ ਅਤੇ ਬਿਜਲੀ ਵੰਡ ਦੇ ਤਵਾਜ਼ਨ ਵਿੱਚ ਫਰਕ ਪੈ ਗਿਆ ਤਾ ਗਰਿੱਡ ਫੇਲ ਹੋਣ ਦੇ ਮੌਕੇ ਪੈਦਾ ਹੋ ਸਕਦੇ ਹਨ |ਇਸ ਸਥਿਤੀ ਨੂੰ ਸੰਭਾਲਣ ਲਈ ਕੇਦਰ ਸਰਕਾਰ ਦੀਆਂ ਹਦਾਇਤਾਂ ਤੇ ਊਰਜਾ ਮੰਤਰਾਲਾ ਨੇ ਬਿਜਲੀ ਸਪਲਾਈ ਦੀ ਨਿਗਰਾਨੀ ਕਰਨ ਵਾਲੇ ਆਲ ਇੰਡੀਆ ਲੋਡ ਡਿਸਪੈਚ ਸੈਂਟਰ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ | ਜਿਸ ਵਿੱਚ ਕਿਹਾ ਗਿਆ ਹੈ ਕਿ ਬਿਜਲੀ ਤਵਾਜ਼ਨ ਬਣਾਈ ਰੱਖਣ ਲਈ ਬਿਜਲੀ ਪੈਦਾਵਾਰ ਨੂੰ ਕਾਬੂ ਵਿੱਚ ਰੱਖਣ |
ਪੰਜਾਬ ਵਿੱਚ ਅਸਰ —– ਪੰਜਾਬ ਦੇ ਪਾਵਰ ਸਿਸਟਮ ਅਪ੍ਰੇਸ਼ਨ ਕਾਰਪੋਰੇਸ਼ਨ ਵਲੋਂ ਕੁਝ ਜਰੂਰੀ ਕਦਮ ਚੁੱਕੇ ਗਏ ਹਨ | ਲਾਈਟਾਂ ਬੰਦ ਹੋਣ ਕਾਰਨ ਪੰਜਾਬ ਵਿੱਚ 9 ਮਿੰਟ ਲਈ 400 ਮੈਗਾਵਾਟ ਬਿਜਲੀ ਦੀ ਮੰਗ ਇਕਦੱਮ ਘੱਟ ਜਾਵੇਗੀ ਜਿਸ ਨੂੰ ਕੰਟਰੋਲ ਕਰਨ ਲਈ ਬਿਜਲੀ ਪੈਦਾਵਾਰ ਜੋ ਇਸ ਸਮੇ ਸਿਰਫ ਹਾਈਡਲ ਪਲਾਂਟਾ ਤੋਂ ਹੀ ਹੋ ਰਹੀ ਹੈ ਦੀ ਪੈਦਾਵਾਰ ਨੂੰ ਘੱਟ ਕਰ ਲਿਆ ਜਾਵੇਗਾ | ਚਿੰਤਾ ਕਿਉਂ ਹੋ ਰਹੀ ਹੈ —— ਜੇ ਬਿਜਲੀ ਪੈਦਾਵਾਰ ਦੇ ਮੁਕਾਬਲੇ ਬਿਜਲੀ ਦੀ ਮੰਗ ਘੱਟ ਜਾ ਵੱਧ ਜਾਂਦੀ ਹੈ ਤਾ ਫ਼੍ਰੀਕੁਇੰਸੀ 49 5 ਤੋਂ 50 .05 ਦੇ ਵਿੱਚ ਰਹਿਣ ਦੀ ਥਾ ਵੱਧ -ਘੱਟ ਹੋ ਜਾਂਦੀ ਹੈ ਜਿਸ ਕਾਰਨ ਗਰਿੱਡ ਫੇਲ ਹੋ ਜਾਂਦਾ ਇਸੇ ਤਰ੍ਹਾਂ ਹੋਰ ਗਰਿੱਡ ਵੀ ਇਸ ਦੇ ਘੇਰੇ ਵਿੱਚ ਆ ਕੇ ਬਿਜਲੀ ਸਪਲਾਈ ਕਰਨੀ ਬੰਦ ਕਰ ਦੇਂਦੇ ਹਨ , ਇਨ੍ਹਾਂ ਨੂੰ ਮੁੜ ਚਾਲੂ ਕਰਨ ਲਈ 15 ਤੋਂ 30 ਘੰਟੇ ਲਗਣੇ ਮਾਮੂਲੀ ਗੱਲ ਹੈ | ਕੇਂਦਰੀ ਊਰਜਾ ਮੰਤਰਾਲੇ ਵਲੋਂ ਕੀਤਾ ਸਾਵਧਾਨ ——
1 – ਰਾਤੀ 9 ਵਜੇ ਸਿਰਫ ਘਰਾਂ ਦੀਆਂ ਲਾਈਟਾਂ ਹੀ ਬੰਦ ਕਰੋ , ਪੂਰੀ ਬਿਜਲੀ ਸਪਲਾਈ ਬੰਦ ਨਹੀਂ ਕਰਨੀ |
2 – ਇਕੱਠੇ ਰਹਿਣ ਵਾਲੇ ਇਲਾਕੇ ,ਸੁਸਾਇਟੀਆਂ ,ਮੁਹੱਲੇ, ਪਿੰਡ ਅਤੇ ਸ਼ਹਿਰਾਂ ਦੀ ਸਮੁੱਚੀ ਬਿਜਲੀ ਸਪਲਾਈ ਬੰਦ ਨਹੀਂ ਕਰਨੀ |
3 – ਲਾਈਟਾਂ ਤੋਂ ਬਿਨਾ ਘਰਾਂ ਵਿੱਚ ਚਲਦੇ ਬਿਜਲੀ ਦੇ ਹੋਰ ਉਪਕਰਨ ( ਪੱਖੇ , ਫਰਿਜ਼ ਆਦਿ ) ਬੰਦ ਨਹੀਂ ਕਰਨੇ |
4 – ਸਟਰੀਟ ਲਾਈਟਾਂ , ਹਸਪਤਾਲ , ਪੁਲਿਸ ਥਾਣੇ ਅਤੇ ਹੋਰ ਜਰੂਰੀ ਸੇਵਾਵਾਂ ਵਾਲੇ ਦਫਤਰਾਂ ਦੀਆਂ ਲਾਈਟਾਂ ਬੰਦ ਹੋਣਗੀਆਂ |
ਤੁਹਾਡਾ ਕੰਮ —– ਲਾਈਟਾਂ ਬੰਦ ਕਰਨ ਤੋਂ ਬਾਅਦ ਤੁਸੀਂ ਟਾਰਚ, ਮੁਬਾਇਲ ਅਤੇ ਦੀਵੇ ਜਾ ਮੋਮਬਤੀਆਂ ਦਾ ਪ੍ਰਕਾਸ਼ ਕਰ ਕੇ 130 ਕਰੋੜ ਦੇਸ਼ ਵਾਸੀਆਂ ਦਿ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਛੁਟਕਾਰੇ ਵਾਸਤੇ ਤੁਸੀਂ ਸਿਰਫ 9 ਮਿੰਟ ਹੀ ਨਹੀਂ ਹਰ ਵੇਲੇ ਇਕਾਗਤਾ ਨਾਲ ਪਰਮਾਤਮਾ ਨੂੰ ਅਰਜ਼ੋਈ ਕਰਨੀ ਹੈ | ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
Shalok, Third Mehl:
ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੩ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਹੇ ਸੁਆਮੀ! ਸੰਸਾਰ ਸੜ ਬਲ ਰਿਹਾ ਹੈ। ਆਪਣੀ ਰਹਿਮਤ ਕਰ ਕੇ ਤੂੰ ਇਸ ਦੀ ਰੱਖਿਆ ਕਰ।
The world is going up in flames shower it with Your Mercy, and save it! ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
ਜਿਸ ਕਿਸੇ ਰਸਤੇ ਭੀ ਇਸ ਦਾ ਬਚਾਅ ਹੋ ਸਕਦਾ ਹੈ, ਉਸੇ ਤਰ੍ਹਾਂ ਹੀ ਇਸ ਦਾ ਬਚਾਅ ਕਰ।
Save it, and deliver it, by whatever method it takes. ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
ਸੱਚੇ ਗੁਰਦੇਵ ਜੀ, ਸੱਚੇ ਨਾਮ ਦੇ ਸਿਮਰਨ ਵਿੱਚ ਹੀ ਅਰਾਮ ਦਾ ਮਾਰਗ ਵਿਖਾਲਦੇ ਹਨ।
The True Guru has shown the way to peace, contemplating the True Word of the Shabad. ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥
ਸੁਆਮੀ ਦੇ ਬਾਝੋਂ, ਨਾਨਕ ਨੂੰ ਕੋਈ ਹੋਰ ਮੁਆਫੀ ਦੇਣ ਵਾਲਾ ਨਹੀਂ ਦਿੱਸਦਾ।
Nanak knows no other than the Lord, the Forgiving Lord. ||1||——————- –
—– ਸਰਕਾਰੀ ਐਡਵਾਇਜ਼ਰੀ ਪੜ੍ਹਨ ਲਈ ਇਸ ਲਿੰਕ ਨੂੰ ਟੱਚ ਕਰੋ —–