ਵਰਲਡ ਬੈਂਕ ਨੇ ਭਾਰਤ ਨੂੰ ਕੋਰੋਨਾ ਨਾਲ ਲੜਨ ਲਈ 1 ਅਰਬ ਡਾਲਰ ਦਿਤੇ
ਨਵੀਂ ਦਿੱਲੀ, 4 ਅਪ੍ਰੈਲ(ਨਿਊਜ਼ ਪੰਜਾਬ )- ਵਿਸ਼ਵ ਬੈਂਕ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ 1 ਬਿਲੀਅਨ ਡਾਲਰ ਦੇ ਐਮਰਜੈਂਸੀ ਫੰਡਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ | ਵਿਸ਼ਵ ਬੈਂਕ ਵਲੋਂ ਇਸ ਸਕੰਟ ਦੀ ਘੜੀ ਵਿਚ 25 ਦੇਸ਼ਾਂ ਨੂੰ 1.9 ਬਿਲੀਅਨ ਡਾਲਰ ਹੈ ਦੀ ਸਹਾਇਤਾ ਦਿੱਤੀ ਜਾ ਰਹੀ ਹੈ । ਐਮਰਜੈਂਸੀ ਵਿੱਤੀ ਸਹਾਇਤਾ ਦਾ ਸਭ ਤੋਂ ਵੱਡਾ ਹਿੱਸਾ ਭਾਰਤ ਨੂੰ 1 ਅਰਬ ਡਾਲਰ ਦਿੱਤਾ ਗਿਆ ਹੈ। ਵਰਲਡ ਬੈਂਕ ਨੇ ਕਿਹਾ, “ਭਾਰਤ ਵਿਚ 1 ਬਿਲੀਅਨ ਡਾਲਰ ਦਾ ਐਮਰਜੈਂਸੀ ਵਿੱਤ ਬਿਹਤਰ ਜਾਂਚ, ਸੰਪਰਕ ਟਰੇਸਿੰਗ ਅਤੇ ਪ੍ਰਯੋਗਸ਼ਾਲਾ ਨਿਦਾਨਾਂ ਦਾ ਸਮਰਥਨ ਕਰੇਗਾ। ਇਸ ਤੋਂ ਇਲਾਵਾ ਭਾਰਤ ਨਿੱਜੀ ਸੁਰੱਖਿਆ ਉਪਕਰਣਾਂ ਦੀ ਖਰੀਦ ਕਰੇਗਾ।
ਦੱਖਣੀ ਏਸ਼ੀਆ ਵਿਚ, ਵਿਸ਼ਵ ਬੈਂਕ ਨੇ ਪਾਕਿਸਤਾਨ ਲਈ 20 ਕਰੋੜ ਡਾਲਰ ਅਤੇ ਅਫਗਾਨਿਸਤਾਨ ਲਈ 10 ਕਰੋੜ ਡਾਲਰ ਨੂੰ ਮਨਜ਼ੂਰੀ ਦਿੱਤੀ ਹੈ।
ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਤੇਜ਼ੀ ਆਈ ਹੈ, ਜੋ ਇਕ ਚਿੰਤਾ ਦਾ ਵਿਸ਼ਾ ਹੈ | ਦੇਸ਼ ਵਿਚ ਕੋਰੋਨਾ ਵਾਇਰਸ ਦੇ ਸਕਾਰਾਤਮਕ ਮਾਮਲਿਆਂ ਦੀ ਗਿਣਤੀ 2500 ਨੂੰ ਪਾਰ ਕਰ ਗਈ ਹੈ, ਜਦਕਿ ਇਸ ਕਾਰਨ ਹੁਣ ਤੱਕ 69 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੋਰੋਨਾ ਵਾਇਰਸ ਕਾਰਨ ਦੁਨੀਆ ਵਿਚ ਇੱਕ ਹਾਹਾਕਾਰ ਮਚੀ ਹੋਈ ਹੈ ਹੁਣ ਤੱਕ, ਦੁਨੀਆ ਵਿੱਚ ਇੱਕ ਮਿਲੀਅਨ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਨ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।