ਰਾਜਪੂਤ ਸਭਾ ਵੱਲੋਂ ਲੁਧਿਆਣਾ ਵਿਖੇ ਪੰਜਾ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਪਹਿਲੀ ਸ਼ਹੀਦੀ ਸ਼ਤਾਬਦੀ ਮਨਾਈ – ਕੁਲਵੰਤ ਸਿੰਘ ਚੌਹਾਨ ਅਤੇ ਪਰਮਦੀਪ ਸਿੰਘ ਜੌੜਾ ਨੇ ਆਈਆਂ ਸਖਸ਼ੀਅਤਾਂ ਨੂੰ ਕੀਤਾ ਸਨਮਾਨਤ

ਰਿਪੋਰਟ  – ਸੁਭਾਸ਼ ਵਰਮਾ

ਲੁਧਿਆਣਾ , 30 ਅਕਤੂਬਰ – ਮਿੱਲਰ ਗੰਜਨੇੜੇ ਵਿਸ਼ਵਕਰਮਾ ਚੌਂਕ ਰਾਜਪੂਤ ਭਵਨ ਵਿਖੇ ਅੱਜ ਰਾਜਪੂਤ ਸਭਾ ਵੱਲੋਂ ਪੰਜਾ ਸਾਹਿਬ ਦੇ ਮਹਾਨ ਸ਼ਹੀਦ ਬਾਬਾ ਪ੍ਰਤਾਪ ਸਿੰਘ ਕੜਵਲ ਅਤੇ ਸ਼ਹੀਦ ਭਾਈ ਕਰਮ ਸਿੰਘ ਦੀ ਪਹਿਲੀ ਸ਼ਹੀਦੀ ਸ਼ਤਾਬਦੀ ਮਨਾਈ ਗਈ ਜਿਸ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ,ਵਿਧਾਇਕ ਕੁਲਵੰਤ ਸਿੰਘ ਸਿੱਧੂ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ,ਬਾਬਾ ਗਣਪਤੀ ਸੇਵਾ ਸੰਘ ਦੇ ਪ੍ਰਧਾਨ ਹਨੀ ਬੇਦੀ , ਕੌਂਸਲਰ ਇਕਬਾਲ ਸਿੰਘ ਸੋਨੂ ਡੀਕੋ ਨੇ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਨ੍ਹਾਂ ਦਾ ਸਵਾਗਤ ਪ੍ਰਦੇਸ਼ ਰਾਜਪੂਤ ਸਭਾ ਦੇ ਪ੍ਰਧਾਨ ਕਲਵੰਤ ਸਿੰਘ ਚੌਹਾਨ ਲੁਧਿਆਣਾ ਜ਼ਿਲ੍ਹਾ ਰਾਜਪੂਤ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਜੌੜਾ ਨੇ ਆਈਆਂ ਸਖਸ਼ੀਅਤਾਂ ਨੂੰ ਸਨਮਾਨਤ ਕੀਤਾ

ਇਸ ਮੌਕੇ ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਜਿਥੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ , ਕੌਮ ਦਾ ਇਤਿਹਾਸ ਵੀ ਕੁਰਬਾਨੀਆਂ ਦੇ ਨਾਲ ਇਤਿਹਾਸ ਦੇ ਪੰਨਿਆਂ ਵਿੱਚ ਦੇਖਣ ਨੂੰ ਮਿਲਦਾ ਹੈ ਇਸ ਕੌਮ ਦੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਪ੍ਰਤਾਪ ਸਿੰਘ ਕੜਵਲ ਜਿਨ੍ਹਾਂ ਨੇ ਸਿੱਖ ਕੌਮ ਕੌਮ ਦਾ ਨਾਂਅ ਰੌਸ਼ਨ ਕੀਤਾ ਧਰਮ ਅਤੇ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ

ਇਸ ਮੌਕੇ ਸਮਾਗਮ ਨੂੰ ਸੰਬੋਧਤ ਕਰਦੇ ਹੋਏ ਪ੍ਰਦੇਸ਼ ਰਾਜਪੂਤ ਸਭਾ ਦੇ ਪ੍ਰਧਾਨ ਕਲਵੰਤ ਸਿੰਘ ਚੌਹਾਨ ਨੇ ਕਿਹਾ ਕਿ ਸ਼ਹੀਦ ਸਾਰੀਆਂ ਕੌਮਾਂ ਦੇ ਸਰਮਾਇਆ ਹੁੰਦੇ ਹਨ ਸਾਨੂੰ ਸਭ ਨੂੰ ਰਲ ਮਿਲ ਕੇ ਉਹਨਾਂ ਦੇ ਦਿਨ ਮਨਾਉਣੇ ਚਾਹੀਦੇ ਹਨ
ਪੰਜਾ ਸਾਹਿਬ ਦੇ ਮਹਾਨ ਸ਼ਹੀਦ ਬਾਬਾ ਪ੍ਰਤਾਪ ਸਿੰਘ ਕੜਵਲ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
ਬਾਬਾ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੂੰ ਜੋ ਕਿ ਜ਼ਖਮੀ ਹਾਲਤ ਵਿਚ ਸਨ ਉਨ੍ਹਾਂ ਨੂੰ ਭੋਜਨ ਕਰਾਉਣ ਦਾ ਸੋਚਿਆ , ਸਟੇਸ਼ਨ ਮਾਸਟਰ ਨੂੰ ਉਨ੍ਹਾਂ ਰੇਲ ਗੱਡੀ ਰੋਕਣ ਲਈ ਕਿਹਾ ।ਉਸਨੇ ਕਹਾ ਮੈ ਰੇਲਗੱਡੀ ਨਹੀਂ ਰੋਕ ਸਕਦਾ , ਬਾਬਾ ਜੀ ਸੰਗਤ ਦੇ ਨਾਲ ਰੇਲਵੇ ਲਾਈਨ ਤੇ ਲੇਟ ਗਏ ਅਤੇ ਲਹੂ ਭਿੱਜੀ ਲਾਈਨ ਤੇ ਰੇਲ ਗੱਡੀ ਰੁਕ ਗਈ। ਭਾਈ ਸਾਹਿਬ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਸਨ। ਉਹਨਾਂ ਕਿਹਾ ਪਹਿਲਾਂ ਦੇਸ਼ ਪ੍ਰੇਮੀਆਂ ਨੂੰ ਭੋਜਨ ਕਰਾਇਆ ਜਾਵੇ।ਉਪਰੰਤ ਸਿਮਰਨ ਕਰਦੇ ਹੋਏ ਬਾਬਾ ਪ੍ਰਤਾਪ ਸਿੰਘ ਕੜਵਲ ਭਾਈ ਕਰਮ ਸਿੰਘ ਸ਼ਹਾਦਤ ਦਾ ਜਾਮ ਪੀ ਕੇ ਉਹ ਸ਼ਹੀਦ ਹੋ ਗਏ ਸਨ।

ਦੇਸ਼ ਦੀ ਅਜਾਦੀ ਧਰਮ ਦੇ ਰਾਹ ‘ਤੇ ਚਲਦਿਆਂ ਜਬਰ – ਜੁਲਮ ਦੇ ਖਿਲਾਫ਼ ਅਵਾਜ਼ ਉਠਾਈ ਆਪ ਜੀ ਦਾ ਮਹਾਨ ਬਲੀਦਾਨ ਰਹਿੰਦੀ ਦੁਨੀਆਂ ਤੱਕ ਪ੍ਰੇਰਨਾ ਦੇਂਦਾ ਰਹੇਗਾ। ਰਾਜਪੂਤ ਕੌਮ ਦਾ ਇਤਿਹਾਸ ਸੰਸਾਰ ਦੀਆਂ ਜੁਝਾਰੂ ਕੌਮਾਂ ਵਿਚੋਂ ਸਭ ਤੋਂ ਵੱਧ ਲਾਸਾਨੀ ਇਤਿਹਾਸ ਹੈ। ਨਿਰਸੰਦੇਹ, ਇਤਿਹਾਸਕ ਧਾਰਾढ ਵਿਚ ਕਈ ਹੋਰ ਕੌਮਾਂ ਦਾ ਇਤਿਹਾਸ ਵੀ ਦੁਸ਼ਵਾਰੀਆਂ, ਕਠਿਨਾਈਆਂ ਅਤੇ ਕੁਰਬਾਨੀਆਂ ਦੀ ਗਾਥਾ ਰਿਹਾ ਹੈ, ।

ਪੰਜਾ ਸਾਹਿਬ ਦੇ ਮਹਾਨ ਸ਼ਹੀਦ ਬਾਬਾ ਪ੍ਰਤਾਪ ਸਿੰਘ ਕੜਵਲ ਜੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ
ਇਸ ਮੌਕੇ ਦਲੀਪ ਸਿੰਘ ਭਾਮ, ਬੇਅੰਤ ਸਿੰਘ ਜੋੜਾ ,ਸ੍ਰ.ਰਜਿੰਦਰ ਸਿੰਘ ਸਰਹਾਲੀ , ਰਮੇਸ਼ ਕੰਡਾ, ਸੁਭਾਸ਼ ਵਰਮਾ,ਬਲਦੇਵ ਸਿੰਘ ਸਦਿਓੜਾ, ਹਰਜੀਤ ਸਿੰਘ ਜੌੜਾ, ਮਹਿੰਦਰ ਸਿੰਘ ਚੌਹਾਨ,ਸਤਨਾਮ ਸਿੰਘ ਭੁੱਟੋ, ਰਜਿੰਦਰ ਸਿੰਘ ਸਰਹਾਲੀ ਕੁਲਬੰਤ ਸਿੰਘ ਧੁੰਨਾ, ਮਨਿੰਦਰ ਸਿੰਘ ਕੰਡਾ,ਮਹਿੰਦਰ ਪਾਲ ਸ਼ੀਹ,ਬਲਬਿੰਦਰ ਸਿੰਘ,,ਸਤਿੰਦਰ ਸਿੰਘ ਟੋਨੀ, ਸਰਬਜੀਤ ਸਿੰਘ ਸਰਹਾਲੀ ਹੀਰਾ ਸਿੰਘ ਜਗਤਾਰ ਸਿੰਘ ਕਪਤਾਨ ਸਿੰਘ ਜਸਬਿੰਦਰ ਸਿੰਘ ਰਾਜਪੂਤ, ਹਰਮੀਤ ਸਿੰਘ ਭੋਲਾ ਸੁਖਵਿੰਦਰ ਸਿੰਘ ਛਿੰਦਾ, ਸੰਤ ਰਾਮ ਗੋਗਨਾ ਵਿਜੇ ਕੁਮਾਰ ਅਸ਼ਟ ਬਲਜਿੰਦਰ ਸਿੰਘ ,ਲਵਲੀ ਰਾਜਪੂਤ ,ਜਸਵੰਤ ਸਿੰਘ ਕੜਵਲ, ਖੰਨਾ ਸ਼ਹਿਰ ਤੋਂ ਜਗਤਾ ਸੈਢਾ,ਅਮਨ ਜਲੂ ਪਾਵਨ ਵਰਮਾ, ਜਗਤਾਰ ਧੁੰਨਾ ,ਬੰਟੀ ਬੱਗਾ ,ਮਹਿੰਦਰ ਸਿੰਘ ਅਮਨਦੀਪ ਸਿੰਘ, ਗੁਰਮੀਤ ਕੌਰ, ਮਨਪ੍ਰੀਤ ਵਰਮਾ, ਨੀਨਾ ਵਰਮਾ, ਰਚਨਾ ਵਰਮਾ ਆਦਿ ਮੈਂਬਰਾਂ ਹਾਜ਼ਰ ਸਨ।

Image