ਸੀ.ਡੀ.ਪੀ.ਓ. ਸੁਧਾਰ ਨੇ ਅਕਤੂਬਰ ਮਹੀਨੇ ਦੌਰਾਨ ਨਵੇਂ ਅਧਾਰ ਕਾਰਡ/ਅਪਡੇਟ ਸਬੰਧੀ ਕੈਂਪਾਂ ਦਾ ਵੇਰਵਾ ਕੀਤਾ ਸਾਂਝਾ

ਨਿਊਜ਼ ਪੰਜਾਬ 

ਲੁਧਿਆਣਾ, 29 ਸਤੰਬਰ  – ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.), ਸੁਧਾਰ ਸ਼੍ਰੀਮਤੀ ਰਵਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੇ ਹੁੱਕਮਾਂ ਦੀ ਪਾਲਣਾ ਹਿੱਤ ਅਤੇ ਜਿਲਾ ਪ੍ਰੋਗਰਾਮ ਅਫਸਰ, ਲੁਧਿਆਣਾ ਸ.ਗੁਲਬਹਾਰ ਸਿੰਘ  ਦੀ ਯੋਗ ਅਗਵਾਈ ਵਿੱਚ ਮਹੀਨਾ ਸਤੰਬਰ 2022 ਤੋ ਬਲਾਕ ਸੁਧਾਰ ਅਤੇ ਰਾਏਕੋਟ ਦੇ ਪਿੰਡਾਂ ਵਿਚ ਅਧਾਰ ਕਾਰਡ ਬਣਾਉਣ ਲਈ ਕੈਪ ਲਗਾਏ ਜਾ ਰਹੇ ਹਨ।
ਸੀ.ਡੀ.ਪੀ.ਓ. ਸ੍ਰੀਮਤੀ ਰਵਿੰਦਰਪਾਲ ਕੌਰ ਨੇ ਅੱਗੇ ਦੱਸਿਆ ਕਿ ਇਨਾਂ ਕੈਪਾ ਵਿਚ ਅਧਾਰ ਕਾਰਡ ਦੀ ਨਵੀ ਇਨਰੌਲਮੈਟ ਦੇ ਨਾਲ-ਨਾਲ ਪਿਛਲੇ 10 ਸਾਲਾਂ ਤੋ ਜਿਨ੍ਹਾਂ ਦੇ ਅਧਾਰ ਕਾਰਡ ਬਣੇ ਹਨ ਉਨ੍ਹਾਂ ਦੀ ਅਪਡੇਸ਼ਨ ਦਾ ਕੰੰਮ ਵੀ ਕੀਤਾ ਜਾ ਰਿਹਾ ਹੈ। ਇਹ ਕੈਪ ਪਿੰਡਾਂ ਵਿਚ ਚੱਲ ਰਹੇ ਆਂਗਨਵਾੜੀ ਸੈਟਰਾਂ ਵਿਚ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਪਿੰਡਾ ਦੇ ਆਂਗਣਵਾੜੀ ਵਰਕਰਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ ਅਤੇ ਅਧਾਰ ਕਾਰਡ ਬਣਾਉਣ ਲਈ ਸਬੂਤ ਵਜੋ ਜਨਮ ਸਰਟੀਫਿਕੇਟ, ਪਤੇ ਦਾ ਸਬੂਤ, 0-5 ਸਾਲ ਦੇ ਬੱਚਿਆ ਦੇ ਅਧਾਰ ਕਾਰਡ ਲਈ ਮਾਂ ਬਾਪ ਦੇ ਅਧਾਰ ਕਾਰਡ ਦੀ ਕਾਪੀ ਲੈ ਕੇ ਨਿਸ਼ਚਿਤ ਮਿਤੀ ਵਾਲੇ ਦਿਨ ਕੈਪ ਵਿਚ ਪਹੁੰਚ ਕੇ ਅਧਾਰ ਲਈ ਇੰਨਰੋਲ ਹੋਣ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਅਧਾਰ ਕਾਰਡ ਬਣਨ ‘ਤੇ ਵੱਖ ਵੱਖ ਸਰਕਾਰੀ ਸਕੀਮਾ ਦਾ ਲਾਭ, ਬੱਚਿਆ ਦੇ ਸਕੂਲ ਵਿਚ ਦਾਖਲਾ ਤੇ ਵਜੀਫਾ ਦਾ ਲਾਭ, ਬੈਕ ਵਿਚ ਖਾਤਾ, ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਤਹਿਤ ਰਾਸ਼ਣ ਲੈਣ ਲਈ ਲਾਹੇਵੰਦ ਹੋਵੇਗਾ ਅਤੇ ਇਸ ਤੋਂ ਇਲਾਵਾ ਆਧਾਰ ਕਾਰਡ ਰਾਹੀਂ ਗੁੰਮਸੂਦਾ ਲੋਕਾ ਨੂੰ ਪਰਿਵਾਰਾਂ ਨਾਲ ਮਿਲਾਉਣਾ ਵੀ ਸੰਭਵ ਹੋ ਜਾਂਦਾ ਹੈ। ਅਧਾਰ ਕਾਰਡ ਬਣਨ ਨਾਲ ਲਾਭਪਾਤਰੀਆ ਨੂੰ 800 ਤੋ ਵੱਧ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ।
ਉਨ੍ਹਾਂ ਕੈਂਪਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਮਹੀਨਾ ਅਕਤੂਬਰ ਦੌਰਾਨ ਬਲਾਕ ਸੁਧਾਰ ਅਧੀਨ ਪਿੰਡ ਖੰਡੂਰ ਵਿੱਚ ਪਹਿਲੀ ਅਕਤੂਬਰ ਨੂੰ ਕੈਂਪ ਲੱਗੇਗਾ ਜਦਕਿ 3 ਅਕਤੂਬਰ ਨੂੰ ਹਿੱਸੋਵਾਲ, 4 ਨੂੰ ਜਾਂਗਪੁਰ, 6 ਨੂੰ ਰੁੜਕਾ ਕਲਾਂ, 7 ਨੂੰ ਤੁਗਲ, 8 ਨੂੰ ਰਕਬਾ, 10 ਨੂੰ ਰਾਜੋਆਣਾ ਕਲਾਂ, 11 ਨੂੰ ਟੂਸਾ, 12 ਨੂੰ ਰੱਤੋਵਾਲ, 14 ਨੂੰ ਹੇਰਾ, 15 ਨੂੰ ਐਤੀਆਣਾ ਵਿਖੇ ਸਵੇਰੇ 9 ਵਜੇ ਤੋਂ ਇਹ ਕੈਂਪ ਲੱਗਣਗੇ।