ਲੰਗਰ ਵੰਡ ਰਹੇ ਯੂਥ ਆਗੂ ਗੋਸ਼ਾ ਨੂੰ ਪੁਲਿਸ ਨੇ ਹਿਰਾਸਤ ਲਿਆ — ਥੋੜੀ ਦੇਰ ਬਾਅਦ ਛਡਿਆ — ਲੰਗਰ ਦੀ ਸੇਵਾ ਜਾਰੀ ਰਹੇਗੀ -ਗੋਸ਼ਾ

ਲੁਧਿਆਣਾ, 1 ਅਪ੍ਰੈਲ ( ਨਿਊਜ਼ ਪੰਜਾਬ ) – ਕਰਫਿਊ ਦੌਰਾਨ ਜਿਲਾ ਪ੍ਰਸਾਸ਼ਨ ਦੀ ਮਨਜ਼ੂਰੀ ਨਾਲ ਲੁਧਿਆਣਾ ਵਿੱਚ ਲੋੜਵੰਦਾਂ ਨੂੰ ਲੰਗਰ ਵੰਡ ਰਹੇ ਯੂਥ ਅਕਾਲੀ ਆਗੂ  ਗੁਰਦੀਪ ਸਿੰਘ ਗੋਸ਼ਾ ਨੂੰ ਪੁਲੀਸ ਨੇ ਹਿਰਾਸਤ ਵਿਚ ਲੈਣ ਉਪਰੰਤ ਬਦਨਾਮੀ ਤੋਂ ਬਚਦਿਆਂ ਕੁਝ ਸਮੇ ਬਾਅਦ ਹੀ ਛੱਡ ਵੀ ਦਿੱਤਾ, ਸੂਚਨਾ ਮਿਲਦੀਆਂ ਹੀ  ਮੌਕੇ ਤੇ ਵੱਡੀ ਗਿਣਤੀ ਵਿੱਚ ਪੱਤਰਕਾਰ ਵੀ ਪੁੱਜ ਗਏ | ਜਾਣਕਾਰੀ ਅਨੁਸਾਰ ਗੋਸ਼ਾ ਦੇ ਨਾਲ ਇੱਕ ਸਹਾਇਕ ਸਬ ਇੰਸਪੈਕਟਰ ਵੀ ਸੀ ਜਿਸ ਦੀ  ਡਿਊਟੀ ਉਨ੍ਹਾਂ ਨਾਲ ਲੰਗਰ ਵੰਡਣ ਲਈ ਅਧਿਕਾਰੀਆਂ ਵਲੋਂ ਲੱਗੀ  ਸੀ ,ਗੋਸ਼ਾ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਲ ਦੀ ਘੜੀ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਣ ਦਾ ਕਾਰਨ ਨਹੀਂ ਦੱਸਿਆ ਗਿਆ ਹੈ ਹਾਲਾਂਕਿ ਉਨ੍ਹਾਂ ਪਾਸ ਪੁਲਿਸ ਮਹਿਕਮੇ ਵੱਲੋਂ ਜਾਰੀ ਕੀਤਾ ਗਿਆ ਡਿਜੀਟਲ ਪਾਸ ਵੀ ਸੀ ਦੂਜੇ ਪਾਸੇ ਡੀ ਸੀ ਪੀ ਹੈੱਡਕੁਆਟਰ ਚੌਧਰੀ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਉਪਰੰਤ ਹੀ ਇਸ ਬਾਰੇ ਕੁੱਝ ਕਿਹਾ ਜਾ ਸਕੇਗਾ। ਸੂਚਨਾ ਅਨੁਸਾਰ ਯੂਥ ਆਗੂ ਨੂੰ ਗਿੱਲ ਨਹਿਰ ਦੇ ਪੁਲ ਨੇੜੇ ਪੁਲਿਸ ਅਧਿਕਾਰੀਆਂ ਨੇ ਰੋਕਿਆ ਅਤੇ ਕੁਝ ਸਮਾਂ ਰੋਕੀ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਲੰਗਰ ਦੀ ਸੇਵਾ ਜਾਰੀ ਰੱਖਣ ਲਈ ਕਿਹਾ ਜਦੋ ਯੂਥ ਆਗੂ ਓਥੋਂ ਚਲੇ ਗਏ ਤਾਂ ਕੁਝ ਸਮੇ ਬਾਅਦ ਸ਼ਿਮਲਾ ਪੂਰੀ ਪੁਲਿਸ ਸਟੇਸ਼ਨ ਤੋਂ ਫੋਨ ਕਰ ਕੇ ਵਾਪਸ ਠਾਣੇ ਆਉਣ ਲਈ ਕਿਹਾ , ਯੂਥ ਆਗੂ ਗੋਸ਼ਾ ਦੇ ਥਾਣੇ ਪੁੱਜਣ ਤੋਂ ਥੋੜੀ ਦੇਰ ਵਿੱਚ ਹੀ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਫੋਟੋਗਰਾਫਰ ਵੀ ਆ ਗਏ , ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਗੋਸ਼ਾ ਕਰਫ਼ਿਊ ਦੌਰਾਨ ਵੱਖ ਵੱਖ ਇਲਾਕਿਆਂ ਵਿਚ ਜ਼ਰੂਰਤ ਮੰਦ ਲੋਕਾਂ ਨੂੰ ਰਾਸ਼ਨ ਅਤੇ ਲੰਗਰ ਵੰਡ ਰਿਹਾ ਸੀ ਅਤੇ 10  ਤੋਂ 15 ਹਜ਼ਾਰ ਪੈਕਟ ਲੰਗਰ ਰੋਜ਼ਾਨਾ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਕੋਲ ਲੰਗਰ ਪੁੱਜ ਰਿਹਾ ਸੀ ,ਜਦੋ ਇਹ  ਖਬਰ ਲੰਗਰ ਤਿਆਰ ਕਰ ਰਹੇ ਵੰਡ ਰਹੇ ਨੌਜਵਾਨਾਂ ਕੋਲ ਪੁੱਜੀ ਤਾਂ ਉਨ੍ਹਾਂ ਯੂਥ ਆਗੂ ਨੂੰ ਫੋਨ ਤੇ ਕਿਹਾ ਕਿ ਅਜਿਹੇ ਹਲਾਤਾਂ ਵਿੱਚ ਉਹ ਜਿਲ੍ਹਾ ਪ੍ਰਸਾਸ਼ਨ ਨੂੰ ਸਹਿਯੋਗ ਨਹੀਂ ਦੇ ਸਕਣਗੇ | ਯੂਥ ਆਗੂ ਗੋਸ਼ਾ ਨੇ ਕਿਹਾ ਕਿ ਮੈਨੂੰ ਭਾਵੇ ਗ੍ਰਿਫਤਾਰ ਕਰ ਲਿਆ ਜਾਵੇ ਪਰ ਨੌਜਵਾਨ ਲੰਗਰ ਦੀ ਸੇਵਾ ਬੰਦ ਨਾ ਹੋਣ ਦੇਣ |  ਇਸ ਤੋਂ ਪਹਿਲਾਂ ਕਿ ਹੋਰ ਲੋਕ ਥਾਣੇ ਪਹੁੰਚਦੇ ਪੁਲਿਸ ਅਧਿਕਾਰੀਆਂ ਵਲੋਂ ਹਦਾਇਤਾਂ ਆਉਣ ਤੇ ਉਨ੍ਹਾਂ ਨੂੰ ਜਾਣ ਲਈ ਕਹਿ ਦਿੱਤਾ |   ਯੂਥ ਆਗੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੈਨੂੰ ਹਿਰਾਸਤ ਵਿੱਚ ਲੈਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ,ਗੋਸ਼ਾ ਵੱਲੋਂ ਬੀਤੇ ਦਿਨ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਮਦਦ ਲਈ ਸਰਕਾਰ ਵਲੋਂ ਆਏ ਫੰਡਾ ਦੀ ਸਹੀ ਵਰਤੋਂ ਨਾ ਹੋਣ ਦਾ  ਦੋਸ਼ ਲਗਾਉਂਦਿਆਂ ਜਾਂਚ ਦੀ ਮੰਗ ਕੀਤੀ ਸੀ |