ਬਿਜਲੀ ਮੰਤਰੀ ਹਰਭਜਨ ਸਿੰਘ ਵਲੋਂ ਮੁਫ਼ਤ ਬਿਜਲੀ ਸਬੰਦੀ ਸਪੱਸ਼ਟੀਕਰਨ

ਨਿਊਜ਼ ਪੰਜਾਬ

ਚੰਡੀਗੜ੍ਹ : ਜਨਰਲ ਵਰਗ ਨੂੰ 600 ਯੂਨਿਟ ਤੋਂ ਉੱਪਰ ਇਕ ਵੀ ਯੂਨਿਟ ਹੋਣ ‘ਤੇ ਪੂਰਾ ਬਿੱਲ ਦੇਣ ਸਬੰਧੀ ਭਖੇ ਮਾਮਲੇ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦੀ ਸਹੂਲਤ ਸਿਰਫ਼ ਇਕ ਕਿਲੋਵਾਟ ਵਾਲੇ ਖਪਤਕਾਰਾਂ ਨੂੰ ਹੀ ਮਿਲੇਗੀ। 600 ਤੋਂ ਜ਼ਿਆਦਾ ਯੂਨਿਟ ਹੋਣ ‘ਤੇ ਸਾਰੇ ਵਰਗਾਂ ਨੂੰ ਪੂਰਾ ਬਿੱਲ ਦੇਣਾ ਪਵੇਗਾ। 1 ਕਿੱਲੋਵਾਟ ਤੋਂ ਉੱਪਰ ਜਨਰਲ ਕੈਟਾਗਰੀ ਦੀਆਂ ਸ਼ਰਤਾਂ ਲਾਗੂ ਹੋਣਗੀਆਂ। ਪੰਜਾਬ ਸਰਕਾਰ ਨੇ 2 ਕਿੱਲੋਵਾਟ ਤਕ ਦੇ ਖਪਤਕਾਰਾਂ ਦੇ ਵੀ 31 ਦਸੰਬਰ 2021 ਤਕ ਦੇ ਸਾਰੇ ਬਕਾਏ ਮਾਫ਼ ਕਰ ਦਿੱਤੇ ਹਨ।

ਦਰਅਸਲ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ 300 ਯੂਨਿਟ ਮੁਫ਼ਤ ਦਾ ਐਲਾਨ ਕੀਤਾ ਗਿਆ ਸੀ। ਐਲਾਨ ਅਨੁਸਾਰ ਐੱਸਸੀ ਕੈਟਾਗਰੀ ਨੂੰ 600 ਤੋਂ ਉੱਪਰ ਯੂਨਿਟ ਹੋਣ ‘ਤੇ ਸਿਰਫ਼ ਵਾਧੂ ਯੂਨਿਟਸ ਦਾ ਬਿੱਲ ਦੇਣ ਤੇ ਜਨਰਲ ਕੈਟਾਗਰੀ ਨੂੰ ਪੂਰਾ ਦੇਣ ਸਬੰਧੀ ਕਿਹਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਕਾਫੀ ਭਖ ਗਿਆ। ਅੱਜ ਮੰਗਲਵਾਰ ਨੂੰ ਇਸੇ ਸਬੰਧੀ ਸਪੱਸ਼ਟੀਕਰਨ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਜਾਰੀ ਕੀਤਾ ਹੈ।