ਜੰਗ – ਰੂਸ ਦੇ ਹਮਲੇ ਤੋਂ ਬਾਅਦ ਕੌਮਾਂਤਰੀ ਪੱਧਰ ਤੇ ਮਹਿੰਗਾਈ ਦਾ ਹਮਲਾ – ਭਾਰਤ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਪਟਰੋਲ -ਡੀਜਲ ਦੇ ਭਾਅ ਕੀ ਹੋ ਸਕਦੇ ਹਨ ,ਪੜ੍ਹੋ ਰਿਪੋਰਟ

NEWS PUNJAB

ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀਆਂ ਪਾਬੰਦੀਆਂ ਕਾਰਨ ਰੂਸ ਖੁੱਲ੍ਹ ਕੇ ਤੇਲ ਦਾ ਨਿਰਯਾਤ ਨਹੀਂ ਕਰ ਪਾ ਰਿਹਾ ਹੈ। ਮੌਜੂਦਾ ਸਮੇਂ ‘ਚ ਇਹ ਆਪਣੇ ਤੇਲ ਦਾ ਸਿਰਫ 66 ਫੀਸਦੀ ਨਿਰਯਾਤ ਕਰ ਰਿਹਾ ਹੈ। ਜੇਕਰ ਰੂਸ ਤੋਂ ਤੇਲ ਦੀ ਸਪਲਾਈ ‘ਚ ਵਿਘਨ ਪੈਂਦਾ ਰਿਹਾ ਤਾਂ ਵਿਸ਼ਵ ਬਾਜ਼ਾਰ ‘ਚ ਕੱਚਾ ਤੇਲ 185 ਡਾਲਰ ਤੱਕ ਪਹੁੰਚ ਸਕਦਾ ਹੈ।

ਨਿਊਜ਼ ਪੰਜਾਬ
ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਕੌਮਾਂਤਰੀ ਪੱਧਰ ਤੇ ਮਹਿੰਗਾਈ ਦਾ ਹਮਲਾ ਹੋਣ ਜਾ ਰਿਹਾ ਹੈ।
ਵੀਰਵਾਰ ਨੂੰ ਗਲੋਬਲ ਬਾਜ਼ਾਰ ‘ਚ ਕੱਚਾ ਤੇਲ 120 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ। ਇਹ 9 ਸਾਲ ਦਾ ਸਭ ਤੋਂ ਉੱਚ ਪੱਧਰ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਵਲੋਂ ਤੇਲ ਦੇ ਰਿਜ਼ਰਵ ਭੰਡਾਰਾਂ ਵਿੱਚੋ ਤੇਲ ਜਾਰੀ ਕਰਨ ਤੋਂ ਬਾਅਦ ਕੀਮਤਾਂ ਕੁੱਝ ਥੱਲੇ ਡਿਗੀਆਂ ਹਨ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਲਾਨ ਕੀਤਾ ਹੈ ਕਿ ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਉਨ੍ਹਾਂ ਦੇ ਪ੍ਰਸ਼ਾਸਨ ਨੇ 30 ਹੋਰ ਦੇਸ਼ਾਂ ਦੇ ਨਾਲ ਮਿਲ ਕੇ ਅਮਰੀਕਾ ਦੇ ਰਿਜ਼ਰਵ ਭੰਡਾਰਾਂ ਤੋਂ ਕਰੋੜਾਂ ਬੈਰਲ ਤੇਲ ਦੇਣ ਦਾ ਫ਼ੈਸਲਾ ਕੀਤਾ ਹੈ।ਪੈਟਰੋਲੀਅਮ ਭੰਡਾਰਾਂ ਤੋਂ 3 ਕਰੋੜ ਬੈਰਲ ਤੇਲ ਜਾਰੀ ਕਰ ਰਹੇ ਹਾਂ। ਲੋੜ ਪਈ ਤਾਂ ਹੋਰ ਕਰਾਂਗੇ। ਇਸ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਕੀਮਤਾਂ ‘ਚ ਕੁਝ ਨਰਮੀ ਆਉਣ ਨਾਲ ਕੱਚਾ ਤੇਲ 111 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ। ਫਿਰ ਵੀ ਤੇਲ ਦੀ ਕੀਮਤ ਅਤੇ ਪ੍ਰਚੂਨ ਵਿਕਰੀ ਦਰਾਂ ਵਿਚਕਾਰ ਪਾੜਾ ਵਧਦਾ ਜਾ ਰਿਹਾ ਹੈ।
ਭਾਰਤ ਦੀ ਸਥਿਤੀ ਬਾਕੀ ਦੁਨੀਆ ਤੋਂ ਵੱਖਰੀ ਹੈ , ਇਥੇ ਪੰਜ ਰਾਜਾਂ ਵਿੱਚ ਚੋਣਾਂ ਹੋਣ ਕਾਰਨ ਪਿਛਲੇ 4 ਮਹੀਨੇ ਤੋਂ ਤੇਲ ਦੇ ਭਾਅ ਨਹੀਂ ਵਧਾਏ ਗਏ ਜਿਸ ਕਾਰਨ 10 ਮਾਰਚ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਕਿਸੇ ਸਮੇਂ ਵੀ ਤੇਲ ਭਾਅ ਵੱਧ ਸਕਦੇ ਹਨ ,ਰਿਪੋਰਟਾਂ ਅਨੁਸਾਰ ਭਾਅ ਪ੍ਰਤੀ ਲੀਟਰ 12ਰੁਪਏ ਤੋਂ 15 ਰੁਪਏ ਤੱਕ ਵੱਧ ਸਕਦੇ ਹਨ।

ਆਈਸੀਆਈਸੀਆਈ ਸਕਿਓਰਿਟੀਜ਼ ਨੇ ਇਕ ਰਿਪੋਰਟ ‘ਚ ਕਿਹਾ ਕਿ ਪਿਛਲੇ ਦੋ ਮਹੀਨਿਆਂ ‘ਚ ਕੱਚੇ ਤੇਲ ਦੀਆਂ ਵਧਦੀਆਂ ਗਲੋਬਲ ਕੀਮਤਾਂ ਕਾਰਨ ਸਰਕਾਰੀ ਮਾਲਕੀ ਵਾਲੇ ਰਿਟੇਲਰਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਘਰੇਲੂ ਤੇਲ ਕੰਪਨੀਆਂ ਨੂੰ ਸਿਰਫ ਲਾਗਤ ਨੂੰ ਪੂਰਾ ਕਰਨ ਲਈ 16 ਮਾਰਚ 2022 ਨੂੰ ਜਾਂ ਇਸ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 12.1 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨਾ ਹੋਵੇਗਾ। ਨਾਲ ਹੀ ਮਾਰਜਿਨ (ਮੁਨਾਫਾ) ਨੂੰ ਜੋੜ ਕੇ, ਉਨ੍ਹਾਂ ਨੂੰ ਕੀਮਤ 15.1 ਰੁਪਏ ਪ੍ਰਤੀ ਲੀਟਰ ਵਧਾਉਣੀ ਪਵੇਗੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੀਵਾਲੀ ਤੋਂ ਬਾਅਦ ਘਰੇਲੂ ਬਾਜ਼ਾਰ ਵਿਚ ਕੀਮਤਾਂ ਵਿਚ ਵਾਧੇ ਦੀ ਅਣਹੋਂਦ ਕਾਰਨ, 3 ਮਾਰਚ, 2022 ਤੱਕ ਪ੍ਰਚੂਨ ਤੇਲ ਕੰਪਨੀਆਂ ਦਾ ਸ਼ੁੱਧ ਮਾਰਜਨ ਮਾਇਨਸ 4.29 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਜੇਕਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾਈਆਂ ਜਾਂਦੀਆਂ ਹਨ, ਤਾਂ ਮੌਜੂਦਾ ਗਲੋਬਲ ਕੀਮਤ ‘ਤੇ ਇਨ੍ਹਾਂ ਕੰਪਨੀਆਂ ਦਾ ਸ਼ੁੱਧ ਮਾਰਜਨ 16 ਮਾਰਚ ਤੱਕ ਜ਼ੀਰੋ 10.1 ਰੁਪਏ ਪ੍ਰਤੀ ਲੀਟਰ ਅਤੇ 1 ਅਪ੍ਰੈਲ, 2022 ਤੱਕ 12.6 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦਾ ਹੈ।

ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀਆਂ ਪਾਬੰਦੀਆਂ ਕਾਰਨ ਰੂਸ ਖੁੱਲ੍ਹ ਕੇ ਤੇਲ ਦਾ ਨਿਰਯਾਤ ਨਹੀਂ ਕਰ ਪਾ ਰਿਹਾ ਹੈ। ਮੌਜੂਦਾ ਸਮੇਂ ‘ਚ ਇਹ ਆਪਣੇ ਤੇਲ ਦਾ ਸਿਰਫ 66 ਫੀਸਦੀ ਨਿਰਯਾਤ ਕਰ ਰਿਹਾ ਹੈ। ਜੇਕਰ ਰੂਸ ਤੋਂ ਤੇਲ ਦੀ ਸਪਲਾਈ ‘ਚ ਵਿਘਨ ਪੈਂਦਾ ਰਿਹਾ ਤਾਂ ਵਿਸ਼ਵ ਬਾਜ਼ਾਰ ‘ਚ ਕੱਚਾ ਤੇਲ 185 ਡਾਲਰ ਤੱਕ ਪਹੁੰਚ ਸਕਦਾ ਹੈ।

ਚਾਰ ਮਹੀਨਿਆਂ ‘ਚ ਕੀਮਤ 35.89 ਰੁਪਏ ਵਧੀ ਹੈ
ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (PPAC) ਦੇ ਅਨੁਸਾਰ, ਭਾਰਤ ਦੁਆਰਾ ਖਰੀਦੇ ਜਾਣ ਵਾਲੇ ਕੱਚੇ ਤੇਲ ਦੀ ਕੀਮਤ 3 ਮਾਰਚ, 2022 ਨੂੰ ਵਧ ਕੇ $117.39 ਪ੍ਰਤੀ ਬੈਰਲ ਹੋ ਗਈ। ਇਹ ਕੀਮਤ 2012 ਤੋਂ ਬਾਅਦ ਸਭ ਤੋਂ ਉੱਚੀ ਹੈ। ਪਿਛਲੇ ਸਾਲ ਨਵੰਬਰ ਦੀ ਸ਼ੁਰੂਆਤ ‘ਚ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਰੋਕਿਆ ਗਿਆ ਸੀ ਤਾਂ ਕੱਚੇ ਤੇਲ ਦੀ ਔਸਤ ਕੀਮਤ 81.5 ਡਾਲਰ ਪ੍ਰਤੀ ਬੈਰਲ ਸੀ। ਇਸ ਤਰ੍ਹਾਂ ਚਾਰ ਮਹੀਨਿਆਂ ‘ਚ ਕੱਚੇ ਤੇਲ ਦੀ ਕੀਮਤ ‘ਚ 35.89 ਰੁਪਏ ਦਾ ਵਾਧਾ ਹੋਇਆ ਹੈ।