ਕੈਨੇਡਾ – ਬਰੈਂਪਟਨ ਅਤੇ ਮਿਸੀਸਾਗਾ ਸਣੇ 10 ਮੰਦਰਾਂ ‘ਚ ਹੋ ਚੁੱਕੀਆਂ ਨੇ ਚੋਰੀਆਂ – ਪੁਲਿਸ ਨੇ ਸ਼ਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ – ਚੋਰੀ ਦੀਆਂ ਘਟਨਾਵਾਂ ਫ਼ਿਰਕੂ ਜਾਂ ਨਸਲੀ ਨਹੀਂ

ਮਿਸੀਸਾਗਾ : ਕੈਨੇਡਾ ਵਿਚ ਹਿੰਦੂ ਮੰਦਰ ਲੁੱਟਣ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਜਨਤਕ ਕਰ ਦਿਤੀਆਂ ਹਨ। ਪੀਲ ਰੀਜਨਲ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਮਿਲੀ ਫੁਟੇਜ ਦੇ ਆਧਾਰ ’ਤੇ ਇਹ ਤਸਵੀਰਾਂ ਜਨਤਕ ਕਰਦਿਆਂ ਸ਼ੱਕੀਆਂ ਨੂੰ ਕਾਬੂ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ ਅਤੇ ਇਸ ਗੱਲ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਇਹ ਵਾਰਦਾਤਾਂ ਫ਼ਿਰਕੂ ਜਾਂ ਨਸਲੀ ਨਫ਼ਰਤ ਦਾ ਸਿੱਟਾ ਨਹੀਂ। ਪੁਲਿਸ ਦਾ ਮੰਨਣਾ ਹੈ ਕਿ ਤਕਰੀਬਨ 10 ਮੰਦਰਾਂ ਦੀਆਂ ਗੋਲਕਾਂ ਤੋੜਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਵਿਚ ਘੱਟੋ-ਘੱਟ 2 ਜਣੇ ਸ਼ਾਮਲ ਸਨ। ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ 905-453-2121, ਐਕਸਟੈਂਸ਼ਨ 2133 ‘ਤੇ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਤਸਵੀਰਾਂ – ਟਵੀਟਰ PeelPolice

 

suspectsuspect2Suspect3suspect4