ਗੁਜ਼ਰਾਤ ਦੇ ਵੱਡੇ ਉਦਯੋਗਪਤੀ ਨੇ ਬੈਂਕਾ ਨਾਲ ਕੀਤੀ 22,842 ਕਰੋੜ ਰੁਪਏ ਦੀ ਧੋਖਾਧੜੀ – ਸੀਬੀਆਈ ਨੇ ਕੀਤਾ ਕੇਸ ਦਰਜ਼

 

  1. ਕਿਸ ਬੈਂਕ ਦਾ ਕਿੰਨਾ ਹੈ ਬਕਾਇਆ
    SBI – 2,468.51 ਕਰੋੜ ਰੁਪਏ
    ICICI – 7,089 ਕਰੋੜ ਰੁਪਏ
    IDBI – 3,634 ਕਰੋੜ ਰੁਪਏ
  2. BOB – 1,614 ਕਰੋੜ ਰੁਪਏ
    PNB – 1244 ਕਰੋੜ ਰੁਪਏ
    IOB-1,228 ਕਰੋੜ ਰੁਪਏ

ਨਿਊਜ਼ ਪੰਜਾਬ
ਸੀਬੀਆਈ ਨੇ ਬੈਂਕ ਧੋਖਾਧੜੀ ਦੇ ਸਭ ਤੋਂ ਵੱਡੇ ਮਾਮਲੇ ਵਿੱਚ ਏਬੀਜੀ ਸ਼ਿਪਯਾਰਡ ਲਿਮਟਿਡ, ਇਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਅਗਰਵਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੰਪਨੀ ਅਤੇ ਇਸਦੇ ਨਿਰਦੇਸ਼ਕਾਂ ‘ਤੇ ਐਸਬੀਆਈ ਦੀ ਅਗਵਾਈ ਵਾਲੇ 28 ਬੈਂਕਾਂ ਦੇ ਸੰਘ ਤੋਂ 22,842 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦਾ ਦੋਸ਼ ਹੈ। ਗੁਜਰਾਤ ਦੇ ਦਹੇਜ ਅਤੇ ਸੂਰਤ ਵਿੱਚ ਏਬੀਜੀ ਗਰੁੱਪ ਦੀ ਇਹ ਸ਼ਿਪਯਾਰਡ ਕੰਪਨੀ ਪਾਣੀ ਦੇ ਜਹਾਜ਼ਾਂ ਦੇ ਨਿਰਮਾਣ ਅਤੇ ਮੁਰੰਮਤ ਵਿੱਚ ਲੱਗੀ ਹੋਈ ਹੈ। ਹੁਣ ਤੱਕ ਇਹ ਕੰਪਨੀ 165 ਜਹਾਜ਼ ਬਣਾ ਚੁੱਕੀ ਹੈ। ਅਧਿਕਾਰੀਆਂ ਅਨੁਸਾਰ ABG ‘ਤੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਇੱਕ ਸੰਘ ਨੂੰ ਕਥਿਤ ਤੌਰ ‘ਤੇ ਧੋਖਾਧੜੀ ਕਰਨ ਦਾ ਦੋਸ਼ ਹੈ।

ਸੀਬੀਆਈ ਨੇ ਐਫਆਈਆਰ ਵਿੱਚ ਤਤਕਾਲੀ ਕਾਰਜਕਾਰੀ ਨਿਰਦੇਸ਼ਕ ਸ਼ਾਂਤਨਾਮ ਮੁਥੁਸਵਾਮੀ, ਡਾਇਰੈਕਟਰ ਅਸ਼ਵਨੀ ਕੁਮਾਰ, ਸੁਸ਼ੀਲ ਕੁਮਾਰ ਅਗਰਵਾਲ ਅਤੇ ਰਵੀ ਵਿਮਲ ਨੇਵਾਤੀਆ ਅਤੇ ਇੱਕ ਹੋਰ ਕੰਪਨੀ ਏਬੀਜੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ‘ਤੇ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਵਿਸ਼ਵਾਸ ਤੋੜਨ ਅਤੇ ਅਹੁਦੇ ਦੀ ਦੁਰਵਰਤੋਂ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। SBI ਨੇ 8 ਨਵੰਬਰ 2019 ਨੂੰ ਕੰਪਨੀ ਦੇ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ‘ਤੇ ਸੀਬੀਆਈ ਨੇ 12 ਮਾਰਚ 2020 ਨੂੰ ਸਪੱਸ਼ਟੀਕਰਨ ਮੰਗਿਆ ਸੀ। ਇਸ ਤੋਂ ਬਾਅਦ SBI ਨੇ ਅਗਸਤ 2020 ਵਿੱਚ ਨਵੀਂ ਸ਼ਿਕਾਇਤ ਦਰਜ ਕਰਵਾਈ ਸੀ। ਸੀਬੀਆਈ ਨੇ ਕਰੀਬ ਡੇਢ ਸਾਲ ਦੀ ਜਾਂਚ ਤੋਂ ਬਾਅਦ 7 ਫਰਵਰੀ 2022 ਨੂੰ ਕੰਪਨੀ ਅਤੇ ਡਾਇਰੈਕਟਰਾਂ ਵਿਰੁੱਧ ਕੇਸ ਦਰਜ ਕੀਤਾ ਸੀ।

ਸੀਬੀਆਈ ਐਫਆਈਆਰ ਦੇ ਅਨੁਸਾਰ, ਅਰਨਸਟ ਐਂਡ ਯੰਗ ਐਲਪੀ ਦੁਆਰਾ 18 ਜਨਵਰੀ, 2019 ਨੂੰ ਦਾਇਰ ਅਪ੍ਰੈਲ 2012 ਤੋਂ ਜੁਲਾਈ 2017 ਤੱਕ ਦੀ ਫੋਰੈਂਸਿਕ ਆਡਿਟ ਰਿਪੋਰਟ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕੰਪਨੀ ਨੇ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਬੈਂਕ ਦੇ ਕਰਜ਼ਿਆਂ ਦੀ ਦੁਰਵਰਤੋਂ ਕੀਤੀ ਅਤੇ ਪੈਸੇ ਦੀ ਚੋਰੀ ਕੀਤੀ।