ਕਾਂਗਰਸ ਵਲੋਂ 31 ਉਮੀਦਵਾਰਾਂ ਤੇ ਸਹਿਮਤੀ ਨਾ ਬਣਨ ਤੇ 23 ਉਮੀਦਵਾਰਾਂ ਦੀ ਲਿਸਟ ਜਾਰੀ – ਕਈਆਂ ਦੀ ਛੁੱਟੀ

News Punjab

ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਦੇ ਬਾਕੀ ਰਹਿੰਦੇ 31 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਲੰਘੀ ਅੱਧੀ ਰਾਤ ਤੱਕ ਫੈਂਸਲਾ ਨਾ ਹੋਣ ਕਾਰਨ ਆਖਰਕਾਰ 23 ਉਮੀਦਵਾਰਾਂ ਤੇ ਸਹਿਮਤੀ ਹੋਣ ਤੇ ਸੂਚੀ ਜਾਰੀ ਕਰ ਦਿੱਤੀ ਗਈ ਹੈ। 23 ਉਮੀਦਵਾਰਾਂ ਦੀ ਸੂਚੀ ਵੀ ਕੁੱਝ ਆਪਸੀ ਵਿਵਾਦਾਂ ਤੋਂ ਬਾਅਦ ਜਾਰੀ ਹੋਈ ਹੈ ਜਿਸ ਵਿਚ ਧੜੇਬਾਜ਼ੀ ਦੇ ਚਲਦਿਆਂ ਕਈ ਮੌਜ਼ੂਦਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ , ਸੂਤਰਾਂ ਅਨੁਸਾਰ ਬਾਕੀ ਰਹਿੰਦੇ 8 ਉਮੀਦਵਾਰਾਂ ਦੀ ਸੂਚੀ ਜਿਸ ਦਾ ਹਾਲੇ ਫੈਂਸਲਾ ਨਹੀਂ ਹੋ ਸਕਿਆ ਬਾਰੇ ਵੀ ਇੱਕ ਦੋ ਦਿਨਾਂ ਵਿਚ ਵਿਵਾਦ ਹੱਲ ਕਰ ਲੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।ਕੇਂਦਰੀ ਚੋਣ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਦੂਜੀ ਸੂਚੀ ਲਈ 31 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਪਹਿਲਾਂ ਤੋਂ ਹੀ ਬਣਾਈ ਸਬ-ਕਮੇਟੀ ਨੂੰ ਅਧਿਕਾਰ ਦੇ ਦਿੱਤੇ ਸਨ | 86 ਉਮੀਦਵਾਰਾਂ ਦੀ ਪਹਿਲਾਂ ਹੀ ਸੂਚੀ ਜਾਰੀ ਹੋ ਚੁਕੀ ਹੈ।