ਕਪੂਰਥਲਾ ਵਿੱਚਲੇ ਦੋਸ਼ੀ ਨੂੰ ਵੀ ਸੰਗਤਾਂ ਨੇ ਮੌਤ ਦੇ ਘਾਟ ਉਤਾਰਿਆ – ਸ਼੍ਰੀ ਦਰਬਾਰ ਸਾਹਿਬ ਦਾ ਦੋਸ਼ੀ ਟਰੇਨਿੰਗ ਸ਼ੁਦਾ ਮੁਜ਼ਰਮ – ਸਾਹਮਣੇ ਆਈ ਵੀਡੀਓ ਤੋਂ ਲੱਗਿਆ ਅੰਦਾਜ਼ਾ – ਪੁਲਿਸ ਵਲੋਂ ਕੇਸ ਦਰਜ਼ – ਸੂਬੇ ਭਰ ਵਿੱਚ ਹਾਈ ਅਲਰਟ ਜਾਰੀ
ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿਖੇ ਇੱਕ ਨੌਜਵਾਨ ਵਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤਾਂ ਨੇ ਦੋਸ਼ੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ । ਸੂਚਨਾ ਅਨੁਸਾਰ ਦੋਸ਼ੀ ਨੂੰ ਸੰਗਤਾਂ ਵਲੋਂ ਕੁਟਾਪਾ ਚਾੜਿਆ ਗਿਆ , ਦੱਸਿਆ ਜਾਂਦਾ ਇਸ ਦੋਸ਼ੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪੁਲਿਸ ਵਲੋਂ ਹਾਲੇ ਇਸ ਦੀ ਪੁੱਛਟੀ ਨਹੀਂ ਕੀਤੀ ਗਈ।
ਸਿੱਖ ਕੌਮ ਦੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਵਿਖੇ ਕੱਲ ਸ਼ਾਮ ਸ਼੍ਰੀ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵਲੋਂ ਬੇਦਬੀ ਕਰਨ ਦੀ ਮਨਸ਼ਾ ਨਾਲ ਦਾਖਲ ਹੋਣ ਤੇ ਉਥੇ ਮੌਜ਼ੂਦ ਸਿੰਘਾਂ ਨੇ ਉਸ ਨੂੰ ਕਾਬੂ ਕਰ ਲਿਆ ਸੀ , ਨੂੰ ਸਿੱਖ ਸੰਗਤਾਂ ਵਲੋਂ ਕੁਝ ਸਮੇ ਬਾਅਦ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ ਦੇ ਸਬੰਧ ਵਿੱਚ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ , ਘਟਨਾ ਸਬੰਧੀ ਜਾਰੀ ਇੱਕ ਵੀਡੀਓ ਵਿੱਚ ਸ਼ੱਕੀ ਫੁਰਤੀਲੇ ਢੰਗ ਨਾਲ ਜੰਗਲਾਂ ਟੱਪ ਕੇ ਅੰਦਰ ਛਾਲ ਮਾਰਨ ਤੇ ਤੇਜੀ ਨਾਲ ਦੌੜ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਨੂੰ ਵੇਖ ਕੇ ਲਗਦਾ ਕਿ ਦੋਸ਼ੀ ਟਰੇਨਿੰਗ ਪ੍ਰਾਪਤ ਨੌਜਵਾਨ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਚੈੱਕ ਕੀਤੀਆਂ ਜਾ ਰਹੀਆਂ ਵੀਡੀਓ ਰਿਕਾਰਡਿੰਗ ਤੋਂ ਸਪਸ਼ਟ ਹੋ ਰਿਹਾ ਕਿ ਦੋਸ਼ੀ ਦੁਪਹਿਰ ਤੋਂ ਪਹਿਲਾਂ ਹੀ ਪਰਿਕਰਮਾ ਵਿੱਚ ਪੁੱਜ ਚੁੱਕਾ ਸੀ ਅਤੇ ਘਟਨਾ ਨੂੰ ਅੰਜ਼ਾਮ ਦੇਣ ਲਈ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕਈ ਵਾਰ ਗਿਆ ਸੀ , ਕਮੇਟੀ ਵਲੋਂ ਸਾਰੇ ਦਿਨ ਦੀਆਂ ਵੀਡੀਓ ਚੈੱਕ ਹੋਣ ਤੋਂ ਬਾਅਦ ਸਾਰੀ ਅਸਲੀਅਤ ਸਾਹਮਣੇ ਆ ਜਾਵੇਗੀ।
ਦੂਜੇ ਪਾਸੇ ਪੁਲਿਸ ਨੇ ਦੋਸ਼ੀ ਵਿਰੁੱਧ ਧਾਰਾ 295 ਏ ਅਤੇ 307 ਤਹਿਤ ਮਾਮਲਾ ਦਰਜ਼ ਕੀਤਾ ਹੈ , ਦੋਸ਼ੀ ਦੀ ਸ਼ਨਾਖਤ ਲਈ ਲਾਸ਼ ਨੂੰ ਮੋਰਚਰੀ ਵਿੱਚ ਰਖਿਆ ਗਿਆ ਹੈ।
ਸਿੱਖ ਕੌਮ ਦੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਵਿਖੇ ਵਾਪਰੀ ਘਟਨਾ ਦੀ ਵੀਡੀਓ