ਸਾਰੇ ਦੇਸ਼ ਵਿੱਚ ਤਾਲਾਬੰਦੀ ਲਾਗੂ – 30 ਰਾਜਾਂ ਤੇ ਯੂ ਟੀ ਦੇ 548 ਜਿਲੇ ਰਹਿਣਗੇ ਲਾਕ-ਡਾਉਂਣ ਵਿੱਚ —- ਕਈ ਰਾਜਾਂ ਵਿੱਚ ਲਗਾ ਕਰਫਿਊ
ਨਵੀ ਦਿੱਲੀ 23 ਮਾਰਚ (ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਅਤੇ ਯੂ ਟੀ ਦੇ 548 ਜਿਲਿਆਂ ਵਿੱਚ ਤਾਲਾਬੰਦੀ ( ਲਾਕ ਡਾਉਂਣ ) ਕਰਨ ਦੇ ਹੁਕਮ ਦਿਤੇ ਹਨ | ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਗਿਣਤੀ 468 ਪੁੱਜ ਗਈ ਹੈ ਜਦੋ ਕਿ 9 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ | ਸਰਕਾਰ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ | ਪ੍ਰੈਸ ਇੰਫੋਮੇਸ਼ਨ ਬਿਉਰੋ ਆਫ ਇੰਡੀਆ ਦੇ ਟਵੀਟ ਅਨੁਸਾਰ ਸਾਰੇ ਦੇਸ਼ ਵਿੱਚ ਤਾਲਾਬੰਦੀ ਲਾਗੂ – 30 ਰਾਜਾਂ ਤੇ ਯੂ ਟੀ ਦੇ 548 ਜਿਲੇ ਰਹਿਣਗੇ ਲਾਕ-ਡਾਉਂਣ ਵਿੱਚ
ਨਵੀਂ ਦਿੱਲੀ 23 ਮਾਰਚ (ਨਿਊਜ਼ ਪੰਜਾਬ ) ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਦੇ ਡਰੋਂ ਭਾਰਤ ਸਰਕਾਰ ਦੀ ਐਡਵਾਈਜ਼ਰੀ ਤੇ ਨਵੀਂ ਦਿੱਲੀ ਦੀ ਸਰਕਾਰ ਨੇ ਵੀ ਅੱਜ ਅੱਧੀ ਰਾਤ ਤੋਂ ਕਰਫਿਊ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ । ਦੱਸਣਯੋਗ ਹੈ ਕਿ ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਤੋਂ ਚਿੰਤਤ ਹੋਈਆਂ ਸਰਕਾਰਾਂ ਵੱਲੋਂ ਇਹ ਸਖਤ ਫੈਸਲੇ ਲਏ ਜਾ ਰਹੇ ਹਨ । ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਨੇ ਕਰਫਿਊ ਲਾਇਆ ਸੀ ਤੇ ਉਸ ਤੋਂ ਬਾਅਦ ਮਹਾਰਾਸ਼ਟਰਾ ,ਤੇ ਫਿਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਰਫਿਊ ਲਾਗੂ ਕਰਨ ਦਾ ਫੈਸਲਾ ਕੀਤਾ ਹੈ ;ਤੇ ਹੁਣ ਨਵੀਂ ਦਿੱਲੀ ਦੀ ਸਰਕਾਰ ਨੇ ਆਵਾਜਾਈ ਲਈ ਕਰਫਿਊ ਪਾਸ ਜਾਰੀ ਕਰਨ ਦਾ ਐਲਾਨ ਕੀਤਾ ਹੈ |