ਅਕਾਲੀ ਵਿਧਾਇਕ ਅਯਾਲੀ ਦੇ ਘਰ ਅਤੇ ਦਫ਼ਤਰਾਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ
ਲੁਧਿਆਣਾ, 16 ਨਵੰਬਰ
ਲੁਧਿਆਣਾ ਦੇ ਦਾਖਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਹੋਰ ਵੱਡੇ ਕਾਰੋਬਾਰੀਆਂ ਦੇ ਘਰਾਂ ਵਿੱਚ ਅੱਜ ਤੜਕੇ ਹੀ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ। ਅੱਜ ਸਵੇਰ ਤੋਂ ਆਮਦਨ ਕਰ ਟੀਮ ਵਲੋਂ ਵਿਧਾਇਕ ਦੇ ਮੰਡੀ ਮੁੱਲਾਂਪੁਰ ਦਫ਼ਤਰ, ਗੋਲਫ ਲਿੰਕ ਅਤੇ ਘਰ ਸਮੇਤ 7 ਜਗਾ ਤੇ ਸੀਆਰਪੀਐੱਫ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ| ਇਹ ਛਾਪਾ ਸਵੇਰੇ 6 ਵਜੇ ਦੇ ਕਰੀਬ ਮਾਰਿਆ ਗਿਆ ਅਤੇ ਵਿਭਾਗ ਦੇ 70 ਦੇ ਕਰੀਬ ਅਧਿਕਾਰੀ ਘਰ ਪੁੱਜੇ, ਅਜੇ ਤੱਕ ਕਰਵਾਈ ਜਾਰੀ ਹੈ।