ਜੁਆਇੰਟ ਕਮਿਸ਼ਨਰ ਵੱਲੋਂ ਦਿਵਾਲੀ, ਗੁਰਪੂਰਬ, ਕ੍ਰਿਸਮਸ ਡੇਅ ਤੇ ਨਵੇਂ ਸਾਲ ਮੌਕੇ ਨਿਰਧਾਰਤ ਸਮੇਂ ਅਨੁਸਾਰ ਪਟਾਕੇ ਚਲਾਉਣ ਦੇ ਹੁੱਕਮ ਜਾਰੀ
ਲੁਧਿਆਣਾ, 29 ਅਕਤੂਬਰ (000) – ਜੁਆਇੰਟ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਸ੍ਰੀ ਜੇ.ਐਲਨਚੇਜ਼ੀਅਨ ਵੱਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 02) ਦੀ ਧਾਰਾ 144 (ਸੀ.ਆਰ.ਪੀ.ਸੀ.) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਤਹਿਤ ਕਮਿਸ਼ਨਰੇਟ ਪੁਲਿਸ, ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਦਿਵਾਲੀ, ਗੁਰਪੂਰਬ ਅਤੇ ਕ੍ਰਿਸਮਿਸ ਡੇਅ ਮੌਕੇ ਜਾਰੀ ਕੀਤੇ ਗਏ ਸਮੇਂ ਤਹਿਤ ਪਟਾਕੇ/ਆਤਿਸ਼ਬਾਜੀ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਜੁਆਇੰਟ ਕਮਿਸ਼ਲਰ ਨੇ ਹੁਕਮਾਂ ਵਿੱਚ ਕਿਹਾ ਕਿ ਬੀਤੇ ਅਰਸੇ ਦੌਰਾਨ ਦੁਸ਼ਹਿਰਾ, ਦੀਵਾਲੀ, ਗੁਰਪੂਰਬ, ਕ੍ਰਿਸਮਸ ਡੇਅ ਅਤੇ ਨਵੇਂ ਸਾਲ ਆਦਿ ਤਿਉਹਾਰਾਂ ਮੌਕੇ ਦੇਸ਼ ਭਰ ਵਿੱਚ ਹੋਈਆਂ ਅੱਗਜਨੀ ਦੀਆ ਘਟਨਾਵਾਂ ਨੂੰ ਮੱਦੇਨਜਰ ਰੱਖਦੇ ਹੋਏ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਦਾਇਰ ਰਿੱਟ ਪਟੀਸ਼ਨ (ਸਿਵਲ) ਨੰਬਰ 728 ਆਫ 2015 ਵੱਲੋਂ ਅਰਜੁਨ ਗੋਪਾਲ ਬਨਾਮ union of India & Others ਦੇ ਸਬੰਧ ਵਿੱਚ ਪਾਸ ਹੁਕਮ ਮਿਤੀ 23-10-2018 ਅਤੇ 31-10-2018, ਮਾਣਯੋਗ ਹਾਈਕੋਰਟ, ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਵਿੱਚ ਦਾਇਰ ਸਿਵਲ ਰਿੱਟ ਪਟੀਸਨ ਨੰਬਰ 23548 ਆਫ 2017 (Title “Court on its own motion V/s Chandigarh administration and others) ਵਿੱਚ ਪਟਾਕੇ ਚਲਾਉਣ ਅਤੇ ਵੇਚਣ ਸਬੰਧੀ ਜਾਰੀ ਹੋਏ ਹੁਕਮ ਅਤੇ ਇਸੇ ਸਬੰਧ ਵਿੱਚ ਪ੍ਰਮੁੱਖ ਸਕੱਤਰ, ਗ੍ਰਹਿ ਮਾਮਲੇ ਅਤੇ ਨਿਆ ਵਿਭਾਗ (ਗ੍ਰਹਿ-2) ਪੰਜਾਬ ਸਰਕਾਰ ਦੇ ਮੀਮੋ ਨੰਬਰ 11/15/200-3ਗ2/1225-1228 ਮਿਤੀ 01-10-2021 ਰਾਹੀਂ ਨਾਲ ਪ੍ਰਾਪਤ ਦਫਤਰ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਪੰਜਾਬ ਦੇ ਪੱਤਰ ਨੰ 53163-201/ਲਾਅ ਐਂਡ ਆਰਡਰ-1 ਮਿਤੀ 10-09-2021, ਉਦਯੋਗ ਤੇ ਵਣਜ ਵਿਭਾਗ ਦੇ ਪੱਤਰ Tech/Explosive rules/part-2/4084-A, ਮਿਤੀ 14-09-2021 ਅਤੇ ਪ੍ਰਿੰਸੀਪਲ ਸਕੱਤਰ, ਵਾਤਾਵਰਣ ਅਤੇ ਟੈਕਨੋਲੋਜੀ, ਸਾਇੰਸ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ ਵੱਲੋਂ ਪੱਤਰ ਨੰਬਰ STE-STEB010/427-2020-STE3/
269909 ਮਿਤੀ 26-10-2021 ਰਾਹੀਂ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਕਮਿਸ਼ਨਰੇਟ ਪੁਲਿਸ, ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਦਿਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ, ਗੁਰਪੂਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ/ਆਤਿਸ਼ਬਾਜੀ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਕ੍ਰਿਸਮਸ ਡੇਅ ਅਤੇ ਨਵੇਂ ਸਾਲ 2022 ਮੌਕੇ ਰਾਤ 11:55 ਵਜੇ ਤੋ਼ 12:30 ਤੱਕ ਪਟਾਕੇ/ਆਤਿਸ਼ਬਾਜੀ ਚਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾ ਆਪਣੇ ਹੁਕਮਾਂ ਵਿੱਚ ਅੱਗੇ ਕਿਹਾ ਕਿ ਸਿਰਫ ਗਰੀਨ ਪਟਾਕੇ/ਆਤਿਸ਼ਬਾਜੀ (ਜਿੰਨ੍ਹਾ ਵਿੱਚ Barium Salts or Compounds antimony, Lithium, Mercury, arsenic, lead or strontium chromate ਨਹੀਂ ਵਰਤਿਆ ਗਿਆ ਹੈ) ਹੀ ਵੇਚਣ ਅਤੇ ਚਲਾਉਣ ਦੀ ਇਜਾਜਤ ਹੋਵੇਗੀ। ਲਾਇਸੰਸਧਾਰਕ ਤੋ ਇਲਾਵਾ ਕੋਈ ਵੀ ਵਿਆਕਤੀ ਪਟਾਕੇ/ਆਤਿਸ਼ਬਾਜੀ ਨਾ ਹੀ ਵੇਚੇਗਾ ਜਾਂ ਪ੍ਰਦਰਸ਼ਤ ਕਰੇਗਾ ਅਤੇ ਨਾ ਹੀ ਜਮ੍ਹਾਂ ਕਰਕੇ ਰੱਖੇਗਾ। ਉਨ੍ਹਾ ਕਿਹਾ ਕਿ ਕੋਈ ਵੀ ਵਿਆਕਤੀ ਪਾਬੰਦੀਸ਼ੁਦਾ ਪਟਾਕੇ/ਆਤਿਸ਼ਬਾਜੀ ਦੀ ਖ੍ਰੀਦੋ-ਫਰੋਖਤ ਨਹੀਂ ਕਰੇਗਾ। ਆਨਲਾਈਨ ਪਟਾਕਿਆ ਦੀ ਖ੍ਰੀਦੋ-ਫਰੋਖਤ ਕਰਨ ‘ਤੇ ਵੀ ਪਾਬੰਦੀ ਹੈ। ਲੜੀਵਾਰ ਚੱਲਣ ਵਾਲੇ ਪਟਾਕੇ (ਜਿਵੇਂ ਕਿ ਸੀਰੀਅਜ ਪਟਾਕੇ, ਲੜੀਆਂ ਆਦਿ) ਚਲਾਉਣ ਅਤੇ ਵੇਚਣ ‘ਤੇ ਪਾਬੰਦੀ ਹੈ।
ਇਸ ਤੋ ਇਲਾਵਾ ਸ਼ੋਰ ਰਹਿਤ ਅਤੇ ਸੰਵੇਦਨਸ਼ੀਲ ਖੇਤਰ ਜਿਵੇਂ ਕਿ ਹਸਪਤਾਲ, ਵਿੱਦਿਅਕ ਅਦਾਰੇ ਆਦਿ ਦੇ 100 ਮੀਟਰ ਦਾਇਰੇ ਅੰਦਰ ਪਟਾਕੇ/ਆਤਿਸ਼ਬਾਜੀ ਚਲਾਉਣ ਦੀ ਪਾਬੰਦੀ ਹੋਵੇਗੀ।
ਇਹ ਹੁੱਕਮ ਤੁਰੰਤ ਪ੍ਰਭਾਵ ਤੋ ਲੈ ਕੇ ਮਿਤੀ 01-01-2022 ਤੱਕ ਲਾਗੂ ਰਹੇਗਾ।
ਜੁਆਇੰਟ ਕਮਿਸ਼ਨਰ ਸ੍ਰੀ ਜੇ.ਐਲਨਚੇਜ਼ੀਅਨ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਕੋਵਿਡ-19 ਦੀ ਮਹਾਂਮਾਰੀ ਅਤੇ ਸਰਦੀ ਦੇ ਮੌਸਮ ਦੌਰਾਨ ਬਜੁਰਗ, ਬੱਚਿਆ ਅਤੇ ਸਹਿ ਰੋਗੀਆ ਨੂੰ ਸਾਹ ਸਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਮਾਜਿਕ ਤੌਰ ‘ਤੇ ਇੱਕਠੇ ਹੋ ਕੇ ਕਿਸੇ ਖੁੱਲੇ ਮੈਦਾਨ/ਖੇਤਾਂ ਵਿੱਚ ਪਟਾਕੇ/ਆਤਿਸ਼ਬਾਜੀ ਕਰਨ ਨੂੰ ਤਰਜੀਹ ਦਿੱਤੀ ਜਾਵੇ ਅਤੇ ਇਸ ਦੌਰਾਨ ਸਿਰਫ ਗਰੀਨ ਪਟਾਕੇ/ਆਤਿਸ਼ਬਾਜੀ ਹੀ ਚਲਾਏ ਜਾਣ, ਤਾਂ ਜੋ ਸਾਹ ਸਬੰਧੀ ਬਿਮਾਰੀ ਅਤੇ ਕਿਸੇ ਵੀ ਅਣ-ਸੁਖਾਵੀਂ ਘਟਨਾ ਤੋ ਬਚਿਆ ਜਾ ਸਕੇ।