UCPMA ਚੋਣ – ਭੋਗਲ ਟੀਮ ਨੇ ਕਿਹਾ ਚੀਨ ਦੇ ਪੁਰਜ਼ਿਆਂ ਦਾ ਕਰਾਂਗੇ ਵਿਰੋਧ – ਮੇਡ ਇਨ ਇੰਡੀਆ ਨੂੰ ਕਰਾਂਗੇ ਪ੍ਰਮੋਟ – ਫ਼ੋਕਲ ਪੁਆਇੰਟ ਦੇ ਸਨਅਤਕਾਰਾਂ ਵਲੋਂ ਭਰਵੀਂ ਹਮਾਇਤ
ਰਿਪੋਰਟ – ਸੋਨੂੰ ਮੱਕੜ
ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚ੍ਰਰਜ਼ ਐਸੋਸਿਏਸ਼ਨ ਦੀਆਂ ਚੋਣਾਂ ਲੜ ਰਹੇ ਅਵਤਾਰ ਸਿੰਘ ਭੋਗਲ ਅਤੇ ਉਹਨਾਂ ਦੀ ਟੀਮ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੈਮਕੋ , ਮੀਤ ਪ੍ਰਧਾਨ ਸਤਨਾਮ ਸਿੰਘ ਮੱਕੜ , ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ , ਸਕੱਤਰ ਰੂਪਕ ਸੂਦ (ਸਪੁੱਤਰ ਸ਼੍ਰੀ ਜੀਵਨ ਸੂਦ ) , ਜੁਆਇੰਟ ਸਕੱਤਰ ਵਲੈਤੀ ਰਾਮ ਦੁਰਗਾ , ਪ੍ਰਾਪੇਗੰਡਾ ਸਕੱਤਰ ਰਾਜਿੰਦਰ ਸਿੰਘ ਸਰਹਾਲੀ ਅਤੇ ਵਿੱਤ ਸਕੱਤਰ ਅੱਛਰੂ ਰਾਮ ਗੁਪਤਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਾਡੀ ਟੀਮ ਮੇਡ ਇਨ ਇੰਡੀਆ ਨੂੰ ਪ੍ਰਫੁੱਲਤ ਕਰਨ ਲਈ ਚੀਨ ਤੋਂ ਆ ਰਹੇ ਸਾਇਕਲ ਪਾਰਟਸ ਦੀ ਆਮਦ ਨੂੰ ਰੋਕਾਂਗੇ , ਉਹਨਾਂ ਕਿਹਾ ਕਿ ਕੁਝ ਲੋਕਾਂ ਨੇ ਆਪਣੇ ਨਿਜ਼ੀ ਲਾਭ ਲਈ ਚੀਨ ਤੋਂ ਪੁਰਜ਼ੇ ਲਿਆਕੇ ਲੁਧਿਆਣੇ ਦੇ ਸਾਇਕਲ ਉਦਯੋਗ ਨੂੰ ਵੱਡੀ ਸੱਟ ਮਾਰੀ ਹੈ ,
ਭੋਗਲ ਟੀਮ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਸਨਅਤ ਨੂੰ ਨਵੀਨ ਤਕਨੀਕ ਅਪਣਾਉਣ ਵੱਲ ਲੈ ਕੇ ਜਾਣਗੇ ਅਤੇ ਉਹਨਾਂ ਲਈ ਸਸਤੇ ਕੱਚੇ ਮਾਲ ( ਰਾ-ਮਟੀਰੀਅਲ ) ਦਾ ਐਸੋਸਿਏਸ਼ਨ ਪੱਧਰ ਤੇ ਪ੍ਰਬੰਧ ਕਰਨਗੇ।
ਯੂਨਾਈਟਿਡ ਅਲਾਇੰਸ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਵਿਸ਼ਵਕਰਮਾਂ ਨੇ ਅਵਤਾਰ ਸਿੰਘ ਭੋਗਲ ਅਤੇ ਸਾਰੀ ਟੀਮ ਨੂੰ ਫ਼ੋਕਲ ਪੁਆਇੰਟ ਦੇ ਮੈਂਬਰਾਂ ਨਾਲ ਮਲਾਇਆ ਜਿਹਨਾਂ ਭੋਗਲ ਟੀਮ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਚਰਨਜੀਤ ਸਿੰਘ ਵਿਸ਼ਵਕਰਮਾਂ ਨੇ ਵੱਡੀ ਗਿਣਤੀ ਵਿੱਚ ਪੁਜੇ ਸਨਅਤਕਾਰਾਂ ਨੂੰ ਯਕੀਨ ਦੁਆਇਆ ਕਿ ਭੋਗਲ ਟੀਮ ਤੁਹਾਡੀਆਂ ਆਸ਼ਾਵਾਂ ਤੇ ਪੂਰੀ ਉਤਰੇਗੀ।