ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਅਤੇ ਏ.ਡੀ.ਸੀ. ਜਗਰਾਓ ਨੇ ਕੋਵਿਡ -19 ਟੀਕਾਕਰਨ ਕੈਂਪ ਦਾ ਕੀਤਾ ਉਦਘਾਟਨ
ਨਿਊਜ਼ ਪੰਜਾਬ
ਜਗਰਾਓ (ਲੁਧਿਆਣਾ) 1 ਸਤੰਬਰ: -ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਅਤੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਜਗਰਾਉਂ-ਕਮ-ਨੋਡਲ ਅਫਸਰ ਟੀਕਾਕਰਨ ਡਾ. ਨਯਨ ਨੇ ਬੁੱਧਵਾਰ ਨੂੰ ਮਹਾਰਿਸ਼ੀ ਵਾਲਮੀਕਿ ਮੰਦਿਰ ਜਗਰਾਉਂ ਵਿਖੇ ਕੋਵਿਡ-19 ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ।
ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਵੈਕਸੀਨ ਵਸਨੀਕਾਂ ਨੂੰ ਮਾਰੂ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰੇਗੀ ਅਤੇ ਜੇਕਰ ਫਿਰ ਵੀ ਕੋਈ ਸੰਕਰਮਣ ਦਾ ਸ਼ਿਕਾਰ ਹੋ ਜਾਵੇ ਤਾਂ ਇਹ ਵਾਇਰਸ ਵਧੇਰੇ ਜਾਨਲੇਵਾ ਨਹੀਂ ਹੋਵੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਜੀਵਨ ਬਚਾਉਣ ਵਾਲੀ ਵੈਕਸੀਨ ਇੱਕ ਹੈਲਮੇਟ ਵਾਂਗ ਹੈ ਜੋ ਬਾਈਕ ਸਵਾਰ ਨੂੰ ਕਿਸੇ ਵੀ ਸਿਰ ਦੀ ਸੱਟ ਤੋਂ ਬਚਾਉਂਦੀ ਹੈ, ਸੜਕ ਦੁਰਘਟਨਾਵਾਂ ਵਿੱਚ ਮੌਤਾਂ ਦਾ ਇੱਕ ਵੱਡਾ ਕਾਰਨ ਮੰਨਿਆ ਗਿਆ ਹੈ, ਇਸੇ ਤਰ੍ਹਾਂ ਇਹ ਟੀਕਾ ਮਰੀਜ਼ ਨੂੰ ਗੰਭੀਰ ਸਥਿਤੀ ਤੋਂ ਬਚਾਏਗਾ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਟੀਕੇ ਦੀਆਂ 200 ਖੁਰਾਕਾਂ ਦਿੱਤੀਆਂ ਗਈਆਂ।
ਇਸ ਦੌਰਾਨ ਡਾ ਨਯਨ ਨੇ ਕਿਹਾ ਕਿ ਡੀਈਓ ਸੈਕੰਡਰੀ ਦੀ ਰਿਪੋਰਟ ਦੇ ਅਨੁਸਾਰ, ਲੁਧਿਆਣਾ ਵਿਖੇ ਸਰਕਾਰੀ ਸਕੂਲਾਂ ਵਿੱਚ ਲਗਭਗ 8504 ਵਿਦਿਆਰਥੀ ਹਨ ਜੋ 18 ਤੋਂ ਉੱਪਰ ਹਨ ਜਿਨ੍ਹਾਂ ਵਿੱਚੋਂ ਸਿਰਫ 850 ਨੂੰ ਟੀਕਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਵਿੱਚ, 1555 ਵਿਦਿਆਰਥੀਆਂ ਵਿੱਚੋਂ 150 ਦੇ ਕਰੀਬ ਟੀਕੇ ਲਗਾਏ ਗਏ ਹਨ ਜੋ ਕਿ ਸੰਤੁਸ਼ਟੀਜਨਕ ਸਥਿਤੀ ਨਹੀਂ ਹੈ।
ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸੁਰਂੱਖਿਆ ਲਈ ਟੀਕੇ ਨੂੰ ਲਗਵਾਉਣ ਦੀ ਅਪੀਲ ਕੀਤੀ।

— ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ —