ਈ.ਐਸ.ਆਈ.ਸੀ. ਵੱਲੋਂ ਵਿਲੱਖਣ ਪਹਿਲ, ਬੀਮਾਧਾਰਕ ਕੋਵਿਡ ਪੋਜ਼ਟਿਵ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਘਰ ਜਾ ਕੇ ਸੌਂਪੇ ਰਾਹਤ ਪ੍ਰਵਾਨਗੀ ਪੱਤਰ

ਨਿਊਜ਼ ਪੰਜਾਬ 

ਲੁਧਿਆਣਾ, 27 ਜੁਲਾਈ – ਉਪ ਖੇਤਰੀ ਦਫ਼ਤਰ, ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ(ਇੰਚ.) ਸ੍ਰੀ ਸੁਨੀਲ ਕੁਮਾਰ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਗਮ ਵੱਲੋਂ ਵਿਲੱਖਣ ਪਹਿਲਕਦਮੀ ਕਰਦਿਆਂ ਕੋਵਿਡ-19 ਕਰਕੇ ਬੀਮਾਧਾਰਕ ਵਿਅਕਤੀ ਦੀ ਮੌਤ ‘ਤੇ ਆਸ਼ਰਿਤ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਰਾਹਤ ਪ੍ਰਵਾਨਗੀ ਪੱਤਰ ਸੌਪੇ ਗਏ।
ਕੋਵਿਡ-19 ਮਹਾਂਮਾਰੀ ਨੇ ਰਾਜ ਬੀਮਾ ਨਿਗਮ ਯੋਜਨਾ ਦੇ ਅਧੀਨ ਆਉਂਦੇ ਬੀਮਾ ਧਾਰਕਾਂ ਦੀ ਜ਼ਿੰਦਗੀ ਅਤੇ ਆਜੀਵਕਾ ਉੱਤੇ ਬਹੁਤ ਪ੍ਰਭਾਵ ਪਾਇਆ ਹੈ। ਮਹਾਂਮਾਰੀ ਅਰਸੇ ਦੌਰਾਨ ਕੋਵਿਡ-19 ਦੇ ਕਾਰਨ ਬੀਮਾਧਾਰਕ ਵਿਅਕਤੀਆਂ ਦੀ ਮੌਤ ਹੋਣ ਦੀ ਸਥਿਤੀ ਵਿਚ, ਕਰਮਚਾਰੀ ਰਾਜ ਬੀਮਾ ਨਿਗਮ, ਲੁਧਿਆਣਾ ਦੁਆਰਾ ਨਿਰਭਰ ਪਰਿਵਾਰ ਦੇ ਯੋਗ ਮੈਂਬਰਾਂ ਨੂੰ ਬੀਮਾਧਾਰਕ ਵਿਅਕਤੀ ਦੀ ਔਸਤ ਦਿਹਾੜੀ ਦੇ 90% ਦੀ ਸਮੇਂ-ਸਮੇਂ ‘ਤੇ ਅਦਾਇਗੀ ਪ੍ਰਦਾਨ ਕਰੇਗਾ। ਹੁਣ ਤੱਕ ਪ੍ਰਾਪਤ ਹੋਏ 15 ਮਾਮਲਿਆਂ ਵਿਚੋਂ 6 ਮਾਮਲੇ ਆਸ਼ਰਿਤਾਂ ਨੂੰ ਮਹੀਨਾਵਾਰ ਪੈਨਸ਼ਨ ਰਾਹਤ ਲਈ ਮਨਜ਼ੂਰ ਕੀਤੇ ਗਏ ਹਨ ਅਤੇ ਬਾਕੀ ਮਾਮਲਿਆਂ ਨੂੰ ਵੀ ਜਲਦ ਹੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ।
ਡਿਪਟੀ ਡਾਇਰੈਕਟਰ(ਇੰਚ.) ਸ੍ਰੀ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਈ.ਐਸ.ਆਈ.ਸੀ. ਅਧਿਕਾਰੀ ਬੀਮਾਧਾਰਕ ਸਵ: ਸ੍ਰੀ ਵਿਨੈ ਕੁਮਾਰ ਦੀ ਧਰਮ ਪਤਨੀ ਨੂੰ ਰਾਹਤ ਪ੍ਰਵਾਨਗੀ ਪੱਤਰ ਪ੍ਰਦਾਨ ਕੀਤਾ ਜੋਕਿ ਮੈਸ: ਟਵੈਂਟ ਫੌਰ ਸਿਕਿਓਰ ਸਰਵਿਸ ਪ੍ਰਾ: ਲਿਮਟਿਡ ਵਿੱਚ 03-04-2012 ਤੱਕ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਈ.ਐਸ.ਆਈ.ਸੀ. ਅਧਿਕਾਰੀ ਬੀਮਾਧਾਰਕ ਸਵ: ਸ੍ਰੀ ਮੰਗਤ ਰਾਮ ਦੀ ਧਰਮ ਪਤਨੀ ਨੂੰ ਵੀ ਰਾਹਤ ਪ੍ਰਵਾਨਗੀ ਪੱਤਰ ਪ੍ਰਦਾਨ ਕੀਤਾ ਜਿਹੜੇ ਕਿ ਮੈਸ: ਕੇ.ਕੇ.ਕੇ. ਮਿਲਜ਼ ਵਿੱਚ 02-11-2011 ਤੱਕ ਕੰਮ ਕਰ ਰਹੇ ਸਨ।
ਉਨ੍ਹਾਂ ਪਾਤਰਤਾ ਦੀਆਂ ਸ਼ਰਤਾਂ ਅਤੇ ਲਾਗੂ ਕਰਨ ਦੀ ਵਿਧੀ ਬਾਰੇ ਅੱਗੇ ਦੱਸਿਆ ਕਿ ਜਿਸ ਬੀਮਾਂਧਾਰਕ ਦੀ ਮੌਤ ਕੋਵਿਡ-19 ਦੇ ਕਾਰਨ ਹੋਈ ਹੈ, ਉਹ ਕਰਮਚਾਰੀ ਰਾਜ ਬੀਮਾ ਨਿਗਮ ਦੇ ਆਨਲਾਈਨ ਪੋਰਟਲ ‘ਤੇ ਕੋਵਿਡ-19 ਦੇ ਪੁਸ਼ਟੀ ਤੋਂ 3 ਮਹੀਨੇ ਪਹਿਲਾਂ ਪੰਜੀਕ੍ਰਿਤ ਕੀਤਾ ਹੋਵੇ। ਮ੍ਰਿਤਕ ਬੀਮਾਧਾਰਕ ਦੇ ਕੋਵਿਡ-19 ਦੇ ਪੁਸ਼ਟੀ ਦੇ ਦਿਨ ਉਸਦਾ ਰੋਜ਼ਗਾਰ ਵਿੱਚ ਹੋਣਾ ਜਰੂਰੀ ਹੈ ਅਤੇ ਪੁਸ਼ਟੀ ਹੋਣ ਦੇ ਪਿਛਲੇ ਇੱਕ ਸਾਲ ਦੇ ਦੌਰਾਨ 70 ਦਿਨਾਂ ਦਾ ਅੰਸ਼ਦਾਨ ਪ੍ਰਾਪਤ ਹੋਣਾ ਜਾਂ ਭੁਗਤਾਨ ਯੋਗ ਹੋਣਾ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਬੀਮਾਂਧਾਰਕ ਪ੍ਰਸੂਤੀ ਹਿੱਤਲਾਭ, ਵਿਸਤਾਰਿਤ ਬੀਮਾਰੀ ਹਿਤਲਾਭ ਜਾਂ ਅਸਥਾਈ ਅਪੰਗਤਾ ਹਿਤਲਾਭ  ਦਾ ਲਾਭ ਲੈ ਰਹੇ ਸੀ, ਉਹਨਾਂ ਦੀ ਕੋਵਿਡ ਕਾਰਨ ਮੌਤ ਦੀ ਸਥਿਤੀ ਵਿੱਚ 70 ਦਿਨ ਦੇ ਅੰਸ਼ਦਾਨ ਦੀ ਸ਼ਰਤ ਪੂਰੀ ਨਾ ਹੌਣ ਤੇ ਪ੍ਰਸੂਤੀ ਹਿਤਲਾਭ, ਵਿਸਤਾਰਿਤ ਬੀਮਾਰੀ ਹਿਤਲਾਭ ਜਾਂ ਅਸਥਾਈ ਅਪੰਗਤਾ ਹਿਤਲਾਭ ਦੇ ਲਾਭ ਦੇ ਦਿਨਾਂ ਦੀ ਇੱਕ ਸਾਲ ਪਹਿਲਾਂ ਤੱਕ ਦੀ ਗਣਨਾ ਇਸ ਯੋਜਨਾ ਵਿੱਚ ਰਾਹਤ ਪਹੁੰਚਾਉਣ ਲਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਯੋਜਨਾ ਦੇ ਅਧੀਨ ਰਾਹਤ ਦਾ ਦਾਵਾ ਕਰਨ ਵਾਲੇ ਦਾਵਾ ਕਰਤਾ ਨੂੰ ਯੋਜਨਾ ਦੇ ਅਧੀਨ ਨਿਰਧਾਰਿਤ ਪ੍ਰੋਫਾਰਮੇ ‘ਤੇੇ ਕੋਵਿਡ ਪੋਜ਼ਟਿਵ ਰਿਪੋਰਟ ਅਤੇ ਮੌਤ ਦੇ ਸਰਟੀਫਿਕੇਟ ਦੇ ਨਾਲ ਨਜ਼ਦੀਕੀ ਸ਼ਾਖਾ ਦਫ਼ਤਰ ਵਿੱਚ ਦਾਅਵਾ ਪੇਸ਼ ਕਰਨਾ ਹੋਵੇਗਾ। ਨਿਰਭਰ ਮੈਂਬਰ ਦੀ ਉਮਰ ਅਤੇ ਪਹਿਚਾਣ ਲਈ ਯੋਗ ਅਧਿਕਾਰੀ ਦੁਆਰਾ ਜਾਰੀ ਜਨਮ ਪ੍ਰਮਾਣ ਪੱਤਰ ਅਤੇ ਆਧਾਰ ਮੰਨਣਯੋਗ ਹੋਵੇਗਾ। ਮ੍ਰਿਤਕ ਬੀਮਾਧਾਰਕ ਦੀ ਪਤਨੀ ਹਰੇਕ ਸਾਲ 120 ਰੁਪਏ ਜਮਾਂ ਕਰ ਕੇ ਕਰਮਚਾਰੀ ਰਾਜ਼ ਬੀਮਾ ਨਿਗਮ ਦੇ ਸੰਸਥਾਨਾਂ ਵਿੱਚ ਚਿਕਿਤਸਾ ਸੰਭਾਲ ਦੇ ਲਈ ਹੱਕਦਾਰ ਹੋਵੇਗੀ।
ਇਸ ਤੋਂ ਇਲਾਵਾ ਈ.ਐਸ.ਆਈ. ਐਕਟ, 1948 ਦੇ ਅੰਤਰਗਤ ਵਿਆਪਤ ਕਰਮਚਾਰੀ ਦੀ ਮੰਦਭਾਗੀ ਮੌਤ ਦੀ ਸਥਿਤੀ ਵਿੱਚ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਜਾਂ ਜਿਸ ਨੇ ਅਸਲ ਵਿੱਚ ਬੀਮਾਧਾਰਕ ਦਾ ਸਸਕਾਰ ਕਰਨ ਵਾਲੇ ਵਿਅਕਤੀ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ ਦਾ ਭੁਗਤਾਨ ਵੀ ਕੀਤਾ ਜਾਂਦਾਂ ਹੈ।
ਸ੍ਰੀ ਯਾਦਵ ਨੇ ਸਾਰੇ ਯੋਗ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਇਸ ਯੋਜਨਾ ਦਾ ਦਾ ਜਲਦ ਤੋਂ ਜਲਦ  ਲਾਭ ਲੈਣ ਲਈ ਦਾਆਵਾ ਪੇਸ਼ ਕਰਨ। ਯੋਜਨਾ ਦਾ ਲਾਭ ਲੈਣ ਲਈ ਜਰੂਰੀ ਹਦਾਇਤਾਂ ਅਤੇ ਫਾਰਮ ਈ.ਐਸ.ਆਈ.ਸੀ. ਦੀ ਵੈਬਸਾਈਟ ‘ਤੇ ਉਪਲੱਬਧ ਹਨ ਜਾਂ ਵਧੇਰੇ ਜਾਣਕਾਰੀ ਲਈ ਸ਼ਾਖਾ ਦਫ਼ਤਰਾਂ ਅਤੇ ਉਪ ਖੇਤਰੀ ਦਫ਼ਤਰ ਦੇ ਫੋਨ ਨੰਬਰ, ਜਿਸ ਵਿੱਚ ਸ਼੍ਰੀ ਸਤਿੰਦਰ ਸਿੰਘ ਉਪ ਖੇਤਰੀ ਦਫ਼ਤਰ, ਕਰਮਚਾਰੀ ਰਾਜ ਬੀਮਾ ਨਿਗਮ, ਫੋਕਲ ਪੁਆਇੰਟ ਲੁਧਿਆਣਾ-94172-64693, ਸ਼੍ਰੀ ਅਨਿਲ ਕੁਮਾਰ ਕਥੂਰੀਆ, ਸ਼ਾਖਾ ਪ੍ਰਬੰਧਕ, ਫੋਕਲ ਪਵਾਇਂਟ ਲੁਧਿਆਣਾ-99885-06595, ਸ਼੍ਰੀ ਜਸਵੰਤ ਸਿੰਘ, ਸ਼ਾਖਾ ਪ੍ਰਬੰਧਕ, ਗਿਆਸਪੁਰਾ ਲੁਧਿਆਣਾ 96463-00463 ਸ਼੍ਰੀ ਰਵਿੰਦਰ ਰਾਵਤ, ਸ਼ਾਖਾ ਪ੍ਰਬੰਧਕ, ਗਿਲ ਰੋਡ ਲੁਧਿਆਣਾ-78370-30600 ਸ਼੍ਰੀ ਅਮੀ ਲਾਲ, ਸ਼ਾਖਾ ਪ੍ਰਬੰਧਕ, ਰਾਹੋਂ ਰੋਡ ਲੁਧਿਆਣਾ-80549-31280 ਸ਼੍ਰੀਮਤੀ ਰੰਜਨਾ ਗੋਸਵਾਮੀ, ਸ਼ਾਖਾ ਪ੍ਰਬੰਧਕ, ਕੋਹਾੜਾ, ਲੁਧਿਆਣਾ-98149-99745 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।