ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ ਧਿਆਨ ਦੇਣ – ਨੈਗਟਿਵ ਰਿਪੋਰਟ ਤੋਂ ਬਾਅਦ ਲਾਪ੍ਰਵਾਹ ਨਾ ਹੋਵੋ – 3-6 ਮਹੀਨਿਆਂ ਬਾਅਦ ਪੋਸਟ ਕੋਵਿਡ ਲੱਛਣ ਉੱਭਰ ਸਕਦੇ ਹਨ-ਡਾਕਟਰਾਂ ਨੇ ਕਿਹਾ ਘਬਰਾਉਣ ਦੀ ਲੋੜ ਨਹੀਂ ਸਿਹਤ ਦੀ ਜਾਂਚ ਕਰਵਾਓ – ਪੜ੍ਹੋ ਸਾਰੀ ਰਿਪੋਰਟ-ਵੇਖੋ ਵੀਡੀਓ Post-COVID as explained by Dr. Nikhil Narayan Bante:
ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਕੋਵਿਡ 19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਲਈ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਨੈਗਟਿਵ ਰਿਪੋਰਟ ਤੋਂ ਬਾਅਦ ਮਰੀਜ਼ਾਂ ਨੂੰ ਤੰਦਰੁਸਤ ਰਹਿਣ ਲਈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਬਾਰੇ ਚਾਨਣਾ ਪਾਇਆ ਗਿਆ ਹੈ l ਖਬਰ ਦੇ ਹੇਠਾਂ ਮਾਹਿਰ ਡਾਕਟਰਾਂ ਦੀ ਗਲਬਾਤ ਦੀ ਵੀਡੀਓ ਵੀ ਵੇਖੀ ਜਾ ਸਕਦੀ ਹੈ l ਡਾ.ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ
ਕੀ ਕੋਵਿਡ -19 ਵਿਰੁੱਧ ਲੜਾਈ ਅਸਲ ਵਿੱਚ ਇੱਕ ਵਾਰ ਨੈਗੇਟਿਵ ਰਿਪੋਰਟ ਆਉਣ ‘ਤੇ ਖ਼ਤਮ ਹੋ ਜਾਂਦੀ ਹੈ? ਕਿਹੜੀਆਂ ਮੁੱਢਲੀਆਂ ਚੇਤਾਵਨੀਆਂ ‘ਤੇ ਧਿਆਨ ਦੇਣਾ ਚਾਹੀਦਾ ਹੈ ? ਕਿਸ ਤਰ੍ਹਾਂ ਦਾ ਭੋਜਨ ਜਾਂ ਪੋਸ਼ਣ ਲੈਣਾ ਚਾਹੀਦਾ ਹੈ ? ਪੀਆਈਬੀ ਦੇ ਵੈਬਿਨਾਰ ਨੇ ਅੱਜ (15 ਜੂਨ, 2021) ਨੂੰ ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਪੋਸ਼ਣ ਮਾਹਰ ਈਸ਼ੀ ਖੋਸਲਾ ਅਤੇ ਸਾਹ ਰੋਗ ਮਾਹਰ ਡਾ. ਨਿਖਿਲ ਨਰਾਇਣ ਬਾਂਤੇ ਨੇ ਪੋਸਟ-ਕੋਵਿਡ ਲੱਛਣਾਂ, ਇਸ ਨਾਲ ਨਜਿੱਠਣ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਪੌਸ਼ਟਿਕ ਭੋਜਨ ਕਿਸ ਤਰ੍ਹਾਂ ਕੋਵਿਡ ਨਾਲ ਲੜਨ ਅਤੇ ਕੋਵਿਡ ਤੋਂ ਰਿਕਵਰੀ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ।
ਫ਼ੇਫ਼ੜਿਆਂ ਦੀਆਂ ਬਿਮਾਰੀਆਂ ਅਤੇ ਟੀਬੀ ਦੇ ਮਾਹਰ ਡਾ: ਨਿਖਿਲ ਨਾਰਾਇਣ ਬਾਂਤੇ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਕੋਵਿਡ ਤੋਂ ਸਿਹਤਯਾਬ ਹੋਏ ਮਰੀਜ ਮਹਾਮਾਰੀ ਦੀ ਦੂਜੀ ਲਹਿਰ ਵਿੱਚ ਪੋਸਟ-ਕੋਵਿਡ -19 ਸਿੰਡਰੋਮ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ, “ਲਗਭਗ 50% -70% ਮਰੀਜ਼ ਕੋਵਿਡ -19 ਤੋਂ ਠੀਕ ਹੋਣ ਤੋਂ 3-6 ਮਹੀਨਿਆਂ ਤੱਕ ਦੇ ਮਾਮੂਲੀ ਜਾਂ ਇੱਥੋਂ ਤੱਕ ਕਿ ਵੱਡੇ ਲੱਛਣਾਂ ਦਾ ਅਨੁਭਵ ਕਰ ਸਕਦੇ ਹਨ ਅਤੇ ਉਨ੍ਹਾਂ ਮਰੀਜ਼ਾਂ ਵਿੱਚ ਵਧੇਰੇ ਦੇਖਿਆ ਜਾਂਦਾ ਹੈ ਜਿਨ੍ਹਾਂ ਨੂੰ ਸੰਕਰਣ ਦਾ ਦਰਮਿਆਨੀ ਜਾਂ ਗੰਭੀਰ ਰੂਪ ਸੀ।”
ਡਾ: ਨਿਖਿਲ ਨਰਾਇਣ ਬਾਂਤੇ ਵਲੋਂ ਦੱਸੇ ਅਨੁਸਾਰ ਪੋਸਟ-ਕੋਵਿਡ ਵਿਸ਼ੇ ‘ਤੇ ਵੈਬਿਨਾਰ ਦੇ ਕੁਝ ਅੰਸ਼:
ਪੋਸਟ ਕੋਵਿਡ -19 ਸਿੰਡਰੋਮ ਕੀ ਹੈ ?
ਕੋਵਿਡ ਦੇ ਜ਼ਿਆਦਾਤਰ ਮਰੀਜ਼ 2-4 ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਹਾਲਾਂਕਿ, ਕੁਝ ਮਰੀਜ਼ਾਂ ਵਿੱਚ, ਕੋਵਿਡ ਦੇ ਲੱਛਣ ਚਾਰ ਹਫ਼ਤਿਆਂ ਤੋਂ ਵੀ ਵੱਧ ਰਹਿੰਦੇ ਹਨ – ਅਜਿਹੀ ਸਥਿਤੀ ਐਕਿਊਟ ਪੋਸਟ ਕੋਵਿਡ ਸਿੰਡਰੋਮ ਵਜੋਂ ਜਾਣੀ ਜਾਂਦੀ ਹੈ। ਜੇ ਲੱਛਣ 12 ਮਹੀਨਿਆਂ ਬਾਅਦ ਵੀ ਰਹਿੰਦੇ ਹਨ, ਤਾਂ ਇਸ ਨੂੰ ਪੋਸਟ ਕੋਵਿਡ ਸਿੰਡਰੋਮ ਵਜੋਂ ਜਾਣਿਆ ਜਾਂਦਾ ਹੈ।
ਕੋਵਿਡ -19 ਦੇ ਬਾਅਦ ਦੇ ਆਮ ਲੱਛਣ:
1. ਕਮਜ਼ੋਰੀ / ਥਕਾਵਟ
2. ਸਾਹ ਲੈਣ ਵਿੱਚ ਮੁਸ਼ਕਲ
3. ਤੇਜ਼ ਜਾਂ ਗ਼ੈਰ-ਤਰਤੀਬਵਾਰ ਦਿਲ ਦੀ ਧੜਕਣ
4. ਜ਼ਿਆਦਾ ਪਸੀਨਾ
5. ਜੋੜਾਂ ਅਤੇ ਮਾਸਪੇਸ਼ੀਆਂ ਦਾ ਦਰਦ
6. ਸੁਆਦ ਅਤੇ ਗੰਧ ਸਮਰੱਥਾ ਨੂੰ ਨੁਕਸਾਨ
7. ਸੌਣ ਵਿੱਚ ਪਰੇਸ਼ਾਨੀ
ਕੋਵਿਡ ਤੋਂ ਬਾਅਦ ਮਨੋਵਿਗਿਆਨਕ ਲੱਛਣ:
1. ਡਿਪ੍ਰੈਸ਼ਨ
2. ਚਿੰਤਾ
ਕੋਵਿਡ -19 ਦੇ ਬਾਅਦ ਦੇ ਲੱਛਣਾਂ ਦੇ ਪਿੱਛੇ ਕਾਰਨ?
ਕੋਵਿਡ -19 ਦੇ ਬਾਅਦ ਦੇ ਲੱਛਣਾਂ ਦੇ ਦੋ ਵੱਡੇ ਕਾਰਨ ਹਨ:
1) ਵਿਸ਼ਾਣੂ ਸਬੰਧੀ: – ਕੋਰੋਨਾ ਵਾਇਰਸ ਨਾ ਸਿਰਫ ਸਾਡੇ ਫੇਫੜਿਆਂ ਨੂੰ ਪ੍ਰਭਾਵਤ ਕਰਦਾ ਹੈ, ਬਲਕਿ ਜਿਗਰ, ਦਿਮਾਗ ਅਤੇ ਗੁਰਦੇ ਸਮੇਤ ਸਾਰੇ ਅੰਗਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਲਈ, ਸਾਡੇ ਸਰੀਰ ਨੂੰ ਲਾਗ ਤੋਂ ਠੀਕ ਹੋਣ ਲਈ ਸਮਾਂ ਲੱਗਦਾ ਹੈ।
2) ਰੋਗ-ਪ੍ਰਤੀਰੋਧਕਤਾ ਸੰਬੰਧੀ: – ਵਾਇਰਸ ਦੇ ਕਾਰਨ ਸਾਡੀ ਰੋਗ-ਪ੍ਰਤੀਰੋਧਕਤਾ ਪ੍ਰਣਾਲੀ ਹਾਈਪਰ ਐਕਟਿਵ ਹੋ ਜਾਂਦੀ ਹੈ। ਸਰੀਰ ਅਤੇ ਵਾਇਰਸ ਦਰਮਿਆਨ ਲੜਾਈ ਵਿੱਚ, ਕਈ ਰਸਾਇਣ ਨਿਕਲਦੇ ਹਨ ਜੋ ਸਾਡੇ ਅੰਗਾਂ ਵਿੱਚ ਇੰਫਲਾਮੇਸ਼ਨ ਦਾ ਕਾਰਨ ਬਣਦੇ ਹਨ। ਕੁਝ ਮਰੀਜ਼ਾਂ ਵਿੱਚ, ਇੰਫਲਾਮੇਸ਼ਨ ਲੰਬੇ ਸਮੇਂ ਲਈ ਜਾਰੀ ਰਹਿੰਦੀ ਹੈ।
ਕੁਝ ਆਮ ਪੋਸਟ-ਕੋਵਿਡ ਸਿੰਡਰੋਮ
5% ਤੋਂ ਵੀ ਘੱਟ ਮਰੀਜ਼ਾਂ ਵਿੱਚ –
ਥ੍ਰੋਮੋਬੋਐਮਬੋਲਿਜ਼ਮ-ਕੋਵਿਡ -19 ਤੋਂ ਬਾਅਦ ਦੀ ਸਭ ਤੋਂ ਜ਼ਿਆਦਾ ਡਰ ਵਾਲੀ ਸਥਿਤੀ ਹੈ। ਇਸ ਵਿੱਚ ਖੂਨ ਦੇ ਥੱਕਿਆਂ ਨਾਲ ਖ਼ੂਨ ਦੀਆਂ ਨਾੜੀਆਂ ਦੀ ਰੁਕਾਵਟ ਪੈਦਾ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿੱਥੇ ਰੁਕਾਵਟ ਕਿੱਥੇ ਪੈਦਾ ਹੁੰਦੀ ਹੈ। ਹਾਲਾਂਕਿ, ਕੋਵਿਡ -19 ਤੋਂ ਠੀਕ ਹੋਣ ਵਾਲੇ 5% ਤੋਂ ਵੀ ਘੱਟ ਮਰੀਜ਼ਾਂ ਵਿੱਚ ਥ੍ਰੋਮੋਬੋਐਮਬੋਲਿਜ਼ਮ ਦੇਖਿਆ ਜਾ ਰਿਹਾ ਹੈ।
ਪਲਮਨਰੀ ਐਬੋਲਿਜ਼ਮ- ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਫੇਫੜਿਆਂ ਵਿੱਚ ਖੂਨ ਦੇ ਜੰਮ ਜਾਣ ਦੇ ਲੱਛਣ ਦਿਖਾਈ ਦਿੰਦੇ ਹਨ। ਲੱਛਣਾਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਅਤੇ ਬਲੱਡ ਪ੍ਰੈਸ਼ਰ ਵਿੱਚ ਗਿਰਾਵਟ ਸ਼ਾਮਲ ਹਨ। ਅਜਿਹੇ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣ ਅਤੇ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ।
ਉੱਚ ਡੀ-ਡਾਈਮਰ ਪੱਧਰ:
ਬਹੁਤ ਗੰਭੀਰ ਤੋਂ ਗੰਭੀਰ ਮਰੀਜ਼ਾਂ ਅਤੇ ਉੱਚ ਡੀ-ਡਾਈਮਰ ਪੱਧਰ ਵਾਲਿਆਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੇ ਨਾਲ-ਨਾਲ ਕੋਵਿਡ -19 ਦੇ ਬਾਅਦ ਦੀ ਮਿਆਦ ਵਿੱਚ 2-4 ਹਫ਼ਤਿਆਂ ਲਈ ਇਲਾਜ ਵਿੱਚ ਐਂਟੀ-ਕੋਗੂਲੈਂਟਾਂ ਦੀ ਜ਼ਰੂਰਤ ਹੋ ਸਕਦੀ ਹੈ। ਪਰ ਐਂਟੀ-ਕੋਗੂਲੈਂਟਸ ਨੂੰ ਡਾਕਟਰ ਦੇ ਹਵਾਲੇ ‘ਤੇ ਅਤੇ ਧਿਆਨ ਨਾਲ ਲਿਆ ਜਾਣਾ ਚਾਹੀਦਾ ਹੈ।
ਗੰਭੀਰ ਖੰਘ:
ਕੋਵਿਡ -19 ਤੋਂ ਬਾਅਦ ਦੀ ਇੱਕ ਹੋਰ ਵੱਡੀ ਲਾਗ ਗੰਭੀਰ ਖੰਘ ਜਾਂ ਪੋਸਟ ਇਨਫੈਕਸ਼ਨ ਖੰਘ ਹੈ। ਖੁਸ਼ਕ ਖੰਘ ਸਾਡੇ ਸਾਹ ਮਾਰਗ ਵਿੱਚ ਲਾਗ ਅਤੇ ਨਤੀਜੇ ਵਜੋਂ ਇੰਫਲਾਮੇਸ਼ਨ ਕਾਰਨ ਰਿਕਵਰੀ ਤੋਂ ਬਾਅਦ ਵੀ ਬਰਕਰਾਰ ਰਹਿ ਸਕਦੀ ਹੈ। ਜਦੋਂ ਠੀਕ ਹੋਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਫੇਫੜਿਆਂ ਦੀ ਤੰਗੀ ਕਾਰਨ ਖੰਘ ਵੀ ਕਾਇਮ ਰਹਿੰਦੀ ਹੈ। ਖੁਸ਼ਕ ਖੰਘ ਦਾ ਅਨੁਭਵ ਕਰ ਰਹੇ ਮਰੀਜ਼ਾਂ ਲਈ ਡੂੰਘੇ ਸਾਹ ਲੈਣ ਦੀਆਂ ਕਸਰਤਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਖੰਘ ਸਬੰਧੀ ਥਕਾਵਟ:
ਕੋਵਿਡ ਤੋਂ ਬਾਅਦ ਮਰੀਜ਼ ਅਕਸਰ ਖੰਘ ਬਾਰੇ ਸ਼ਿਕਾਇਤ ਕਰਦੇ ਹਨ। ਉਹ ਗੰਭੀਰ ਖੰਘ ਦੇ ਕਾਰਨ ਛਾਤੀ ਦੇ ਹੇਠਲੇ ਪਾਸੇ ਵੱਲ ਪੱਸਲੀਆਂ ਵਿੱਚ ਦਰਦ ਮਹਿਸੂਸ ਕਰ ਸਕਦੇ ਹਨ। ਇਸ ਸਥਿਤੀ ਦਾ ਮੁਲਾਂਕਣ ਕਰਨਾ ਵੀ ਮਹੱਤਵਪੂਰਨ ਹੈ। ਕੋਸਟੋਕੋਨਡਰਾਈਟਸ ਜਾਂ ਪੱਸਲੀਆਂ ਵਿੱਚ ਦਰਦ ਕੋਵਿਡ ਦੇ ਦੌਰਾਨ ਇੰਫਲਾਮੇਸ਼ਨ ਕਾਰਨ ਰਿਕਵਰੀ ਤੋਂ ਬਾਅਦ ਹੋ ਸਕਦਾ ਹੈ।
ਪਲਮਨਰੀ ਫਾਈਬਰੋਸਿਸ:
ਕੋਵਿਡ ਤੋਂ ਬਾਅਦ ਫੇਫੜੇ ਠੀਕ ਹੋਣ ਉਪਰੰਤ ਦਾਗ ਰੋਗ (ਸਕਾਰਿੰਗ) ਕਰਕੇ ਇੱਕ ਹੋਰ ਸਥਿਤੀ ਪੈਦਾ ਹੁੰਦੀ ਹੈ। 90% ਮਰੀਜ਼ਾਂ ਵਿੱਚ ਦਾਗ-ਰੋਗ ਕਲੀਨਿਕਲ ਰੂਪ ਵਿੱਚ ਮਹੱਤਵਪੂਰਨ ਨਹੀਂ ਹੁੰਦਾ। ਹਾਲਾਂਕਿ, 10% ਮਰੀਜ਼ਾਂ ਨੂੰ ਲੰਬੇ ਸਮੇਂ ਲਈ ਪੂਰਕ ਆਕਸੀਜਨ ਦੀ ਜ਼ਰੂਰਤ ਹੋ ਸਕਦੀ ਹੈ। “ਇਹ ਬਹੁਤ ਜ਼ਿਆਦਾ ਸੰਭਾਵਤ ਤੌਰ ‘ਤੇ ਕੋਵਿਡ -19 ਦੇ ਉਨ੍ਹਾਂ ਮਰੀਜ਼ਾਂ ਵਿੱਚ ਹੁੰਦਾ ਹੈ, ਜਿਨ੍ਹਾਂ ਦੇ ਫੇਫੜੇ 70% ਤੋਂ ਵੱਧ ਖਰਾਬ ਹੋ ਗਏ ਹਨ। ਇੱਥੋਂ ਤੱਕ ਕਿ ਅਜਿਹੇ ਮਰੀਜ਼ਾਂ ਵਿੱਚ, ਫੇਫੜਿਆਂ ਦੀ ਫਾਈਬਰੋਸਿਸ ਸਿਰਫ ਉਨ੍ਹਾਂ ਵਿੱਚੋਂ 1% ਵਿੱਚ ਪਾਈ ਜਾਂਦੀ ਹੈ।
ਸਾਹ ਰੋਗ ਮਾਹਰ ਨੇ ਸੁਝਾਅ ਦਿੱਤਾ ਕਿ ਉਹ ਲੋਕ ਦਰਮਿਆਨੇ ਤੌਰ ‘ਤੇ ਕੋਵਿਡ -19 ਤੋਂ ਪੀੜਤ ਸੀ ਅਤੇ ਆਕਸੀਜਨ ਥੈਰੇਪੀ ‘ਤੇ ਸਨ, ਠੀਕ ਹੋਣ ਦੇ ਇੱਕ ਮਹੀਨੇ ਬਾਅਦ ਫੇਫੜੇ ਦੀ ਕਾਰਜਸ਼ੈਲੀ ਦੀ ਜਾਂਚ ਕਰਵਾ ਸਕਦੇ ਹਨ। ਇਹ ਸਮਝਣ ਲਈ ਕਿ ਕੀ ਫੇਫੜਿਆਂ ਦੀ ਸਮਰੱਥਾ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ ਅਤੇ ਆਕਸੀਜਨ ਕੱਢਣ ਦੀ ਸਮਰੱਥਾ ਪੂਰੀ ਤਰ੍ਹਾਂ ਪਿਛਲੇ ਪੱਧਰਾਂ ‘ਤੇ ਬਹਾਲ ਹੋ ਗਈ ਹੈ, ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ -19 ਤੋਂ ਠੀਕ ਹੋ ਰਹੇ ਬਹੁਤ ਸਾਰੇ ਮਰੀਜ਼ਾਂ ਨੂੰ ਛਾਤੀ ਵਿੱਚ ਦਰਦ ਹੁੰਦਾ ਹੈ ਅਤੇ ਡਰ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਪਰ, ਦਿਲ ਦੇ ਦੌਰੇ ਸਿਰਫ 3% ਮਰੀਜ਼ਾਂ ਵਿੱਚ ਦੇਖੇ ਗਏ ਹਨ।
ਪੋਸਟ-ਕੋਵਿਡ ਪੋਸ਼ਣ ਪ੍ਰਬੰਧਨ:
ਕਲੀਨਿਕਲ ਪੋਸ਼ਣ ਮਾਹਰ ਈਸ਼ਾ ਖੋਸਲਾ ਨੇ ਦੱਸਿਆ ਕਿ ਕੋਵਿਡ -19 ਕਾਰਨ ਮਰਨ ਵਾਲੇ 94% ਲੋਕ ਸਹਿ-ਰੋਗ ਕਾਰਨ ਦਮ ਤੋੜ ਗਏ ਸਨ, ਜੋ ਕਿ ਇੰਫਲਾਮੇਸ਼ਨ ਹੁੰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਲਈ, ਸਾਡੀ ਖੁਰਾਕ ਇੰਫਲਾਮੇਸ਼ਨ ਵਿਰੋਧੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਸਹੀ ਖਾਣਾ ਚਾਹੀਦਾ ਹੈ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਅਤੇ ਸਾਡੀ ਪ੍ਰਤੀਰੋਧਕਤਾ ਪ੍ਰਣਾਲੀ ਨੂੰ ਕਾਇਮ ਰੱਖਣਾ ਚਾਹੀਦਾ ਹੈ।
ਖੁਰਾਕ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ:
ਈਸ਼ੀ ਖੋਸਲਾ ਨੇ ਕਿਹਾ ਕਿ ਪ੍ਰੋਟੀਨ ਸਾਡੀ ਖੁਰਾਕ ਵਿੱਚ ਕੇਂਦ੍ਰਿਤ ਢੰਗ ਨਾਲ ਅਤੇ ਘੱਟੋ ਘੱਟ ਦੋ ਖਾਣਿਆਂ ਵਿੱਚ ਮੌਜੂਦ ਹੋਣਾ ਚਾਹੀਦਾ ਹੈ। ਅੱਗੇ, ਸਾਨੂੰ ਸਬਜ਼ੀਆਂ ਨੂੰ ਪ੍ਰੋਟੀਨ ਨਾਲ ਜੋੜਨਾ ਚਾਹੀਦਾ ਹੈ, ਜਿਸ ਨਾਲ ਭੋਜਨ ਸੰਤੁਲਿਤ ਢੰਗ ਨਾਲ ਹਜ਼ਮ ਹੋ ਜਾਵੇਗਾ।
ਪੋਸ਼ਣ ਪੂਰਕ:
ਕਲੀਨਿਕਲ ਪੋਸ਼ਣ ਮਾਹਰ ਨੇ ਪੌਸ਼ਟਿਕ ਪੂਰਕਾਂ ਦੀ ਵਰਤੋਂ ਬਾਰੇ ਸਾਵਧਾਨ ਕੀਤਾ ਅਤੇ ਇਸ ਨੂੰ ਧਿਆਨ ਨਾਲ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਸਲਾਹ ਦਿੱਤੀ, “ਜ਼ਿੰਕ, ਵਿਟਾਮਿਨ ਸੀ ਅਤੇ ਵਿਟਾਮਿਨ ਡੀ, ਵਿਟਾਮਿਨ ਬੀ ਕੰਪਲੈਕਸ ਨੇ ਇਨ੍ਹਾਂ ਸਮਿਆਂ ਵਿੱਚ ਬਹੁਤ ਜ਼ਿਆਦਾ ਮਹੱਤਵ ਪ੍ਰਾਪਤ ਕੀਤਾ ਹੈ। ਇਨ੍ਹਾਂ ਨੂੰ ਸਹੀ ਤਰੀਕੇ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਜ਼ਿਆਦਾ ਨਹੀਂ ਲਿਆ ਜਾਣਾ ਚਾਹੀਦਾ।” ਇਹ ਪੂਰਕ ਤੱਤ ਸਰੀਰ ਦੇ ਪੁਨਰ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ।”
ਸੁਰੱਖਿਅਤ ਭੋਜਨ:
ਇਹ ਭੋਜਨ ਸਰੀਰ ਦੀ ਰੱਖਿਆ ਵਿਧੀ ਵਿੱਚ ਸਹਾਇਤਾ ਕਰਦੇ ਹਨ ਅਤੇ ਫਾਈਟੋ ਪੋਸ਼ਕ ਤੱਤ ਅਤੇ ਤੰਤੂ ਰੱਖਦੇ ਹਨ, ਜੋ ਸਰੀਰ ਦੀ ਮੁੜ-ਬਹਾਲੀ ਲਈ ਮਹੱਤਵਪੂਰਣ ਹਨ। ਇਸ ਲਈ, ਸੁਰੱਖਿਆ ਵਾਲੇ ਭੋਜਨ ਨੂੰ ਵੀ ਕਈ ਢੰਗਾਂ ਨਾਲ ਲੈਣਾ ਚਾਹੀਦਾ ਹੈ। ਸਾਡੀਆਂ ਅੰਤੜੀਆਂ ਵਿੱਚ ਜੀਵਿਤ ਜੀਵ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਅਤੇ ਸਿਹਤਯਾਬੀ ਨੂੰ ਨਿਰਧਾਰਤ ਕਰਦੇ ਹਨ। ਜੇ ਉਨ੍ਹਾਂ ਰੋਗਾਣੂਆਂ ਨੂੰ ਕੋਈ ਨੁਕਸਾਨ ਹੋਇਆ ਹੈ, ਤਾਂ ਉਨ੍ਹਾਂ ਦਾ ਭੋਜਨ ਜੋ ਰੇਸ਼ੇਦਾਰ ਹੁੰਦਾ ਹੈ, ਸਰੀਰ ਨੂੰ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਰੋਗਾਣੂ ਵਧ ਸਕਣ।
ਫਾਈਟੋ ਪੋਸ਼ਕ ਤੱਤ, ਜੋ ਕਿ ਵੱਖ-ਵੱਖ ਰੰਗਾਂ ਵਿੱਚ ਆਉਂਦੇ ਹਨ ਅਤੇ ਸਤਰੰਗੀ ਖੁਰਾਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ, ਵਿੱਚ ਇਸ ਬਾਰੇ ਜਾਣਕਾਰੀ ਹੁੰਦੀ ਹੈ ਕਿ ਕਿਹੜਾ ਜੀਨ ਕੰਮ ਕਰਨਾ ਹੈ, ਕਿਹੜੇ ਸੈੱਲਾਂ ਨੂੰ ਸਰਗਰਮ ਕਰਨਾ ਹੈ ਅਤੇ ਕਿਹੜੇ ਨੂੰ ਦਬਾਉਣਾ ਹੈ। ਇਹ ਵਿਟਾਮਿਨ ਅਤੇ ਖਣਿਜਾਂ ਨਾਲੋਂ ਵਧੇਰੇ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਈਸ਼ੀ ਖੋਸਲਾ ਨੇ ਸਲਾਹ ਦਿੱਤੀ, “ਇਸ ਲਈ, ਰੰਗੀਨ ਭੋਜਨ ਦਾ ਸੇਵਨ ਕਰੋ ਅਤੇ ਇਨ੍ਹਾਂ ਸੁਰੱਖਿਆ ਭੋਜਨਾਂ ਲਈ ਇੱਕ ਭੋਜਨ ਸਮਰਪਿਤ ਕਰੋ।”
ਸੁਰੱਖਿਅਤ ਭੋਜਨ ਵਿੱਚ ਐਂਟੀ-ਆਕਸੀਡੈਂਟਸ, ਐਂਟੀ-ਇਨਫਲੇਮੇਟਰੀ ਭੋਜਨ, ਕੋਲਡ ਪ੍ਰੈੱਸਡ ਤੇਲ, ਹਲਦੀ, ਅਦਰਕ, ਚਾਹ ਆਦਿ ਸ਼ਾਮਲ ਹਨ।
ਹਾਈਡਰੇਸ਼ਨ: ਪੋਸ਼ਣ ਮਾਹਰ ਨੇ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਤੌਰ ‘ਤੇ ਦੱਸਿਆ। ਬਿਮਾਰੀ ਦੇ ਦੌਰਾਨ ਅਤੇ ਬਿਮਾਰੀ ਤੋਂ ਬਾਅਦ ਵੀ ਹਾਈਡਰੇਸ਼ਨ ਦੇ ਪੱਧਰ ਨੂੰ ਚੰਗੀ ਤਰ੍ਹਾਂ ਰੱਖਣਾ ਚਾਹੀਦਾ ਹੈ।
ਮਾਨਸਿਕ ਸਿਹਤ ਦਾ ਸੰਬੰਧ ਸਾਡੀਆਂ ਅੰਤੜੀਆਂ ਨਾਲ ਵੀ ਹੈ, ਜਿਸਦਾ ਸਾਡੇ ਸਰੀਰ ‘ਤੇ ਇੰਨਾ ਡੂੰਘਾ ਅਸਰ ਪੈਂਦਾ ਹੈ ਕਿ ਵਿਗਿਆਨੀ ਹੁਣ ਇਸ ਨੂੰ “ਦੂਜਾ ਦਿਮਾਗ” ਕਹਿ ਰਹੇ ਹਨ। ਇਸ ਲਈ, ਜੇ ਸਾਡਾ ਭੋਜਨ ਸਰੀਰ ਲਈ ਚੰਗਾ ਨਹੀਂ ਹੈ, ਤਾਂ ਇਹ ਪ੍ਰਤੀਰੋਧਕਤਾ ਤੋਂ ਇਲਾਵਾ ਸਾਡੇ ਸੁਭਾਅ ਨੂੰ ਵੀ ਪਰੇਸ਼ਾਨ ਕਰਦਾ ਹੈ।
ਉਨ੍ਹਾਂ ਕਿਹਾ, “ਸੰਖੇਪ ਵਿੱਚ, ਇੱਕ ਸਿਹਤਮੰਦ ਖੁਰਾਕ ਬਣਾਈ ਰੱਖੋ, ਮੌਸਮੀ ਭੋਜਨ ਅਤੇ ਜੈਵਿਕ ਭੋਜਨ ਖਾਓ। “
**** ਖਬਰ ਦੇ ਹੇਠਾਂ ਮਾਹਿਰ ਡਾਕਟਰਾਂ ਦੀ ਗਲਬਾਤ ਦੀ ਵੀਡੀਓ ਵੀ ਵੇਖੀ ਜਾ ਸਕਦੀ ਹੈ l
Patients may experience post-COVID symptoms up to 3-6 months after recovery, do not panic, get conditions evaluated by a physician: Pulmonologist Dr. Nikhil Bante
Consume protein, vegetables, phyto-nutrients, adequate water to help body regenerate in post-COVID period: Clinical Nutritionist Ishi Khosla
“If our food is not good for body, it also disturbs our mood, a reason for psychological symptoms in post-COVID period”
: New Delhi/Mumbai, June 15, 2021
Does the fight against COVID-19 really end once a negative report comes? What early warning signs to look out for? What sort of food or nutrition should be taken? PIB’s Webinar held today (June 15, 2021) had answers to all these questions. Nutritionist Ishi Khosla and Pulmonologist Dr. Nikhil Narayan Bante explained about Post-COVID symptoms, how to tackle it and also how nutritious food can help us to fight COVID and in recovery post-COVID.
Dr. Nikhil Narayan Bante, Lungs and TB Specialist, pointed out that a large number of COVID recovered patients are facing post-COVID-19 syndromes in the second wave of the pandemic. “Around 50%-70% of patients may experience minor or even major symptoms up to 3-6 months after recovering from COVID-19 and is observed more in those patients who had moderate or severe form of the infection”, he added
Excerpts from the webinar on post-COVID as explained by Dr. Nikhil Narayan Bante:
What is post-COVID-19 Syndrome?
Majority of COVID patients recover in 2 – 4 weeks. However, in some patients, the COVID symptoms persist beyond four weeks – a condition known as Acute Post COVID Syndrome. If the symptoms remain even after 12 months, it is known as Post COVID Syndrome
Most common post-COVID-19 symptoms:
- Weakness / fatigue
- Difficulty in breathing
- Palpitation
- High sweating
- Joint and muscle pain
- Loss of taste and smell
- Sleep disturbances
Psychological symptoms post-COVID:
- Depression
- Anxiety
Reasons behind post-COVID-19 symptoms?
There are two major reasons for post-COVID-19 symptoms:
1) Virus-related:- Coronavirus affects not only our lungs, but can affect all organs including liver, brain and kidney. So, our body takes time to recover from the infection
2) Immunity-related: – Our immune system becomes hyperactive due to the entry of the virus. In the fight between the body and the virus, various chemicals are released which cause inflammation in our organs. In some patients, the inflammation persists for longer duration.
Some common post-covid syndromes
Thromboembolism is the most feared post-COVID-19 condition. It is the obstruction of a blood vessel by blood clots. It can even result in heart attack or stroke, depending on where the clots occur. However, thromboembolism is being observed only in less than 5% of patients recovering from COVID-19.
Pulmonary embolism is a condition in which early signs of blood clot in lungs are shown. Symptoms include difficulty in breathing and fall in blood pressure. Such patients need to be hospitalized immediately and evaluated.
High D-Dimer levels:
Severe to serious patients and those with high D-Dimer levels may require therapeutic anti-coagulants during hospitalization as well as in the post-COVID-19 period for 2-4 weeks. But anti-coagulants should be taken on physician’s reference and in a guarded manner.
Chronic Cough:
Another major post-COVID-19 infection is chronic cough or post infection cough. Dry cough can persist after recovery due to infection in our airways and resultant inflammation. Cough can persist also due to stiffness of lungs when recovery process begins. Deep breathing exercises for patients experiencing dry cough is recommended.
Cough Fatigue:
Post-Covid patients often complain about cough fractures. They may feel pain in the rib-cage towards the lower side of chest, due to chronic cough. It is important to evaluate this condition also. Costochondritis or pain in the rib-cage may be caused after recovery due to inflammation during COVID.
Pulmonary fibrosis
Yet another feared post-COVID syndrome which occurs due to scarring which is when lungs recover from COVID. Scarring does not become clinically significant in 90% of the patients. However, 10% of the patients may need long-term supplemental oxygen. “It is more likely to occur in COVID-19 patients whose lungs got damaged to the extent of above 70%. Even among such patients, lung fibrosis is found only in around 1% of them.
Those who had moderate to severe COVID-19 and were on oxygen therapy, may get lung function tested after a month of recovery. To understand whether lung capacity has been fully restored and oxygen extraction capacity has been completely reinstated to previous levels, suggested the chest specialist. He further informed that many patients recovering from COVID-19 experience chest pain and fear they are getting heart attack. But, heart attacks have been observed only in less than 3% of the patients recovering from COVID.
Post-COVID Nutrition Management:
Clinical Nutritionist Isha Khosla stated that 94% of people who died due to COVID-19 had succumbed because of co-morbidities, which has a common thread of inflammation. Hence, our diet should be anti-inflammatory and we need to eat right, keep our body fit and keep our immune system intact, she suggested.
Sufficiency of Proteins in diet
Proteins should be present in our diet in a focussed manner and, atleast, in two meals, said Ms Khosla. Further, we should pair vegetables with proteins, which will lead to digestion of food in a balanced manner.
Nutritional Supplements
The Clinical Nutritonist cautioned about the usage of nutritional supplements and advised to use it judiciously. “Zinc, Vitamin C and Vitamin D, Vitamin B Complex have gained tremendous importance in these times. These should be taken judiciously and should not be overdone with”. These supplements play an important role in the body’s regeneration,” she advised.
Protective food
These food help in defence mechanism of the body and contain phyto-nutrients and fibres, which are important for the body’s recovery. Hence, protective food should also be taken adequately. There are live organisms found in our intestines which determine our health and recovery. If there has been a damage to those microbes, their food which is fibres should be provided to the body so as to make those microbes grow.
Phyto-nutrients, which come in various colours and are also known as rainbow diet, contain information about which genes to make work, which far cells to activate and which are the ones to suppress. These play an even more important role than vitamins and minerals. “Hence, do consume colourful food and dedicate one meal to these protective food”, advised Ishi Khosla
Protective food include anti-oxidants, anti-inflammatory food, cold-pressed oils, turmeric, ginger, tea and so on.
Hydration: The nutritionist also specially mentioned about the importance of drinking enough water. Hydration levels should be well-maintained during the illness and also post-illness.
Mental health is also related to our gut which has such a profound effect on our body that scientists are now calling it “second brain”. Hence, if our food is not good for body, it also disturbs our mood, apart from our immunity
In short, maintain a healthy diet, take seasonal food and organic food, she concluded.
****