ਗੁਰਦੁਆਰਾ ਰਾਜਗੁਰੂ ਨਗਰ ਚ ਕਰੋਨਾ ਵੈਕਸਿਨੇਸ਼ਨ ਕੈਂਪ ਲਗਾਇਆ

ਲੁਧਿਆਣਾ, 5 ਜੂਨ ( ਨਵਜੋਤ ਸਿੰਘ)

ਅੱਜ ਗੁਰਦੁਆਰਾ ਸਿੰਘ ਸਭਾ ਰਾਜਗੁਰੂ ਨਗਰ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸ਼ਨ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਕੋਵਿਡ ਵਕਸਿਨੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ 170 ਤੋ ਵੱਧ ਲੋਕਾਂ ਨੇ ਟੀਕਾ ਲਗਵਾਇਆ। ਕੈਂਪ ਚ ਐੱਸ ਐੱਮ ਓ ਹਰਪ੍ਰੀਤ ਸਿੰਘ ਦੇੇ ਦਿਸ਼ਾ ਨਿਰਦੇਸ਼ ਤੇ ਡਾ ਕਰਮਜੀਤ ਸਿੰਘ, ਡਾ ਅਮਨਦੀਪ ਕੌਰ, ਡਾ ਮੁਹੰਮਦ ਰਾਸ਼ਿਦ ਨੇ ਸੇਵਾਵਾਂ ਦਿੱਤੀਆਂ। ਕੈਂਪ ਦੀ ਪ੍ਰਬੰਧਕੀ ਕਮੇਟੀ ਪ੍ਰਧਾਨ ਅਮਰਪ੍ਰੀਤ ਸਿੰਘ, ਰਤਨ ਸਿੰਘ ਕਮਾਲਪੁਰੀ ਜਨਰਲ ਸੈਕਟਰੀ (ਪੀ ਏ ਦਰਸ਼ਨ ਸਿੰਘ ਸ਼ਿਵਾਲਿਕ ), ਜਸਪਾਲ ਸਿੰਘ ਸੀਨਅਰ ਮੀਤ ਪ੍ਰਧਾਨ,ਨਵਜੋਤ ਸਿੰਘ ਜੋਇੰਟ ਸੈਕਟਰੀ,ਡਾ. ਗੁਰਦੀਪ ਸਿੰਘ ਧਵਨ, ਸੁਖਵਿੰਦਰ ਸਿੰਘ ਗੋਲਡੀ, ਕੰਵਲਜੀਤ ਸਿੰਘ ਮਿੰਟੂ (ਐਮ ਪੀ) , ਇੰਦਰਜੀਤ ਸਿੰਘ ਗਾਬਾ, ਪ੍ਰੀਤਮ ਸਿੰਘ ਨੇ ਵਿਸ਼ੇਸ਼ ਸੇਵਾਵਾਂ ਦਿੱਤੀਆਂ।