+2 ਦੇ ਇਮਤਿਹਾਨ ਰੱਦ – ਸੀ ਬੀ ਐਸ ਈ ਨੇ ਕਿਹਾ ਇਸ ਸਾਲ ਨਹੀਂ ਹੋਣਗੇ 12 ਵੀਂ ਦੇ ਪੇਪਰ

ਨਿਊਜ਼ ਪੰਜਾਬ
ਨਵੀ ਦਿੱਲੀ – ਸੀ ਬੀ ਐਸ ਈ ਨੇ +2 (12) ਦੇ ਇਮਤਿਹਾਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ,ਸਰਕਾਰ ਨੇ ਕਿਹਾ ਸਾਰੇ ਸੂਬਿਆਂ ਤੋਂ ਫ਼ੀਡਬੈਕ ਲੈਣ ਤੋਂ ਬਾਅਦ ਕੋਵਿਡ ਦੀਆਂ ਸਥਿਤੀਆਂ ਨੂੰ ਵੇਖਦੇ ਹੋਏ ਉਕਤ ਫੈਂਸਲਾ ਲਿਆ ਗਿਆ ਹੈ l

ਪ੍ਰਧਾਨ ਮੰਤਰੀ ਦੀ ਉੱਚ ਪੱਧਰੀ ਬੈਠਕ ਵਿੱਚ ਵੱਡਾ ਫੈਸਲਾ ਲੈਂਦਿਆਂ ਸੀਬੀਐਸਈ ਬੋਰਡ ਦੀ 12 ਵੀਂ ਦੀ ਪ੍ਰੀਖਿਆ ਰੱਦ ਕਰਨ ‘ਤੇ ਸਹਿਮਤੀ ਬਣੀ । ਇਸ ਦੇ ਨਾਲ ਹੀ ਆਈਐਸਸੀ ਬੋਰਡ ਦੀ 12 ਵੀਂ ਦੀ ਪ੍ਰੀਖਿਆ ਵੀ ਰੱਦ ਹੋ ਗਈਆਂ । ਬੈਠਕ ਵਿਚ ਇਸ ਗੱਲ ‘ਤੇ ਸਹਿਮਤੀ ਬਣ ਗਈ ਹੈ ਕਿ ਜੇ ਕੁਝ ਵਿਦਿਆਰਥੀ ਪਿਛਲੇ ਸਾਲ ਦੀ ਤਰ੍ਹਾਂ ਪ੍ਰੀਖਿਆ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ, ਤਾਂ ਸੀਬੀਐਸਈ ਸਥਿਤੀ ਅਨੁਕੂਲ ਹੋਣ’ ਤੇ ਉਨ੍ਹਾਂ ਨੂੰ ਪ੍ਰੀਖਿਆ ਵਿਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰੇਗੀ ।