ਕੋਰੋਨਾ ਦੇ ਖਿਲਾਫ ਜੰਗ – ਤਾੜੀਆਂ ਅਤੇ ਬਰਤਨ ਵਜਾ ਕੇ

ਮੈਂਡਿਰਡ- 18 ਮਾਰਚ ( ਨਿਊਜ਼ ਪੰਜਾਬ )- ਸਪੇਨ ਜਿਥੇ ਹੁਣ ਤੱਕ ਕੋਰੋਨਾ ਨਾਲ  533 ਤੋਂ ਵੱਧ   ਮੌਤਾਂ ਹੋ ਚੁੱਕਿਆ ਹਨ | ਲੋਕ ਘਰਾਂ ਵਿੱਚ ਬੰਦ ਹਨ | ਅਤੇ ਪ੍ਰਸ਼ਾਸ਼ਨ ਵਲੋਂ ਹਰ ਲੋੜੀਂਦੀ ਵਸਤੂ ਘਰਾਂ ਵਿੱਚ ਹੀ ਮੁਹਈਆ ਕਰਵਾਈ ਜਾ ਰਹੀ ਹੈ |

ਪਿੱਛਲੇ ਦਿਨੀ ਸਵੇਰੇ  8 ਵਜੇ ਲੋਕਾਂ ਨੇ ਘਰਾਂ ਦੀਆਂ ਬਾਲਕੋਨੀਆਂ, ਪੌੜੀਆਂ ਅਤੇ ਬਰਾਂਡਿਆ ਵਿੱਚ ਖੜੇ ਹੋ ਕੇ ਤਾੜੀਆਂ ਅਤੇ ਬਰਤਨ ਵਜਾਂਦਿਆਂ ਇੱਕ ਜੁੱਟਤਾ ਦੇ ਸੰਦੇਸ਼ ਦਿੱਤਾ |  ਲੋਕਾਂ ਨੇ ਇਸ ਵੱਖਰੇ ਤਰੀਕੇ ਨਾਲ ਕੀਤੇ ਜਾ ਰਹੇ ਇੰਤਜਾਮਾਂ ਲਈ ਪ੍ਰਸਾਸ਼ਨ ਅਤੇ ਮੈਡੀਕਲ ਸਟਾਫ਼ ਦਾ ਧੰਨਵਾਦ ਕੀਤਾ |