ESIC – ਕੋਵਿਡ-19 ਕਾਰਣ ਮਰਣ ਵਾਲੇ ਫ਼ੈਕਟਰੀ ਵਰਕਰਾਂ ਦੇ ਪਰਿਵਾਰਾਂ ਨੂੰ ਮਿਲੇਗਾ ਲੱਖਾਂ ਰੁਪਏ ਦਾ ਮੁਆਵਜ਼ਾ – ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ – Labour Ministry announces major relief to dependents of workers passing away due to COVID-19
ਨਿਊਜ਼ ਪੰਜਾਬ
ਨਵੀ ਦਿੱਲੀ – ਕਿਰਤ ਅਤੇ ਰੁਜ਼ਗਾਰ ਮੰਤਰਾਲਾ ਨੇ ਕੋਵਿਡ-19 ਮਹਾਮਾਰੀ ਕਾਰਣ ਮੌਤ ਦੀਆਂ ਘਟਨਾਵਾਂ ਵਿਚ ਵਾਧੇ ਨੂੰ ਵੇਖਦਿਆਂ ਵਰਕਰਾਂ ਦੇ ਡਰ ਅਤੇ ਚਿੰਤਾ ਨੂੰ ਹੱਲ ਕਰਨ ਲਈ ਈਐਸਆਈਸੀ ਅਤੇ ਈਪੀਐਫਓ ਸਕੀਮਾਂ ਰਾਹੀਂ ਵਰਕਰਾਂ ਲਈ ਵਾਧੂ ਲਾਭਾਂ ਦਾ ਐਲਾਨ ਕੀਤਾ ਹੈ। ਵਧਾਈ ਗਈ ਸਮਾਜਿਕ ਸੁਰੱਖਿਆ ਮਾਲਿਕ ਉੱਤੇ ਕਿਸੇ ਵਾਧੂ ਖਰਚੇ ਤੋਂ ਬਿਨਾਂ ਵਰਕਰਾਂ ਨੂੰ ਮੁੱਹਈਆ ਕਰਵਾਈ ਜਾਵੇਗੀ।
ਮੌਜੂਦਾ ਤੌਰ ਤੇ ਈਐਸਆਈਸੀ ਅਧੀਨ ਬੀਮਤ ਵਿਅਕਤੀਆਂ (ਆਈਪੀਜ਼) ਦੀ ਮੌਤ ਹੋਣ ਜਾਂ ਅਪਾਹਜ ਹੋਣ ਦੀ ਸੂਰਤ ਵਿਚ ਰੁਜ਼ਗਾਰ ਦੀ ਸੱਟ ਲੱਗਣ ਕਾਰਣ ਬੀਮਤ ਵਿਅਕਤੀ ਨੂੰ ਵਰਕਰ ਵਲੋਂ ਪ੍ਰਾਪਤ ਕੀਤੀ ਜਾਣ ਵਾਲੀ ਔਸਤ ਰੋਜ਼ਾਨਾ ਉਜਰਤ ਦੇ 90 ਪ੍ਰਤੀਸ਼ਤ ਦੇ ਬਰਾਬਰ ਉਸ ਦੀ ਧਰਮ ਪਤਨੀ ਅਤੇ ਵਿਧਵਾ ਮਾਤਾ ਨੂੰ ਜੀਵਨ ਭਰ ਲਈ ਅਤੇ ਬੱਚਿਆਂ ਦੇ 25 ਸਾਲ ਦੀ ਉਮਰ ਹੋ ਜਾਣ ਤੱਕ ਉਪਲਬਧ ਕਰਵਾਈ ਜਾਂਦੀ ਹੈ। ਕੰਨਿਆ ਬੱਚੇ ਲਈ ਇਹ ਲਾਭ ਉਸ ਦੀ ਸ਼ਾਦੀ ਹੋਣ ਤੱਕ ਉਪਲਬਧ ਹੁੰਦਾ ਹੈ।
ਈਐਸਆਈਸੀ ਸਕੀਮ ਅਧੀਨ ਬੀਮਤ ਵਿਅਕਤੀਆਂ (ਆਈਪੀ) ਦੇ ਪਰਿਵਾਰਾਂ ਦੀ ਸਹਾਇਤਾ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਪਰਿਵਾਰ ਦੇ ਸਾਰੇ ਹੀ ਆਸ਼ਰਤ ਮੈਂਬਰਾਂ ਨੂੰ, ਜੋ ਕੋਵਿਡ-19 ਬੀਮਾਰੀ ਦੀ ਜਾਂਚ ਤੋਂ ਪਹਿਲਾਂ ਈਐਸਆਈਸੀ ਦੇ ਔਨਲਾਈਨ ਪੋਰਟਲ ਤੇ ਰਜਿਸਟਰਡ ਹਨ ਅਤੇ ਬੀਮਾਰੀ ਕਾਰਣ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਓਹੀ ਲਾਭ ਅਤੇ ਉਸੇ ਹੀ ਸਕੇਲ ਵਿਚ ਪ੍ਰਾਪਤ ਕਰਨ ਲਈ ਅਧਿਕਾਰਤ ਹੋਣਗੇ ਜੋ ਬੀਮਤ ਵਿਅਕਤੀਆਂ ਦੇ ਆਸ਼ਰਤਾਂ ਵਲੋਂ ਪ੍ਰਾਪਤ ਕੀਤੀ ਜਾਂਦੀ ਹੈ ਜੋ ਰੁਜ਼ਗਾਰ ਦੀ ਸੱਟ ਵੱਜਣ ਦੇ ਨਤੀਜੇ ਵਜੋਂ ਦਿੱਤੀ ਜਾਂਦੀ ਹੈ ਅਤੇ ਇਹ ਹੇਠ ਲਿਖੀਆਂ ਯੋਗਤਾ ਸ਼ਰਤਾਂ ਅਨੁਸਾਰ ਹੋਵੇਗੀ —
∙ ਆਈਪੀ ਕੋਵਿਡ ਬੀਮਾਰੀ ਦੀ ਜਾਂਚ ਤੋਂ ਘੱਟੋ ਘੱਟ 3 ਮਹੀਨੇ ਪਹਿਲਾਂ ਈਐਸਆਈਸੀ ਦੇ ਔਨਲਾਈਨ ਪੋਰਟਲ ਤੇ ਜ਼ਰੂਰੀ ਤੌਰ ਤੇ ਰਜਿਸਟਰਡ ਹੋਣਾ ਚਾਹੀਦਾ ਹੈ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋਈ ਹੈ।
ਆਈਪੀ ਘੱਟੋ ਘੱਟ 78 ਦਿਨਾਂ ਲਈ ਉਜਰਤ ਅਤੇ ਯੋਗਦਾਨ ਲਈ ਰੁਜ਼ਗਾਰ ਤੇ ਰੱਖਿਆ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਕੋਵਿਡ ਬੀਮਾਰੀ ਦੀ ਜਾਂਚ ਤੋਂ ਬਾਅਦ ਮੌਤ ਹੋਣ ਕਾਰਣ ਮ੍ਰਿਤਕ ਬੀਮਤ ਵਿਅਕਤੀ ਦੇ ਸੰਬੰਧ ਵਿਚ ਅਦਾਇਗੀ ਕੀਤੀ ਗਈ ਹੋਣੀ ਚਾਹੀਦੀ ਹੈ ਜੋ ਇਕ ਸਾਲ ਦੀ ਅਵਧੀ ਦੌਰਾਨ ਕੀਤੀ ਗਈ ਹੋਵੇ।
ਬੀਮਤ ਵਿਅਕਤੀ ਜੋ ਯੋਗਤਾ ਸ਼ਰਤਾਂ ਨੂੰ ਪੂਰਾ ਕਰਦੇ ਹਨ ਅਤੇ ਕੋਵਿਡ ਬੀਮਾਰੀ ਕਾਰਣ ਉਨ੍ਹਾਂ ਦੀ ਮੌਤ ਹੋ ਗਈ ਹੈ ਤਾਂ ਉਨ੍ਹਾਂ ਦੇ ਆਸ਼ਰਤ ਬੀਮਤ ਵਿਅਕਤੀ ਦੀ ਔਸਤ ਰੋਜ਼ਾਨਾ ਉਜਰਤ ਦੀ 90 ਪ੍ਰਤੀਸ਼ਤ ਅਦਾਇਗੀ ਹਰ ਮਹੀਨੇ ਆਪਣੇ ਜੀਵਨ ਦੌਰਾਨ ਪ੍ਰਾਪਤ ਕਰਨ ਦੇ ਅਧਿਕਾਰਤ ਹੋਣਗੇ। ਸਕੀਮ 24.03.2021 ਤੋਂ 2 ਸਾਲਾਂ ਦੇ ਅਰਸੇ ਲਈ ਲਾਗੂ ਹੋਵੇਗੀ।
ਈਪੀਐਫਓ ਦੀ ਐਮਪਲਾਇਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਅਧੀਨ ਇਸ ਸਕੀਮ ਦੇ ਸਾਰੇ ਹੀ ਜੀਵਤ ਆਸ਼ਰਤ ਪਰਿਵਾਰਕ ਮੈਂਬਰ ਮੌਤ ਹੋਣ ਦੇ ਮਾਮਲੇ ਵਿਚ ਮੈਂਬਰ ਦੇ ਈਡੀਐਲਆਈ ਲਾਭ ਪ੍ਰਾਪਤ ਕਰਨ ਦੇ ਯੋਗ ਹਨ। ਇਸ ਸਕੀਮ ਅਧੀਨ ਇਸ ਸਮੇਂ ਵਰਕਰ ਦੀ ਮੌਤ ਦੇ ਮਾਮਲੇ ਵਿਚ ਲਾਭਾਂ ਨੂੰ ਗ੍ਰੈਚਿਊਟੀ, ਪਰਿਵਾਰਕ ਪੈਨਸ਼ਨ ਦੀ ਅਦਾਇਗੀ ਲਈ ਘੱਟੋ ਘੱਟ ਸੇਵਾ ਦੀ ਕੋਈ ਸ਼ਰਤ ਜਰੂਰਤ ਨਹੀਂ ਹੈ ਜੋ ਈਪੀਐਫ ਅਤੇ ਐਮਪੀ ਐਕਟ ਅਧੀਨ ਵਿਵਸਥਾ ਅਨੁਸਾਰ ਇਕ ਸਾਲ ਵਿਚ ਦਿੱਤੀ ਜਾਣ ਵਾਲੀ 91 ਦਿਨਾਂ ਲਈ 70 ਪ੍ਰਤੀਸ਼ਤ ਦਾ ਬੀਮਾਰੀ ਲਾਭ, ਵਰਕਰ ਦੇ ਬੀਮਾਰ ਪੈਣ ਅਤੇ ਦਫਤਰ ਵਿਚ ਗੈਰ-ਹਾਜ਼ਰ ਹੋਣ ਲਈ ਅਦਾਇਗੀ ਯੋਗ ਹੈ।
ਮੰਤਰਾਲਾ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਹੇਠ ਲਿਖੀਆਂ ਸੋਧਾਂ ਕੀਤੀਆਂ ਗਈਆਂ ਹਨ
1. ਲਾਭ ਦੀ ਵੱਧ ਤੋਂ ਵੱਧ ਰਕਮ ਮ੍ਰਿਤਕ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਲਈ 6 ਲੱਖ ਤੋਂ ਵਧਾ ਕੇ 7 ਲੱਖ ਕਰ ਦਿੱਤੀ ਗਈ ਹੈ।
2. ਘੱਟੋ ਘੱਟ 2.5 ਲੱਖ ਦਾ ਬੀਮਾ ਲਾਭ ਮ੍ਰਿਤਕ ਕਰਮਚਾਰੀਆਂ ਦੇ ਯੋਗ ਪਰਿਵਾਰਕ ਮੈਂਬਰਾਂ ਲਈ ਹੋਵੇਗਾ ਜੋ ਲਗਾਤਾਰ 12 ਮਹੀਨਿਆਂ ਦੇ ਅਰਸੇ ਲਈ ਇਕ ਜਾਂ ਵੱਧ ਸੰਸਥਾਵਾਂ ਵਿਚ ਕੰਮ ਕਰ ਰਿਹਾ ਸੀ, ਉਸ ਤੋਂ ਬਾਅਦ ਉਸ ਦੀ ਮੌਤ ਹੋਈ ਹੋਵੇ ਜਾਂ ਫਿਰ ਉਸੇ ਹੀ ਸੰਸਥਾ ਵਿਚ 12 ਮਹੀਨਿਆਂ ਲਈ ਲਗਾਤਾਰ ਕੰਮ ਕਰ ਰਿਹਾ ਹੋਵੇ। ਇਹ ਠੇਕਾ ਪ੍ਰਣਾਲੀ /ਆਰਜ਼ੀ ਕਿਰਤੀਆਂ ਨੂੰ ਵੀ ਲਾਭ ਦੇਵੇਗਾ ਜਿਨ੍ਹਾਂ ਦੀ ਇਕ ਸੰਸਥਾ ਵਿਚ ਲਗਾਤਾਰ 1 ਸਾਲ ਲਈ ਨੌਕਰੀ ਪੂਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਇਹ ਲਾਭ ਨਹੀਂ ਮਿਲ ਰਿਹਾ ਸੀ।
3. ਘੱਟੋ ਘੱਟ 2.5 ਲੱਖ ਮੁਆਵਜ਼ੇ ਦੀ ਵਿਵਸਥਾ ਦੀ ਬਹਾਲੀ 15 ਫਰਵਰੀ, 2020 ਤੋਂ ਹੋਵੇਗੀ।
4, ਆਉਂਦੇ 3 ਸਾਲਾਂ ਵਿਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਪਰਿਵਾਰਕ ਮੈਂਬਰ ਈਡੀਐਲਆਈ ਫੰਡ ਵਿਚੋਂ 2021-22 ਤੋਂ 2023-24 ਦੇ ਸਾਲਾਂ ਵਿਚ 2185 ਕਰੋੜ ਰੁਪਏ ਦਾ ਵਾਧੂ ਲਾਭ ਪ੍ਰਾਪਤ ਕਰਨਗੇ।
5. ਇਸ ਸਕੀਮ ਅਧੀਨ ਮੌਤ ਕਾਰਣ ਦਾਅਵਿਆਂ ਦੀ ਗਿਣਤੀ ਦਾ ਅਨੁਮਾਨ 50,000 ਪਰਿਵਾਰ ਪ੍ਰਤੀ ਸਾਲ ਲਗਾਇਆ ਗਿਆ ਹੈ ਜਿਸ ਵਿਚ ਤਕਰੀਬਨ 10,000 ਉਨ੍ਹਾਂ ਵਰਕਰਾਂ ਦੇ ਦਾਅਵਿਆਂ ਦਾ ਵਾਧਾ ਵੀ ਸ਼ਾਮਿਲ ਹੈ ਜਿਨ੍ਹਾਂ ਦੀ ਕੋਵਿਡ ਕਾਰਣ ਮੌਤ ਹੋਈ ਹੈ।
ਇਹ ਭਲਾਈ ਉਪਰਾਲੇ ਉਨ੍ਹਾਂ ਵਰਕਰਾਂ ਦੇ ਪਰਿਵਾਰਾਂ ਨੂੰ ਵਧੇਰੇ ਲੋੜੀਂਦੀ ਸਹਾਇਤਾ ਉਪਲਬਧ ਕਰਵਾਉਣਗੇ ਜਿਨ੍ਹਾਂ ਦੀ ਮੌਤ ਕੋਵਿਡ-19 ਬੀਮਾਰੀ ਕਾਰਣ ਹੋਈ ਹੈ ਅਤੇ ਉਨ੍ਹਾਂ ਨੂੰ ਮਹਾਮਾਰੀ ਦੇ ਇਨ੍ਹਾਂ ਚੁਣੌਤੀ ਭਰੇ ਸਮਿਆਂ ਵਿਚ ਵਿੱਤੀ ਮੁਸ਼ਕਿਲਾਂ ਤੋਂ ਬਚਾਉਣਗੇ।
Labour Ministry announces major social security relief to dependents of workers passing away due to COVID-19