ਰੈਡ ਕਰਾਸ ਸੋਸਾਇਟੀ ਲੁਧਿਆਣਾ ਵੱਲੋਂ ਕੋਵਿਡ-19 ਦੇ ਮਰੀਜ਼ਾਂ ਲਈ ਆਕਸੀਜਨ ਕੰਸਨਟਰੇਟਰ ਬੈਂਕ ਦੀ ਸੁਰੂਆਤ
ਨਿਊਜ਼ ਪੰਜਾਬ
-ਘਰ ‘ਚ ਇਕਾਂਤਵਾਸ ਮਰੀਜ਼ LUDHIANA.NIC.IN ‘ਤੇ ਗੂਗਲ ਫਾਰਮ ਜਮ੍ਹਾਂ ਕਰਵਾ ਕੇ ਪ੍ਰਾਪਤ ਕਰਨ ਇਹ ਮੈਡੀਕਲ ਉਪਕਰਣ
-ਬਿਨੈਕਾਰ ਵੱਲੋਂ ਰੋਜ਼ਾਨਾ ਘੱਟੋ-ਘੱਟ ਕਿਰਾਇਆ, ਮੋੜਨਯੋਗ ਰਾਸ਼ੀ ਅਤੇ ਡਾਕਟਰ ਦੀ ਸਿਫਾਰਸ਼ ਲਾਜ਼ਮੀ
– ਮਹਾਂਮਾਰੀ ਤੋਂ ਘਰ ‘ਚ ਠੀਕ ਹੋਏ ਮਰੀਜ਼ ਵੀ ਲੋੜ ਪੈਣ ‘ਤੇ ਲੈ ਸਕਦੇ ਹਨ ਆਕਸੀਜਨ ਸਿਲੰਡਰ – ਡੀ.ਸੀ. ਵਰਿੰਦਰ ਕੁਮਾਰ ਸ਼ਰਮਾ
ਲੁਧਿਆਣਾ, 16 ਮਈ – ਲੁਧਿਆਣਾ ਵਿੱਚ ਕੋਵਿਡ ਮਾਮਲਿਆਂ ਦੇ ਵਾਧੇ ਨਾਲ ਆਕਸੀਜਨ ਦੀ ਮੰਗ ਵੀ ਚਰਮ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ, ਰੈਡ ਕਰਾਸ ਸੁਸਾਇਟੀ ਵੱਲੋਂ ਮਰੀਜ਼ਾਂ ਲਈ ਇਕ ਆਕਸੀਜਨ ਕੰਸਨਟਰੇਟਰ ਬੈਕ ਦੀ ਸ਼ੁਰੂਆਤ ਕੀਤੀ ਹੈ ਜੋਕਿ ਘਰ ਵਿੱਚ ਇਕਾਂਤਵਾਸ ਹੋਏ ਲੋਕਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਪ੍ਰਦਾਨ ਕਰੇਗਾ।
ਰੈਡ ਕਰਾਸ ਭਵਨ ਵਿੱਚ ਆਕਸੀਜਨ ਕੰਸਨਟਰੇਟਰ ਬੈਂਕ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨ.ਜੀ.ਓ ਵੱਲੋਂ 25 ਦੇ ਕਰੀਬ ਆਕਸੀਜਨ ਕੰਸਨਟਰੇਟਰ ਪ੍ਰਸ਼ਾਸਨ ਨੂੰ ਦਾਨ ਕੀਤੇ ਗਏ ਹਨ ਜੋ ਕਿ ਬੈਂਕ ਰਾਹੀਂ ਲੋੜਵੰਦ ਮਰੀਜ਼ਾਂ ਨੂੰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਘਰ ਵਿੱਚ ਇਕਾਂਤਵਾਸ ਕੋਵਿਡ ਮਰੀਜ਼ ਕੰਸਨਟਰੇਟਰ ਨੂੰ ਡਾਕਟਰ ਦੀ ਸਿਫ਼ਾਰਿਸ਼ ਅਤੇ ਉਸਦੀ ਨਿਗਰਾਨੀ ਹੇਠ ਇਸਦੇੇ ਕੰਮਕਾਜ ਦੀ ਗਰੰਟੀ ‘ਤੇ ਬੈਂਕ ਤੋਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਆਕਸੀਜਨ ਕੰਸਨਟਰੇਟਰ ਬਿਨੈਕਾਰ ਵੱਲੋਂ ਪ੍ਰਸ਼ਾਸਨ ਨੂੰ ਰੋਜ਼ਾਨਾ ਘੱਟੋ-ਘੱਟ 200 ਰੁਪਏ ਕਿਰਾਇਆ ਦੇਣਾ ਪਵੇਗਾ ਅਤੇ 25 ਹਜ਼ਾਰ ਰੁਪਏ ਦੀ ਮੋੜਨਯੋਗ ਰਾਸ਼ੀ (ਚੈੱਕ ਜਾਂ ਡਰਾਫਟ ਰਾਹੀਂ) ਰੈਡ ਕਰਾਸ ਸੁਸਾਇਟੀ ਨੂੰ ਜਮ੍ਹਾ ਕਰਵਾਉਣੀ ਹੋਵੇਗੀ।
ਉਨ੍ਹਾਂ ਕਿਹਾ ਕਿ ਕੰਸਨਟਰੇਟਰ ਲੋੜਵੰਦ ਨੂੰ ਵੈਬਸਾਈਟ www.Ludhiana.nic.in ‘ਤੇ ਆਨਲਾਈਨ ਗੂਗਲ ਫਾਰਮ ਜਮ੍ਹਾ ਕਰਨਾ ਹੋਵੇਗਾ ਅਤੇ ਬਿਨੈਕਾਰ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਅਰਜ਼ੀ ਸਵੀਕਾਰ ਕੀਤੇ ਜਾਣੋ ‘ਤੇ ਫੋਨ ਕਾਲ ਰਾਹੀਂ ਸੂਚਿਤ ਕੀਤਾ ਜਾਵੇਗਾ. ਬਿਨੈਕਾਰ ਰੈਡ ਕਰਾਸ ਸੁਸਾਇਟੀ ਤੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਸਨਟਰੇਟਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਡਾਕਟਰਾਂ ਦੀ ਸੱਤ ਮੈਂਬਰੀ ਕਮੇਟੀ ਦੀ ਸਿਫ਼ਾਰਸ਼ ‘ਤੇ ਲਿਆ ਗਿਆ ਹੈ। ਅੱਗੇ ਸ੍ਰੀ ਸ਼ਰਮਾ ਨੇ ਕਿਹਾ ਕਿ ਬਿਨੈਕਾਰ 94173-76655, 98784-50219 ਅਤੇ 81465-55493 ‘ਤੇ ਵੀ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ 81 ਕੰਸਨਟਰੇਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਆਕਸੀਜਨ ਕੰਸਨਟਰੇਟਰ ਇਕ ਮੈਡੀਕਲ ਉਪਕਰਣ ਹੈ ਜੋ ਹਵਾ ਨੂੰ ਖਿੱਚਦਾ ਹੈ ਅਤੇ ਆਕਸੀਜਨ ਨੂੰ ਵੱਖ ਕਰਕੇ ਮਰੀਜ਼ ਨੂੰ ਨੱਕ ਰਾਹੀਂ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੰਸਨਟਰੇਟਰ ਘਰ ਵਿੱਚ ਇਕਾਂਤਵਾਸ ਰੋਗੀਆਂ ਦੇ ਇਲਾਜ ਵਿਚ ਲਾਭਦਾਇਕ ਸਿੱਧ ਹੋਣਗੇ ਅਤੇ ਹਲਕੇ ਲੱਛਣ ਹੋਣ ਦੀ ਸੂਰਤ ਵਿੱਚ ਹਸਪਤਾਲਾਂ ਵਿਚ ਕੇਸਾਂ ਦਾ ਭਾਰ ਘਟਾਉਣ ਵਿਚ ਮੱਦਦਗਾਰ ਸਾਬਤ ਹੋਣਗੇ।
ਅੱਗੇ ਕਮੇਟੀ ਦੀ ਸਲਾਹ ‘ਤੇ, ਹੁਣ ਹਸਪਤਾਲ ਇਸ ਮਹਾਂਮਾਰੀ ਤੋਂ ਠੀਕ ਹੋਏ ਮਰੀਜ਼ਾਂ ਨੂੰ ਸਰੀਰ ਵਿੱਚ ਪੈਦਾ ਹੋਈਆਂ ਦੂਜੀਆਂ ਬਿਮਾਰੀਆਂ ਨਾਲ ਲੜਨ ਲਈ, ਜਿਸ ਵਿੱਚ ਆਕਸੀਜਨ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਆਕਸੀਜਨ ਸਿਲੰਡਰ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਮੰਗ ਅਨੁਸਾਰ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਕਰੇਗਾ ਅਤੇ ਅੱਜ ਤੱਕ ਲੁਧਿਆਣਾ ਵਿੱਚ ਜੀਵਨ ਬਚਾਉਣ ਵਾਲੀ ਗੈਸ ਦੀ ਕੋਈ