32 ਸੈਕਟਰ ਦੀ ਸਕੂਲ ਰੋਡ ‘ਤੇ ਸਿਖਰ ਦੁਪਹਿਰੇ ਖੋਹ ਦੀ ਵਾਰਦਾਤ – ਪੁਲਿਸ ਮੌਕੇ ਤੇ ਪੁੱਜੀ – ਐਸ ਐੱਚ ਓ ਨੇ ਕਿਹਾ ਜਲਦੀ ਫੜੇ ਜਾਣਗੇ ਦੋਸ਼ੀ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ , 16 ਮਈ – ਸਥਾਨਿਕ ਸੈਕਟਰ 32 ਏ ਦੀ ਬੀ ਸੀ ਐੱਮ ਸਕੂਲ ਮੇਨ ਰੌਡ ਤੇ ਕਲ ਸਿਖਰ ਦੁਪਹਿਰੇ ਦੋ ਅਣਪਛਾਤੇ ਸਕੂਟਰ ਸਵਾਰਾਂ ਨੇ ਇੱਕ ਬਜ਼ੁਰਗ ਔਰਤ ਦੀਆਂ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਲੈ ਗਏ l ਖੋਹ ਦੀ ਘਟਣਾ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ
ਬਜ਼ੁਰਗ ਔਰਤ ਵਲੋਂ ਰੋਲਾ ਪਾਉਣ ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਡਵੀਜ਼ਨ ਨੰਬਰ 7 ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਜਿਸ ਤੇ ਕੁਝ ਹੀ ਮਿੰਟਾ ਬਾਅਦ ਐਸ ਐੱਚ ਓ ਸਤਬੀਰ ਸਿੰਘ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜ ਗਏ ਅਤੇ ਇਲਾਕੇ ਦੀ ਨਾਕਾਬੰਦੀ ਕਰਨ ਦੇ ਆਦੇਸ਼ ਦਿੱਤੇ ਅਤੇ ਮੌਕੇ ਦਾ ਮੁਆਇਨਾ ਕੀਤਾ , ਐਸ ਐੱਚ ਓ ਸਤਬੀਰ ਸਿੰਘ ਨੇ ਔਰਤ ਤੋਂ ਘਟਨਾ ਦੀ ਜਾਣਕਾਰੀ ਲੈਣ ਉਪਰੰਤ ਇਲਾਕੇ ਦੇ ਸੀ ਸੀ ਟੀ ਵੀ ਕੈਮਰੇ ਚੈੱਕ ਕਰਕੇ ਰਿਕਾਰਡਿੰਗ ਕਬਜ਼ੇ ਵਿੱਚ ਲੈਣ ਉਪਰੰਤ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ l