ਕੇਂਦਰ ਸਰਕਾਰ ਵਲੋਂ ਰੇਲ ਗੱਡੀਆਂ ਦੁਆਰਾ ਦੇਸ਼ ਭਰ ਵਿਚ 8700 ਮੀਟਰਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ – ਪੰਜਾਬ ਨੂੰ ਮਿਲੀ ਸਿਰਫ਼ 80 ਮੀਟ੍ਰਿਕ ਟਨ
ਨਿਊਜ਼ ਪੰਜਾਬ
ਰਾਜਾਂ ਨੂੰ ਆਕਸੀਜਨ ਸਪਲਾਈ ਲਈ ਕੇਂਦਰ ਸਰਕਾਰ ਵਲੋਂ ਐਕਸਪ੍ਰੈਸ ਰੇਲ ਗੱਡੀਆਂ ਦੁਆਰਾ ਦੇਸ਼ ਭਰ ਵਿਚ 8700 ਮੀਟਰਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਨੂੰ ਲਿਜਾਇਆ ਗਿਆ, 139 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਹੁਣ ਤਕ ਆਪਣੀਆਂ ਯਾਤਰਾਵਾਂ ਪੂਰੀਆਂ ਕੀਤੀਆਂ ਹਨ ,ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਹੁਣ ਹਰ ਰੋਜ਼ ਦੇਸ਼ ਭਰ ਵਿਚ ਲਗਭਗ 800 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾ ਰਹੀਆਂ ਹਨ l
ਰਾਜਾਂ ਨੂੰ ਆਕਸੀਜਨ ਸਪਲਾਈ ਲਈ ਕੇਂਦਰ ਸਰਕਾਰ ਵਲੋਂ ਐਕਸਪ੍ਰੈਸ ਰੇਲ ਗੱਡੀਆਂ ਦੁਆਰਾ ਦੇਸ਼ ਭਰ ਵਿਚ 8700 ਮੀਟਰਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਨੂੰ ਲਿਜਾਇਆ ਗਿਆ, 139 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਹੁਣ ਤਕ ਆਪਣੀਆਂ ਯਾਤਰਾਵਾਂ ਪੂਰੀਆਂ ਕੀਤੀਆਂ ਹਨ ,ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਹੁਣ ਹਰ ਰੋਜ਼ ਦੇਸ਼ ਭਰ ਵਿਚ ਲਗਭਗ 800 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾ ਰਹੀਆਂ ਹਨ.
ਆਕਸੀਜਨ ਐਕਸਪ੍ਰੈਸ ਟ੍ਰੇਨਾਂ ਤੋਂ ਆਕਸੀਜਨ ਦੀ ਰਾਹਤ 13 ਰਾਜਾਂ ਅਰਥਾਤ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਯੂ.ਪੀ. ਲਈ ਰਵਾਨਾ ਹੋਈਆਂ l
ਆਕਸੀਜਨ ਐਕਸਪ੍ਰੈਸ ਟ੍ਰੇਨ ਤੋਂ ਪੰਜਾਬ ਨੂੰ ਪਹਿਲੀ ਵਾਰ 80 ਮੀਟ੍ਰਿਕ ਟਨ ਆਕਸੀਜਨ ਮਿੱਲ ਰਹੀ ਹੈ l
ਹੁਣ ਤੱਕ ਹੋਰ ਰਾਜਾਂ ਨੂੰ ਆਕਸੀਜਨ ਐਕਸਪ੍ਰੈਸ ਟ੍ਰੇਨ ਰਹੀ ਮਿਲੀ ਆਕਸੀਜ਼ਨ –
ਮਹਾਰਾਸ਼ਟਰ ਵਿਚ ਹੁਣ ਤਕ 521 ਮੀਟਰਕ ਟਨ, ਉੱਤਰ ਪ੍ਰਦੇਸ਼ ਵਿਚ ਤਕਰੀਬਨ 2350 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿਚ 1230 ਮੀਟ੍ਰਿਕ ਟਨ, ਹਰਿਆਣਾ ਵਿਚ 1228 ਮੀਟ੍ਰਿਕ ਟਨ, ਰਾਜਸਥਾਨ ਵਿਚ 308 ਮੀਟ੍ਰਿਕ ਟਨ, ਕਰਨਾਟਕ ਵਿਚ 361 ਮੀਟ੍ਰਿਕ ਟਨ, ਉਤਰਾਖੰਡ ਵਿਚ 200 ਮੀਟ੍ਰਿਕ ਟਨ, ਤਾਮਿਲਨਾਡੂ ਵਿਚ 111 ਮੀਟ੍ਰਿਕ ਟਨ , ਆਂਧਰਾ ਪ੍ਰਦੇਸ਼ ਵਿਚ 40 ਮਿਲੀਅਨ ਟਨ ਤੋਂ ਵੱਧ ਆਕਸੀਜਨ ਅਤੇ ਦਿੱਲੀ ਵਿਚ 3084 ਮੀਟਰਕ ਟਨ ਆਕਸੀਜਨ ਜਾਰੀ ਕੀਤੀ ਗਈ ਹੈ l
ਪੰਜਾਬ ਦੀ ਸਥਿਤੀ
ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਬੈਲਜੀਅਮ ਅਤੇ ਆਸਟ੍ਰੇਲੀਆ ਤੋਂ ਵੀ ਆਕਸੀਜਨ ਦੇ ਟੈਂਕਰ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਜਲਦ ਹੀ ਬੈਲਜੀਅਮ ਅਤੇ ਆਸਟ੍ਰੇਲੀਆ ਤੋਂ ਵੀ ਆਕਸੀਜਨ ਦੇ ਟੈਂਕਰ ਪੰਜਾਬ ਪੁੱਜ ਜਾਣਗੇ।
ਆਕਸੀਜਨ ਕੰਟਰੋਲ ਰੂਮ ਅਨੁਸਾਰ ਅੱਜ ਸਵੇਰੇ ਬੋਕਾਰੋ ਤੋਂ ਆਪਣੇ 80 ਮੀਟਰਕ ਟਨ ਕੋਟੇ ਦੀ ਆਕਸੀਜਨ ਚੁੱਕਣ ਲਈ ਪੰਜਾਬ ਦੀ ਪਹਿਲੀ ਆਕਸੀਜਨ ਐਕਸਪ੍ਰੈਸ ਰਵਾਨਾ ਹੋਈ ਹੈ ਜਿਸ ਨਾਲ ਸੂਬੇ ਦੀ ਜੀਵਨ ਰੱਖਿਅਕ ਮੈਡੀਕਲ ਸਮੱਗਰੀ ਦੇ ਸਟਾਕ ਨੂੰ ਹੋਰ ਮਜ਼ਬੂਤੀ ਮਿਲੇਗੀ। ਆਕਸੀਜਨ ਖਰੀਦ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕਿਤੇ ਵੀ ਆਕਸੀਜਨ ਦੀ ਕਮੀ ਨਾ ਰਹੇ।ਇਸ ਦੇ ਨਾਲ ਹੀ ਪੰਜਾਬ `ਚ ਕੁੱਲ 44 ਪੀਐਸਏ (ਪ੍ਰੈਸ਼ਰ ਸਵਿੰਗ ਐਡਜੋਰਪਸ਼ਨ) ਆਕਸੀਜਨ ਪਲਾਟਾਂ ਦੀ ਜ਼ਿਲ੍ਹੇਵਾਰ ਸਥਾਪਤ ਕੀਤੇ ਜਾਣੇ ਹਨ ਜਿਨ੍ਹਾਂ ਦੀ ਲਾਗਤ 4.71 ਕਰੋੜ ਰੁਪਏ ਹੋਵੇਗੀ। ਇਸ ਕੰਮ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਵੱਡੀਆਂ ਕੰਪਨੀਆਂ ਵੀ ਪੰਜਾਬ ਸਰਕਾਰ ਦੀ ਸਹਾਇਤਾ ਲਈ ਅੱਗੇ ਆਈਆਂ ਹਨ।
ਪੰਜਾਬ ਵਿਚ ਆਕਸੀਜਨ ਕੰਸਟਰੇਟਰ ਦੀ ਸਥਿਤੀ – ਪੰਜਾਬ ਕੋਲ ਇਸ ਸਮੇਂ 1060 ਦੇ ਕਰੀਬ ਕੰਸਟਰੇਟਰ ਮੌਜੂਦ ਹਨ ਜੋ ਕਿ ਜ਼ਿਲ੍ਹਿਆਂ ਦੀ ਜ਼ਰੂਰਤ ਅਨੁਸਾਰ ਵੰਡੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕੰਸਟਰੇਟਰ ਰਾਜ ਸਰਕਾਰ ਨੂੰ ਪ੍ਰਾਪਤ ਹੋ ਜਾਣਗੇ ਜੋ ਕਿ ਲੋੜ ਦੇ ਹਿਸਾਬ ਨਾਲ ਜ਼ਿਲ੍ਹਿਆਂ ਨੂੰ ਭੇਜ ਦਿੱਤੇ ਜਾਣਗੇ।